BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ਾ ਭਜਾਓ ਪੰਜਾਬ ਬਚਾਓ ਦੇ ਬੈਨਰ ਹੇਠ ਸਰਹੱਦੀ ਪਿੰਡ ਦਰਿਆ ਵਿਖੇ ਰੈਲੀ ਦਾ ਅਯੋਜਨ ਕੀਤਾ

ਨਸ਼ਾ ਭਜਾਓ ਪੰਜਾਬ ਬਚਾਓ ਰੈਲੀ ਦੀ ਸ਼ੁਰੂਆਤ ਕਰਦੇ ਹੋਏ ਸਕੂਲੀ ਬੱਚੇ ਤੇ ਪਤਵੰਤੇ।
ਰਮਦਾਸ 22 ਸਤੰਬਰ (ਸਾਹਿਬ ਖੋਖਰ) ਐਜੂਕੇਸ਼ਨ ਪ੍ਰੋਜੇਕਟ, ਪੁਲਿਸ ਸਾਂਝ ਕੇਂਦਰ ਅਜਨਾਲਾ ਤੇ ਪੁਲਿਸ ਸਾਂਝ ਕੇਂਦਰ ਰਮਦਾਸ ਦੇ ਸਹਿਯੋਗ ਨਾਲ ਪਿੰਡ ਦਰੀਆ ਵਿੱਚ ਨਸ਼ਾ ਭਜਾਓ ਪੰਜਾਬ ਬਚਾਓ ਦੇ ਬੈਨਰ ਹੇਠ ਇੱਕ ਰੈਲੀ ਦਾ ਅਯੋਜਨ ਕੀਤਾ ਗਿਆ ਜੋ ਪੂਰੇ ਪਿੰਡ ਦੀਆਂ ਗਲ੍ਹੀਆਂ ਵਿੱਚ ਲੰਘਦੀ ਹੋਈ ਐਜੂਕੇਸ਼ਨ ਪ੍ਰੋਜੇਕਟ ਦੇ ਸਕੂਲ ਵਿਖੇ ਸੰਪਨ ਹੋਈ। ਰੈਲੀ ਵਿੱਚ ਪ੍ਰੋਜੇਕਟ ਕੁਆਡੀਨੇਟਰ ਓਮ ਪ੍ਰਕਾਸ਼, ਸਾਂਝ ਕੇਂਦਰ ਅਜਨਾਲਾ ਤੋਂ ਬਲਵਿੰਦਰ ਸਿੰਘ ਤੇੜਾ, ਸਾਂਝ ਕੇਂਦਰ ਰਮਦਾਸ ਤੋਂ ਕੁਲਦੀਪ ਰਾਜ ਤੇ ਸਿਹਤ ਕੇਂਦਰ ਰਮਦਾਸ ਦੇ ਐਸ.ਐਮ.ੳ. ਨੇ ਉਚੇਚੇ ਤੌਰ ਤੇ ਰੈਲੀ ਵਿੱਚ ਭਾਗ ਲਿਆ। ਇਸ ਮੋਕੇ ਰੈਲੀ ਅਯੋਜਕਾ ਨੇ ਕਿਹਾ ਕਿ ਨਸ਼ੇ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਅਜਿਹੀਆਂ ਰੈਲੀਆਂ ਕੱਢਣੀਆਂ ਜਰੂਰੀ ਹਨ ਕਿਉਂਕਿ ਅੱਜ ਇੱਕ ਨਸ਼ਾ ਮੁਕੱਤ ਸਮਾਜ ਸਿਰਜਨ ਲਈ ਨੋਜਵਨਾਂ ਅੰਦਰ ਨਸ਼ੇ ਦੀ ਬਿਮਾਰੀ ਨੂੰ ਜੜ੍ਹੋਂ ਕੱਢ ਕੇ ਪੰਜਾਬ ਤੇ ਦੇਸ਼ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਅੱਜ ਲੋੜ ਹੈ ਸਾਨੂੰ ਆਉਣ ਵਾਲੀ ਪੀੜੀ ਨੂੰ ਇਸ ਨਰਕ ਤੋਂ ਬਚਾਉਣ ਲਈ ਅੱਜ ਪੰਜਾਬ ਅੰਦਰ ਮੁਹਿੰਮ ਛੇੜਨ ਦੀ ਲੋੜ ਹੈ ਕਿਉਂਕਿ ਨਸ਼ਾ ਜਿੱਥੇ ਪਰਿਵਾਰ ਦਾ ਜੀਵਨ ਬਰਬਾਦ ਕਰਦਾ ਹੈ ਉੱਥੇ ਜਵਾਨੀਆਂ ਨੂੰ ਮੌਤ ਦੇ ਮੂੰਹ ਪਹੁੰਚਾਉਦਾ ਹੈ। ਰੈਲੀ ਵਿੱਚ ਸ਼ਾਮਿਲ ਬੱਚਿਆ ਨੇ ਜਿੱਥੇ ਨਸ਼ਿਆ ਖਿਲਾਫ ਬੈਨਰ ਚੁੱਕੇ ਹੋਏ ਸਨ ਉੱਥੇ ਨਸ਼ਿਆ ਵਿਰੁੱਧ ਨਾਅਰੇਬਾਜੀ ਵੀ ਕੀਤੀ ਜਾ ਰਹੀ ਸੀ। ਰੈਲੀ ਵਿੱਚ ਪ੍ਰਮੁੱਖ ਤੌਰ ਤੇ ਏ.ਪੀ.ੳ. ਕੁਲਵੰਤ ਸੂਫੀਆ, ਸ਼ੋਸਲ ਵਰਕਰ ਰਮਨ, ਕੁਲਵਿੰਦਰ ਕੌਰ, ਡਿੰਪਲ ਕੁਮਾਰ, ਕਮੇਟੀ ਮੈਂਬਰ ਕੁਲਦੀਪ ਸਿੰਘ, ਜਗੀਰ ਸਿੰਘ, ਜਗੀਰ ਮਸੀਹ, ਪਾਸਟਰ ਯੂਨਸ ਮਸੀਹ, ਸਰਬਜੀਤ ਕੌਰ, ਗੁਰਦੀਪ ਕੌਰ, ਮਨਜੀਤ ਕੌਰ, ਨਰਿੰਦਰ ਕੌਰ, ਰਾਜ ਕੁਮਾਰ, ਜੈਮਸ ਮਸੀਹ, ਸਿਕੰਦਰ ਮਸੀਹ ਆਦਿ ਨੇ ਹਿੱਸਾ ਲਿਆ।

No comments: