BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਵਿਖੇ ਸੁਪਰਕੰਡਕਟੀਵਿਟੀ ਵਿਸ਼ੇ 'ਤੇ ਐਕਸਟੈਂਸ਼ਨ ਲੈਕਚਰ ਦਾ ਆਯੋਜਨ

ਜਲੰਧਰ 9 ਸਤੰਬਰ (ਜਸਵਿੰਦਰ ਆਜ਼ਾਦ)- ਭਾਰਤ ਦੀ ਵਿਰਾਸਤੀ ਸੰਸਥਾ, ਕੰਨਿਆ ਮਹਾ ਵਿਦਿਆਲਾ, ਜਲੰਧਰ ਦੇ ਪੀ.ਜੀ. ਡਿਪਾਰਮਟੈਂਟ ਆਫ਼ ਫਿਜ਼ਿਕਸ ਵੱਲੋਂ ਸੁਪਰਕੰਡਕਟੀਵਿਟੀ ਵਿਸ਼ੇ ਉਪਰ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਡਾ. ਅਮਨ ਮਹਾਜਨ ਐਸੋਸੀਏਟ ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੁੱਖ ਬੁਲਾਰੇ ਦੇ ਰੂਪ ਵਿਚ ਪਹੁੰਚੇ। ਡਾ. ਮਹਾਜਨ ਨੇ ਐਮ.ਐਸ.ਸੀ. ਫਿਜ਼ਿਕਸ ਅਤੇ ਬੀ.ਐਸ.ਸੀ. ਦੀਆਂ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਇਆਂ ਮੈਟੀਰੀਅਲ ਦੀ ਕਲਾਸੀਫੀਕੇਸ਼ਨ ਅਤੇ ਕੰਡਕਸ਼ਨ ਪ੍ਰੌਪਰਟੀਜ਼ ਬਾਰੇ ਦਿਲਚਸਪ ਢੰਗ ਨਾਲ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਹਨਾਂ ਨੇ ਤਾਪਮਾਨ ਘਟਣ ਦੀ ਪ੍ਰਕਿਰਿਆ ਅਤੇ ਇਸਦਾ ਵੱਖ-ਵੱਖ ਮੈਟੀਰੀਅਲਜ ਦੀ ਪ੍ਰੌਪਰਟੀਜ਼ ਤੇ ਪੈਣ ਵਾਲੇ ਪ੍ਰਭਾਵ ਤੋਂ ਵੀ ਜਾਣੂ ਕਰਵਾਇਆ। ਇਸਦੇ ਨਾਲ ਹੀ ਉਹਨਾਂ ਨੇ ਥਰਮੋ ਡਾਈਨਾਮੀਕਲ ਪੌ੍ਰਪਰਟੀਜ਼ ਦੇ ਸੁਪਰਕੰਡਕਸ਼ਨ ਉਪਰ ਵੀ ਗੱਲ ਕੀਤੀ। ਉਹਨਾਂ ਬੀ.ਸੀ.ਐਸ ਥਿਊਰੀ ਬਾਰੇ ਜਾਣਕਾਰੀ ਦਿੰਦਿਆਂ ਇਸ ਥਿਊਰੀ ਦੇ 50 ਸਾਲ ਬਾਅਦ ਨੋਬਲ ਪ੍ਰਾਈਜ਼ ਹਾਸਿਲ ਕਰਨ ਵਾਲੇ ਵਿਗਿਆਨੀਆਂ ਬਰਡੀਨ, ਕੂਪਰ ਅਤੇ ਸ਼ਰਾਈਫਰ ਦਾ ਜ਼ਿਕਰ ਵੀ ਕੀਤਾ।
     ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਨੇ ਇਸ ਆਯੋਜਨ ਲਈ ਫਿਜ਼ਿਕਸ ਵਿਭਾਗ ਦੇ ਪ੍ਰਾਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ  ਹੋਇਆਂ ਵਿਦਿਆਰਥਣਾਂ ਨੂੰ ਗਿਆਨ ਦੇ ਨਵੇਂ ਖੇਤਰਾਂ ਨਾਲ ਜੁੜਨ ਲਈ ਪ੍ਰੇਰਿਆ।

No comments: