BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਰਕਾ ਕੁਸ਼ਤੀ ਮੁਕਾਬਲੇ ਵਿੱਚ ਪੁੱਜੇ ਦੀ ਗਰੇਟ ਖਲੀ

ਕੁਸ਼ਤੀ ਮੁਕਾਬਲੇ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 12 ਸਤੰਬਰ (ਸੁਰਿੰਦਰ ਪਾਲ ਕੁੱਕੂ)-ਨਜਦੀਕੀ ਪਿੰਡ ਵਿਰਕਾਂ ਵਿਖੇ ਰਵੀ ਦੱਤ ਐਂਡ ਕੰਪਨੀ ਪਿੰਡ ਵਿਰਕ ਵਲੋਂ ਪੰਜਾਬ ਬੁਲਜ਼ ਜਿੰਮ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਕੁਸ਼ਤੀ ਮੁਕਾਬਲੇ (ਖੇਡ ਦੰਗਲ) ਸਾਬਕਾ ਸਰਪੰਚ ਰਵੀ ਦੱਤ ਅਤੇ ਹਰਮੇਸ਼ ਪਹਿਲਵਾਨ ਦੀ ਅਗਵਾਈ ਵਿੱਚ ਕਰਵਾਏ ਗਏ। ਕੁਸ਼ਤੀ ਮੁਕਾਬਲੇ ਵਿੱਚ ਰਿੰਗ ਦਾ ਕਿੰਗ ਦੀ ਗਰੇਟ ਖਲੀ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਡੀ.ਐਸ.ਪੀ. ਮੁਕੇਸ਼ ਪਹਿਲਵਾਨ, ਕਬੱਡੀ ਖਿਡਾਰੀ, ਡੀ ਐਸ ਪੀ ਅਮਰਜੀਤ ਸਿੰਘ, ਗੱਗੀ ਖੀਰਾਂ ਵਾਲ਼ੀ, ਸਤੀਸ਼ ਪ੍ਰਭਾਕਰ, ਸੁਰਜੀਤ ਪਹਿਲਵਾਨ ਲੱਲੀਆਂ ਅਖਾੜਾ ਲੱਲੀਆਂ ਅਤੇ ਹੋਰ ਨਾਮੀ ਸਖਸ਼ੀਅਤਾਂ ਪੁੱਜੀਆਂ ਅਤੇ ਜਿੱਥੇ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ ਉਥੇ ਪ੍ਰਬੰਧਕਾਂ ਨੂੰ ਇਸ ਨੇਕ ਕਾਰਜ ਦੀ ਵਧਾਈ ਦਿਤੀ। ਇਸ ਮੌਕੇ ਦੂਰ ਦੂਰ ਤੋਂ ਪਹਿਲਵਾਨਾਂ ਨੇ ਜੋਰ ਅਜਮਾਈ ਕੀਤੀ ਉਥੇ ਲੜਕੀਆਂ ਦੀਆਂ ਕੁਸ਼ਤੀਆਂ ਖਿੱਚ ਦਾ ਕੇਂਦਰ ਬਣੀਆਂ। ਪਟਕੇ ਦੀ ਕੁਸ਼ਤੀ ਮੁਕਾਬਲਿਆਂ ਵਿੱਚ ਪਹਿਲਵਾਨ ਜੱਸਾ ਪੱਟੀ ਜੇਤੂ ਅਤੇ ਤੇਜਵੀਰ ਰੋਹਤਕ ਉਪ ਜੇਤੂ ਰਿਹਾ, 2 ਨੰਬਰ ਦੀ ਕੁਸ਼ਤੀ ਵਿੱਚ ਵਿਕਾਸ ਅਤੇ ਗਨੀ ਹੁਸ਼ਿਆਰਪੁਰ ਬਰਾਬਰ ਰਹੇ। ਪਹਿਲਵਾਨਾਂ ਨੂੰ ਗੁਰਜ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪਿੰਡ ਵਿੱਚ ਨੌਜਵਾਨਾਂ ਲਈ ਮੇਹਨਤ ਕਰਨ ਦੇ ਵਾਸਤੇ ਅਖਾੜਾ ਬਣਾਉਣ ਲਈ ਸਤੀਸ਼ ਪ੍ਰਭਾਕਰ ਫਗਵਾੜਾ ਨੇ ਇੱਕ ਲੱਖ ਰੁਪਿਆ ਦੇਣ ਦਾ ਐਲਾਨ ਕੀਤਾ। ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ, ਸਹਿਯੋਗੀਆਂ ਅਤੇ ਇਲਾਕੇ ਭਰ ਦੀਆਂ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਬੁਲਜ਼ ਜਿਮ ਦੇ ਐਮ ਡੀ ਹਰਮੇਸ਼ ਪਹਿਲਵਾਨ ਨੇ ਆਏ ਮਹਿਮਾਨਾਂ ਅਤੇ ਖੇਡ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸੰਤ ਬਾਬਾ ਖੋਜੀਪੁਰ ਵਾਲਿਆਂ ਨੇ ਵੀ ਸ਼ਿਰਕਤ ਕੀਤੀ। ਕੁਸ਼ਤੀ ਮੁਕਾਬਲੇ ਨੂੰ ਸਫਲ ਕਰਨ ਲਈ ਸੁਖਵਿੰਦਰ ਕੁਮਾਰ, ਸ਼ਿਵਮ ਸ਼ਰਮਾ, ਸਰਪੰਚ ਰਾਮ ਸਰੂਪ ਚੰਬਾ, ਅਸ਼ੋਕ ਸੰਧੂ, ਨਿਰਮਲ ਸਿੰਘ, ਕੁਲਵੀਰ ਸਿੰਘ ਪੰਚ, ਪਿ੍ਰੰਸੀਪਲ ਸੁਰਿੰਦਰ ਪਾਲ, ਅਮ੍ਰਿਤਾ ਭਾਰਗਵ ਪੰਚ, ਰੇਸ਼ਮ ਕੌਰ ਪੰਚ ਤੋਂ ਇਲਾਵਾ ਇਲਾਕੇ ਭਰ ਦੇ ਜਿਮੇਵਾਰ ਅਤੇ ਖੇਡ ਪ੍ਰੇਮੀਆਂ ਨੇ ਕੁਸ਼ਤੀ ਮੁਕਾਬਲੇ ਦਾ ਲੁਤਫ ਲਿਆ।

No comments: