BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀ.ਟੀ.ਬੀ.ਪਬਲਿਕ ਸਕੂਲ ਨੇ ਅਧਿਆਪਕ ਦਿਵਸ ਮਨਾਇਆ

ਗੁਰੂਹਰਸਹਾਏ 7 ਸਤੰਬਰ (ਮਨਦੀਪ ਸਿੰਘ ਸੋਢੀ)- ਸ਼ਹਿਰ ਦੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਚ ਅਧਿਆਪਕ ਦਿਵਸ ਤੇ ਬੱਚਿਆ ਵੋਲੋ ਸ਼ਾਨਦਾਰ ਪ੍ਰਗੋਰਾਮ ਕਰਵਾਇਆ ਗਿਆ  ਇਸ ਪ੍ਰੋਗਰਾਮ ਦੀ ਸੁਰੂਆਤ ਵਿਚ ਸਕੂਲ ਪ੍ਰਿਸੀਪਲ ਸ. ਪ੍ਰਤਾਪ ਸਿੰਘ ਵਿਰਕ ਨੇ ਬੱਚਿਆ ਨੂੰ ਅਧਿਆਪਕ ਦਿਵਸ ਤੇ ਬਾਰੇ ਵਿਚ ਵਿਸਥਾਰਪੁਰਵਕ ਜਾਣਕਾਰੀ ਦਿੰਦਿਆ ਵਿਦਿਆਰਥੀਅ ਨੁੰ ਭਾਰਤ ਦੇ ਸਿੱਖਿਆ ਸ਼ਾਸਤਰੀ ਅਤੇ ਦੂਸਰੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦੇ ਜੀਵਨ ਸ਼ਬੰਧੀ ਜਾਣੂ ਕਰਵਾਇਆ ਕਿ ਕਿਸ ਢੰਗ ਨਾਲ ਇਸ ਮਹਾਨ ਸਿੱਖਿਆ ਸ਼ਾਸ਼ਤਰੀ ਨੇ ਆਪਣਾ ਜਨਮ ਦਿਨ ਅਧਿਆਪਕ ਦਿਨ ਨੂੰ ਸਮਰਪਿਤ ਕੀਤਾ ਤੇ ਉਹਨਾਂ ਨੇ ਵਿਦਿਆਰਥੀ ਵਰਗ ਤੇ ਅਧਿਆਪਕ ਵਰਗ ਨੂੂੰ ਅਥਾਹ ਪਿਆਰ ਕਰਦੇ ਸਨ ਅਤੇ ੳੇਹੁਨਾ ਦਾ ਸੁਪਣਾ ਸੀ ਕਿ ਦੇਸ਼ ਵਿੱਚ ਕੋਈ ਵੀ ਵਿਦਿਆਰਥੀ ਸਕੂਲ ਜਾਣ ਤੇ ਵਾਝਾ ਨਾ ਰਹਿ ਜਾਵੇ। ਇਸ ਮੋਕੇ ਤੇ ਸਕੂਲ ਦੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰਕ ਤੇ  ਗੀਤ ਪੇਸ਼ਕਾਰੀ  ਕੀਤੀ ਤੇ ਨਾਲ ਹੀ ਪ੍ਰਇਮਰੀ ਗਰੁੱਪ ਦੇ ਵਿਦਿਆਰਥੀਆ ਨੇ ਵੀ ਕਵਿਤਾ ਕੋ੍ਰਇਊਗ੍ਰਾਫੀ ਰਾਹੀ ਆਪਣੀ ਪੇਸ਼ਕਾਰੀ ਪੇਸ਼ ਕੀਤੀ। ਅੰਤ ਵਿਚ ਸਕੂਲ ਪ੍ਰਿੰਸੀਪਲ ਸ. ਪ੍ਰਤਾਪ ਸਿੰਘ ਵਿਰਕ ਤੇ ਵਇਸ ਪ੍ਰਿੰਸੀਪਲ ਸ਼ਾਮ ਲਾਲ ਗੱਖੜ ਨੇ ਅਧਿਆਪਕ ਦਿਵਸ ਤੇ ਵਧਾਈ ਦਿੰਦੀਆ ਹੋਇਆ ਅੱਜ ਦੇ ਯੁੱਗ ਵਿੱਚ ਅਧਿਆਪਕ ਵਰਗ ਨੁੰ ਆ ਰਹੀਆ ਮੁਸਕਿਲਾਂ ਤੇ  ਬੱਚਿਆ ਨੂੰ ਸਿੱਖਿਅਤ ਕਰਨ ਲਈ ਅਧਿਆਪਕ ਵਰਗ ਤੇ ਮਾਪਿਆ ਦੇ ਇਸ ਯੋਗਦਾਨ ਦਾ ਅਹਿਸਾਸ ਕਰਵਾਇਆ ਅਤੇ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਕਿ ਅਸੀ ਅਧਿਆਪਕ ਦੇ ਕਿਤੇ ਨੁੰ ਦਿਲਚਸਪ ਕਿਸ ਢੰਗ ਨਾਲ ਬਣਾ ਸਕਦੇ ਹਾ , ਅੱਜ ਦੇ ਯੁੱਗ ਵਿੱਚ ਵਿਦਿਆਰਥੀ ਵਰਗ ਲਈ ਕੀ ਚੁੋਨਤੀਆ ਹਨ ਅਤੇ ਉਸ ਨੁੰ ਸਮਝਣ ਲਈ ਵਿਦਿਆਰਥੀ ਅਧਿਆਪਕ ਤੇ ਮਾਤਾ ਪਿਤਾ ਵੱਲੋ ਕਿਸ ਤਰਾਂ੍ਹ ਕੋਸ਼ਿਸ਼ਾ ਕਰਨੀਆ ਚਾਹੀਦੀਆ ਹਨ। ਅਖੀਰ ਵਿਚ ਵਿਦਿਆਰਥੀਆ ਨੰ ਚੰਗੀ ਪੇਸ਼ਕਾਰੀ ਲਈ ਇਨਾਮ ਦਿੱਤੇ ਗਏ ਤੇ ਸ. ਪ੍ਰਤਾਪ ਸਿੰਘ ਵੱਲੋ ਅਧਿਆਪਕ ਵਰਗ ਨੁੰ ਵਧਾਈ ਦਿੱਤੀ।

No comments: