BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਸ਼੍ਰੀ ਚੰਦ ਨੂੰ ਸਮਰਪਿਤ ਫਤਿਹਗੜ ਗਹਿਰੀ ਵਿਖੇ ਪੇਂਡੂ ਖੇਡ ਮੇਲਾ ਸ਼ੁਰੂ

ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਜੁਗਨੂ ਬੇਦੀ ਤੇ ਹੋਰ
ਗੁਰੂਹਰਸਹਾਏ 8 ਸਤੰਬਰ (ਮਨਦੀਪ ਸਿੰਘ ਸੋਢੀ) 16ਵਾਂ ਬਾਬਾ ਸ਼੍ਰੀ ਚੰਦ ਸੱਭਿਆਚਾਰਕ ਤੇ ਪੇਂਡ ਖੈਡ ਮੇਲਾ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰੱਖ ਕੇ ਸ਼ੁਰੂ ਹੋਈ।ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਸ਼੍ਰੀ ਚੰਦ  ਸਪੋਰਟਸ ਕਲੱਬ ਦੇ ਪ੍ਰਧਾਨ ਸੁਖਵਿੰਦਰ ਬੇਦੀ (ਜੁਗਨੂ)ਨੇ ਦੱਸਿਆ ਕਿ 9 ਸਤੰਬਰ ਨੂੰ ਬੈਂਚ ਪਰੈਸ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਪੰਜਾਬ ਭਰ ਤੋ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਜੇਤੂ ਖਿਡਾਰੀਆ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਕਲੱਬ ਪ੍ਰਧਾਨ ਨੇ ਦੱਸਿਆ ਕਿ 10 ਸਤੰਬਰ ਨੂੰ ਸੱਭਿਆਚਾਰ ਤੇ ਰੰਗਾਂਰੰਗ ਪ੍ਰੋਗਰਾਮ ਕਰਵਾਏ ਜਾਣਗੇ, ਜਿਸ ਵਿੱਚ ਪੰਜਾਬ ਦੇ ਨਾਮਵਰ ਗਾਇਕ ਗੋਰਾ ਚੱਕ ਵਾਲਾ,ਜੋਨ ਬੇਦੀ,ਗੁਰਨਾਮ ਭੁੱਲਰ,ਗੁਰਮੁਖ ਦੁਆਬੀਆ,ਭਿੰਦਾ ਅੋਜਲਾ ਆਦਿ ਆਂਪਣੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਅਮਰਦੀਪ ਗਰੇਵਾਲ,ਦਲੀਪ ਬਿਸ਼ਨੋਈ ਅਤੇ ਜਗਮੇਲ ਠੱਠੀ ਭਾਈ ਵਾਲੇ ਸ਼ਿਰਕਤ ਕਰਨਗੇ।

No comments: