BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਹੱਦੀ ਪਿੰਡਾਂ 'ਚੋ ਕਿਸੇ ਵੀ ਵਿਅਕਤੀ ਨੇ ਹਿਜਰਤ ਨਹੀ ਕੀਤੀ ਸਗੋਂ ਭਾਰਤੀ ਫੌਜ ਦਾ ਡੱਟ ਕੇ ਸਾਥ ਦੇਣ ਲਈ ਤਿਆਰ

ਸਰਹੱਦੀ ਪਿੰਡ ਪੰਜਗਰਾਈਆਂ ਦੇ ਲੋਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ
ਰਮਦਾਸ 30 ਸਤੰਬਰ (ਸਾਹਿਬ ਖੋਖਰ) ਸਰਜੀਕਲ ਸਟ੍ਰਾਈਟ ਤੋ ਬਾਅਦ ਭਾਰਤ ਪਾਕਿ ਕੌਮਾਤਰੀ ਸਰਹੱਦ ਤੇ ਵਧੇ ਤਣਾਅ ਕਾਰਨ ਪ੍ਰਸ਼ਾਂਸ਼ਨ ਵੱਲੋ 10 ਕਿਲੋਮੀਟਰ ਸਰਹੱਦੀ ਖੇਤਰ ਦੇ ਅੰਦਰ ਪੈਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋ ਸੁਰੱਖਿਅਤ ਥਾਵਾਂ ਤੇ ਪੁੱਜਣ ਲਈ ਕਰਵਾਈ ਗਈ ਅਨਾਊਂਸਮੈਟ ਦੌਰਾਨ ਲੋਕਾਂ 'ਚ ਸਹਿਮ ਪਾਇਆ ਗਿਆ ।ਪੱਤਰਕਾਰਾਂ  ਦੀ ਇੱਕ ਟੀਮ ਨੇ ਸਰਹੱਦੀ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਉਹਨਾ ਦੀ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਤਾਂ ਹਰੇਕ ਵਰਗ ਦੇ ਲੋਕਾਂ ਨੇ ਦੱਸਿਆ ਕਿ ਅਸੀ ਪਹਿਲਾ ਵੀ ਹਿੰਦ-ਪਾਕਿ ਦੀਆ ਜੰਗਾਂ ਵੇਖ ਚੁੱਕੇ ਹਾਂ ਪਰ ਅਸੀ ਕਦੀ ਵੀ ਘਬਰਾਏ ਨਹੀ ਅਸੀ ਹਮੇਸ਼ਾ ਹੀ ਭਾਰਤੀ ਫੌਜ ਦਾ ਡੱਟ ਕੇ ਸਾਥ ਦਿੱਤਾ ਹੈ ਤੇ ਉਹਨਾ ਦੱਸਿਆਂ ਕਿ ਇੰਨ੍ਹਾ ਸਰਹੱਦੀ ਪਿੰਡਾਂ 'ਚੋ ਕੋਈ ਵੀ ਵਿਅਕਤੀ ਹਿਜਰਤ ਕਰਕੇ ਨਹੀ ਗਿਆ । ਲੋਕਾਂ ਦੇ ਹੌਸਲੇ ਬੁਲੰਦ ਹਨ ਪਰ ਕਈਆ ਪਿੰਡਾਂ ਵਿੱਚ ਲੋਕ ਸੱਥਾ ਵਿੱਚ ਬੈਠ ਕੇ ਜੰਗ ਹੋਣ ਜਾ ਨਾ ਹੋਣ ਦੀ ਚਰਚਾ ਕਰਦੇ ਵੇਖੇ ਗਏ । ਇਥੋ ਤੱਕ ਕਿ ਕਈ ਪਿੰਡਾਂ ਵਿੱਚ ਔਰਤਾ ਅਤੇ ਬੱਚੇ ਵੀ ਜੰਗ ਹੋਣ ਦੀ ਚਰਚਾ ਬਾਰੇ ਵਿਚਾਰਾਂ ਕਰ ਰਹੇ ਹਨ । ਵੱਖ ਵੱਖ ਲੋਕਾਂ ਨੇ ਦੱਸਿਆ ਕਿ ਜੇਕਰ ਭਾਰਤ ਪਾਕਿਸਤਾਨ ਦੀ ਜੰਗ ਹੁੰਦੀ ਹੈ ਤਾਂ ਅਸੀ ਭਾਰਤੀ ਫੌਜ ਦੀ ਡੱਟ ਕੇ ਹਰ ਤਰ੍ਹਾ ਦੀ ਮਦਦ ਕਰਨ ਲਈ ਤਿਆਰ ਬੈਠੇ ਹਾਂ । ਸਰਹੱਦੀ ਖੇਤਰ ਦੇ ਸਕੂਲ ਸਭ ਬੰਦ ਰਹੇ ਹਨ ਤੇ ਲੋਕਾਂ ਨੇ ਆਪਣੇ ਘਰੇਲੂ ਸਮਾਨ ਖ੍ਰੀਦੋ ਫਰੋਕਤ ਕਰ ਲਈ ਹੈ ਤੇ , ਡੀਜਲ ਤੇ ਪੈਟਰੋਲ ਵੀ ਪੈਟਰੋਲ ਪੰਪਾ ਤੋ ਖ੍ਰੀਦ ਕੇ ਘਰ ਰੱਖ ਲਿਆਂ ਹੈ ਤਾਂ ਜੋ ਲੋੜ ਪੈਣ ਤੇ ਵਰਤੋ ਵਿੱਚ ਆ ਸਕੇ । ਇਹ ਵੀ ਵੇਖਣ ਵਿੱਚ ਆਇਆ ਹੈ ਕਿ ਲੋਕ ਟੀ.ਵੀ ਤੇ ਪਲ ਪਲ ਦੀ ਜਾਣਕਾਰੀ ਰੱਖ ਰਹੇ ਹਨ ਤੇ ਅਖਬਾਰਾਂ ਤੋ ਵੀ ਗੰਭੀਰਤਾ ਨਾਲ ਜਾਣਕਾਰੀ ਲੈ ਰਹੇ ਹਨ । ਸਰਹੱਦੀ ਪਿੰਡਾਂ ਦੇ ਲੋਕਾਂ ਦੇ ਦੂਰ ਵੱਸਦੇ ਰਿਸਤੇਦਾਰ ਵਾਰ ਵਾਰ ਮੋਬਾਇਲ ਫੋਨਾਂ ਤੇ ਉਹਨਾ ਦਾ ਹਾਲ ਚਾਲ ਪੁੱਛ ਰਹੇ ਹਨ ।ਤਣਾਅ ਪੂਰਵਕ ਮਹੌਲ ਦੇ ਬਾਵਜੂਦ ਵੀ ਸਰਹੱਦੀ ਖੇਤਰ ਦੇ ਲੋਕ ਆਪਣੇ ਰੋਜਮਰਾ ਦੇ ਕੰਮ ਕਾਜ ਬੇਖੌਫ ਹੋ ਕੇ ਕਰ ਰਹੇ ਹਨ ਜਿਸ ਵਿੱਚ ਕੋਈ ਵੀ ਤਬਦੀਲੀ ਵੇਖਣ ਨੂੰ ਨਹੀ ਮਿਲੀ।

No comments: