BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਗੁਰਾਲਾ ਵਾਸੀਆਂ ਵੱਲੋ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾ ਉਹਨਾਂ ਨੂੰ ਕੀਤਾ ਯਾਦ

ਭਗਤ ਸਿੰਘ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ-ਰਾਣਾ ਬੱਲ ਗੁਰਾਲਾ
ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਉਹਨਾਂ ਦੀ ਤਸਵੀਰ ਉਪਰ ਹਾਰ ਪਾਕੇ ਉਹਨਾਂ ਨੂੰ ਯਾਦ ਕਰਦੇ ਹੋਏ ਰਾਣਾ ਬੱਲ ਗੁਰਾਲਾ ਅਤੇ ਹੋਰ
ਅਜਨਾਲਾ 28 ਸਤੰਬਰ (ਸਾਹਿਬ ਖੋਖਰ)- ਹਲਕਾ ਅਜਨਾਲਾ ਅਧੀਂਨ ਆਉਦੇ ਪਿੰਡ ਗੁਰਾਲਾ ਵਿਖੇ ਸੋਸ਼ਲ ਮੀਡੀਆ ਹਲਕਾ ਅਜਨਾਲਾ ਦੇ ਚੇਅਰਮੈਨ ਰਾਣਾ ਬੱਲ ਗੁਰਾਲਾ ਦੀ ਅਗਵਾਈ 'ਚ ਸ਼ਹੀਦੇ ਏ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਦੀ ਫੋਟੋ ਉਪਰ ਹਾਰ ਪਾਕੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਜਨਮ ਦਿਨ ਮਨਾਇਆ। ਇਸ ਮੌਕੇ ਰਾਣਾ ਬੱਲ ਨੇ ਕਿਹਾ ਕਿ ਸਾਨੂੰ ਸਾਰੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਜੀ ਵੱਲੋ ਦਿੱਤੀ ਗਈ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਅੱਜ ਇਸ ਮਹਾਨ ਦੇਸ਼ ਭਗਤ ਵੱਲੋ ਦਿੱਤੀ ਕੁਰਬਾਨੀ ਸਦਕਾ ਹੀ ਅਸੀ ਅੱਜ ਅਜਾਦੀ ਦਾ ਸੁੱਖ ਮਾਣ ਰਹੇ ਹਾਂ ਸਾਨੂੰ ਇਹਨਾਂ ਦੇਸ਼ ਭਗਤਾਂ ਦੀ ਕੁਰਬਾਨੀ ਤੋ ਸਬਕ ਲੈਣਾ ਚਾਹੀਦਾ ਹੈ ਕਿ ਜਦੋ ਵੀ ਸਾਡੇ ਦੇਸ਼ ਉਤੇ ਕੋਈ ਮੁਸੀਬਤ ਪਵੇ ਤਾਂ ਸਾਨੂੰ ਆਪਣੀ ਜਾਨ ਦੀ ਪ੍ਰਵਾਨ ਨਾ ਕੀਤੇ ਬਿਨਾਂ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।ਇਸ ਮੌਕੇ ਬੀਬੀ ਹਰਜਿੰਦਰ ਕੌਰ ਬੱਲ,ਲਵਦੀਪ ਸਿੰਘ ਨਿੱਜਰ,ਪ੍ਰਧਾਨ ਬਲੁਜਿੰਦਰ ਸਿੰਘ ਨਿੱਜਰ,ਕ੍ਰਿਪਾਲ ਸਿੰਘ ਘੂਕੇਵਾਲੀ,ਬਲਕਾਰ ਸਿੰਘ ਬੱਲ ਗੁਰਾਲਾ,ਸਤਨਾਮ ਸਿੰਘ ਗੁਰਾਲਾ,ਰਾਜਬੀਰ ਸਿੰਘ ਗੁਰਾਲਾ,ਪ੍ਰਦੀਪ ਸਿੰਘ ਗੁਰਾਲਾ,ਜਸਪਾਲ ਸਿੰਘ,ਗੁਰਨਾਮ ਸਿੰਘ,ਕਾਲਾ ਗੁਰਾਲਾ,ਜੱਗੂ ਲੱਖੂਵਾਲ,ਬਾਊ ਗੁਰਾਲਾ,ਕਿਰਤ ਕੌਰ,ਸੌਨੂੰ,ਸਿਮਰਤ ਕੌਰ ਸਮੇਤ ਹੋਰਾਂ ਨੇ ਭਗਨ ਸਿੰਘ ਨੂੰ ਸਰਧਾਂਜਲੀ ਦਿੱਤੀ।

No comments: