BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ ਜੋਨ ਦੇ ਕਾਲਜਾਂ ਦੇ ਯੂਥ ਫੈਸਟੀਵਲ ਦਾ ਚੌਥਾ ਦਿਨ ਸਮਾਪਤ ਹੋਇਆ

ਜਲੰਧਰ 29 ਸਤੰਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿੱਚ ਚਲ ਰਹੇ 4-ਰੋਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਡੀ ਜੋਨ ਦੇ ਕਾਲਜਾਂ ਦੇ ਯੂਥ ਫੈਸਟੀਵਲ ਦਾ ਚੌਥਾ ਦਿਨ ਢੋਲਕ ਦੀ ਥਾਪ ਤੇ ਗਿੱਧਾ ਪਾਉਂਦੀਆਂ ਮੁਟਿਆਰਾਂ ਅਤੇ ਉਹਨਾਂ ਦੀ ਹੌਸਲਾ-ਅਫਜਾਈ ਕਰਦੇ ਸਾਥੀਆਂ ਦੀ ਸ਼ੋਰਗੁਲ ਨਾਲ ਸਮਾਪਤ ਹੋਇਆ। ਡੀ ਜੋਨ ਦੇ ਇਸ ਫੈਸਟੀਵਲ ਦੀ ਚੈਮਪਿਅਨਸ਼ਿਪ ਟ੍ਰਾਫੀ ਹੋਸਟ ਕਾਲਜ ਹਿੰਦੂ ਕੰਨਿਆ ਕਾਲਜ ਕਪੂਰਥਲਾ ਅਤੇ ਕਮਲਾ ਨਹਿਰੂ ਕਾਲਜ ਫਗਵਾੜਾ ਨੇ ਸਾਝੇਂ ਰੂਪ ਵਿੱਚ 118 ਨੰਬਰ ਲੈ ਕੇ ਜਿੱਤੀ।ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ 74 ਨੰਬਰ ਲੈ ਕੇ ਰਨਰ-ਅਪ ਰਿਹਾ ਅਤੇ ਤੀਜੇ ਨੰਬਰ ਦੀ ਟਰਾਫੀ ਆਰ.ਕੇ. ਆਰਿਆ ਕਾਲਜ ਨਵਾਂ ਸ਼ਹਿਰ ਨੇ 30 ਨੰਬਰ ਲੈ ਕੇ ਜਿੱਤੀ। ਬੀ ਡਿਵੀਜਨ ਦੀ ਟ੍ਰਾਫੀ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਨੇ ਜਿੱਤੀ ਜਦ ਕਿ ਜੀ.ਐਨ.ਬੀ. ਐਲ ਕਾਲਜ ਫਗਵਾੜਾ ਦੂਜੇ ਨੰਬਰ ਅਤੇ ਐਮ.ਐਲ.ਯੂ ਕਾਲਜ ਫਗਵਾੜਾ ਤੀਜੇ ਨੰਬਰ ਤੇ ਰਿਹਾ। ਰਜਿਸਟਰਾਰ ਗੁਰੁ ਨਾਨਕ ਦੇਵ ਯੂਨੀਵਰਸਿਟੀ ਡਾ. ਸ਼ਰਨਜੀਤ ਸਿੰਘ ਢਿਲੋਂ ਇਸ ਸਮਾਪਤੀ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਜੇਤੂ ਕਾਲਜਾਂ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਅਤਿਰਿਕਤ ਗਤੀਵਿਧਿਆਂ ਰਾਹੀਂ ਉਹਨਾਂ ਦੀ ਤਰੱਕੀ ਅਤੇ ਕਾਮਯਾਬੀ ਲਈ ਪਾਏ ਯੋਗਦਾਨ ਨੂੰ ਸਾਂਝਾ ਕੀਤਾ।ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਉਚ ਸਿਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਪ੍ਰਤੀਬਧਤਾ ਨੂੰ ਵੀ ਜਾਹਿਰ ਕੀਤਾ।
ਆਪਣੇ ਸੰਬੋਧਨ ਵਿੱਚ ਡਾਇਰੈਕਟਰ ਯੂਥ ਸਰਵਿਸਿਜ ਡਾ. ਜਗਜੀਤ ਕੌਰ ਨੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੁਆਰਾ ਫੈਸਟੀਵਲ ਕਰਵਾਉਣ ਲਈ ਕੀਤੀ ਪਹਿਲ ਅਤੇ ਸੁਚਾਰੂ ਆਯੋਜਨ ਲਈ ਕਾਲਜ ਦੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਕਾਲਜ ਸਟਾਫ ਦਾ ਧੰਨਵਾਦ ਕੀਤਾ ਅਤੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ। ਅੱਜ ਦੇ ਦਿਨ ਦੀ ਸ਼ੁਰੂਆਤ ਵੈਸਟਰਨ ਸੋਲੋ ਗਾਇਨ ਪ੍ਰਤੀਯੋਗਿਤਾ ਨਾਲ ਹੋਈ ਜਿਸ ਵਿੱਚ ਪੰਜ ਕਾਲਜਾਂ ਤੋਂ ਪ੍ਰਤੀਯੋਗੀ ਸ਼ਾਮਿਲ ਹੋਏ। ਇਸ ਤੋਂ ਬਾਅਦ ਵੈਸਟਰਨ ਗਰੁਪ ਸਾਂਗ ਦਾ ਮੁਕਾਬਲਾ ਹੋਇਆ ਜਿਸ ਵਿੱਚ ਤਿੰਨ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਗਿੱਧੇ ਦੇ ਮੁਕਾਬਲੇ ਵਿੱਚ ਸੱਤ ਕਾਲਜਾਂ ਦੀਆਂ ਮੁਟਿਆਰਾਂ ਨੇ ਪੰਜਾਬ ਦੇ ਇਸ ਲੋਕ ਨਾਚ ਦਾ ਅਤੇ ਇਸ ਵਿੱਚ ਹੋ ਰਹੇ ਪ੍ਰਸਾਰ ਦਾ ਬੇਹਤਰੀਨ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ, ਮੈਨੇਜਰ ਸ਼੍ਰੀ ਅਸ਼ਵਨੀ ਅਗੱਰਵਾਲ, ਪਿ੍ਰੰਸੀਪਲ ਡਾ. ਅਰਚਨਾ ਗਰਗ, ਡਾਇਰੈਕਟਰ ਯੂਥ ਵੈਲਫੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਜਗਜੀਤ ਕੌਰ, ਸ਼੍ਰੀਮਤੀ ਆਦਰਸ਼ ਪਰਤੀ ਅਤੇ ਵੱਖ ਵੱਖ ਕਾਲਜਾਂ ਤੋਂ ਆਏ ਪਿ੍ਰੰਸੀਪਲ ਹਾਜਰ ਸਨ।
ਅੱਜ ਦੇ ਨਤੀਜੇ
ਵੈਸਟਰਨ ਸੋਲੋ ਸਾਂਗ: ਪਹਿਲਾ, ਹਿੰਦੂ ਕੰਨਿਆ ਕਾਲਜ, ਕਪੂਰਥਲਾ, ਦੂਜਾ ਸੰਤ ਹੀਰਾ ਦਾਸ ਕੰਨਿਆ ਮਹਾਵਿਦਿਆਲਿਆ
ਵੈਸਟਰਨ ਗਰੁਪ ਸਾਂਗ: ਪਹਿਲਾ, ਹਿੰਦੂ ਕੰਨਿਆ ਕਾਲਜ, ਕਪੂਰਥਲਾ, ਦੂਜਾ ਡਿਪਸ ਕਾਲਜ, ਢਿਲਵਾਂ
ਗਿੱਧਾ: ਪਹਿਲਾਂ, ਆਰ.ਕੇ.ਆਰਿਆ ਕਾਲਜ ਨਵਾਂਸ਼ਹਿਰ, ਦੂਜਾ ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ

No comments: