BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਖੂਨਦਾਨ ਕੈਂਪ

ਜਲੰਧਰ 16 ਸਤੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਕਾਲਜ ਦੇ ਐਨ. ਐਸ. ਐਸ. ਅਤੇ ਰੈਡ ਕਰਾਸ ਯੂਨਿਟ ਵਲੋਂ ਐਨ. ਜੀ. ਉ. 'ਪਹਿਲ' ਅਤੇ ਸਿਵਲ ਹਸਪਤਾਲ ਦੇ ਸਹਿਯੌਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਲਗਭਗ 51 ਵਿਦਿਆਰਥਣਾਂ ਨੂੰ ਖੂਨਦਾਨ ਕੀਤਾ। ਕਾਲਜ ਦੇ ਪ੍ਰਿੰਸੀਪਲ  ਡਾ. ਕਿਰਨ ਅਰੋੜਾ ਨੇ ਐਨ.ਜੀ.ਉ. ਪਹਿਲ ਦੇ ਪ੍ਰਧਾਨ ਪ੍ਰੋ. ਲਖਬੀਰ ਸਿੰਘ ਅਤੇ ਸਿਵਲ ਹਸਪਤਾਲ ਵਲੋਂ ਆਈ ਟੀਮ ਦਾ ਸਵਾਗਤ ਕੀਤਾ। ਪ੍ਰੋ. ਲਖਬੀਰ ਸਿੰਘ ਨੇ ਵਿਦਿਆਰਥਣਾਂ ਨੂੰ ਖੂਨਦਾਨ ਦੇ ਮਹੱਤਵ ਤੋਂ ਜਾਣੂ ਕਰਵਾਇਆ। ਇਸ ਮੌਕੇ ਤੇ ਪ੍ਰੋ. ਸ਼ਸ਼ੀ ਰਾਮਪਾਲ, ਐਨ. ਐਸ. ਐਸ. ਅਤੇ ਰੈਡ ਕਰਾਸ ਯੂਨਿਟ ਦੇ ਪ੍ਰੌਗਰਾਮ ਅਫਸਰ ਪ੍ਰੋ. ਸੁਰਿੰਧਰ ਨਰੂਲਾ, ਪ੍ਰੋ. ਸੁਸ਼ਮਾ ਸ਼ਰਮਾ, ਡਾ. ਨੀਲਮ ਗੁਪਤਾ, ਡਾ. ਸੁਨੀਤਾ ਸ਼ਰਮਾ, ਡਾ. ਸੁਰਿੰਦਰ ਸੈਣੀ, ਪ੍ਰੌ. ਸੁਨੀਤਾ ਭੱਲਾ ਵੀ ਮੌਜੂਦ ਸਨ।

No comments: