BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਹਿਸੀਲ਼ ਪੱਧਰੀ ਵਿਰਾਸਤੀ ਖੇਡਾਂ ਵਿੱਚੋ ਸਰਕਾਰੀ ਮਿਡਲ ਸਕੂਲ਼ ਮੋਠਾਂ ਵਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

ਤਹਿਸੀਲ਼ ਪੱਧਰੀ ਵਿਰਾਸਤੀ ਖੇਡਾਂ ਵਿੱਚੋ ਜੇਤੂ ਰਹੇ ਵਿਦਿਆਂਰਥੀਆਂ ਨੂੰ ਸਨਮਾਨਿਤ ਕਰਦੇ ਸਕੂਲ ਦੇ ਮੁੱਖ ਅਧਿਆਪਕ
ਗੁਰੂਹਰਸਹਾਏ 7 ਸਤੰਬਰ (ਮਨਦੀਪ ਸਿੰਘ ਸੋਢੀ) ਪੰਜਾਬ ਸੂਬੇ ਦੀ 50ਵੀ ਵਰੇਗੰਢ ਦੇ ਮੌਕੇ ਤੇ ਕਰਵਾਈਆਂ ਗਈਆਂ ਵਿਰਾਸਤੀ ਖੇਡਾਂ ਦੇ ਤਹਿਸੀਲ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਰਕਾਰੀ ਮਿਡਲ ਸਕੂਲ ਮੋਠਾਂ ਵਾਲਾ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਰੰਜੀਵ ਮੋਗਾਂ ਨੇ ਦੱਸਿਆ ਕਿ ਸਕੂਲ ਦੇ ਵਿਦਿਆਂਰਥੀਆਂ ਨੇ ਤਹਿਸੀਲ ਪੱਧਰੀ ਮੁਕਾਬਲੇ ਜੋ ਕਿ ਸਰਕਾਰੀ  ਹਾਈ ਸਕੂਲ਼ ਝੰਡੂ ਵਾਲਾ ਵਿਖੇ ਹੋਏ ਸਨ ਵਿੱਚ ਵੱਖ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਿਸ ਵਿੱਚ ਰੁਮਾਲ ਚੁੱਕਣਾ,ਨਦੀ ਕਿਨਾਰਾ,ਲੰਗੜੀ ਲੱਤ ਅਤੇ ਕੋਟਲਾ ਛਪਾਕੀ ਆਦਿ ਪ੍ਰਮੁੱਖ ਵਿਰਾਸਤੀ ਖੇਡਾਂ ਹੋਈਆ।ਸਰਕਾਰੀ ਮਿਡਲ ਸਕੂਲ਼ ਮੌਠਾਂ ਵਾਲਾ  ਦੇ ਵਿਦਿਆਰਥੀਆਂ ਨੇ ਸਾਰੀਆਂ ਖੇਡਾਂ ਵਿੱਚ ਹੀ ਸ਼ਾਂਨਦਾਰ ਪ੍ਰਦਰਸ਼ਨ ਕਰਦਿਆਂ ਤਹਿਸੀਲ ਪੱਧਰੀ ਕੋਟਲਾ ਛਪਾਕੀ ਵਿੱਚੋ ਤੀਸਰਾ ਸਥਾਨ ਹਾਸਲ ਕੀਤਾ।ਸਕੂਲ਼ ਅਧਿਆਪਕ ਮਨੋਜ ਕੁਮਾਰ ਦੀ ਅਗਵਾਈ ਵਿੱਚ ਵਿਦਿਆਰਥੀਆ ਨੇ ਖੇਡਾਂ ਵਿੱਚ ਭਾਗ ਲਿਆ।ਇਹਨਾਂ ਜੇਤੂ ਵਿਦਿਆਰਥੀਆਂ ਨੂੰ ਸਰਕਾਰੀ ਹਾਈ ਸਕੂਲ ਝੰਡੂ ਵਾਲਾ ਦੇ ਸਟਾਫ ਅਤੇ ਪੰਚਾਇਤ ਵੱਲੋ ਸਨਮਾਨਿਤ ਕੀਤਾ ਗਿਆ।ਇਸ ਖੁਸ਼ੀ ਦੇ ਅਵਸਰ ਮੌਕੇੰ ਇਨਾਂ ਵਿਦਿਆਰਥੀਆ ਨੂੰ ਅੱਜ ਸਕੂਲ ਪੱਧਰ ਤੇ ਸਨਮਾਨਿਤ ਕੀਤਾ ਗਿਆ।ਸਕੂਲ਼ ਮੁਖੀ ਰੰਜੀਵ ਮੋਗਾਂ ਨੇ ਜੇਤੂ ਵਿਦਿਆਰਥੀਆ ਨੂੰ ਸ਼ਾਬਾ ਸ਼ੇ ਦਿੰਦੇ ਹੋਏ ਅੱਗੇ ਤੋ ਵੀ ਅਜਿਹੀਆ ਗਤੀਵਿਧੀਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਸਕਲ ਮੁਖੀ ਰੰਜੀਵ ਮੋਗਾਂ,ਮਨੋਜ ਕੁਮਾਰ  ਅਤੇ ਮੈਡਮ ਕੀਰਤੀ ਜੀ ਵੀ ਹਾਜਰ ਰਹੇ।

No comments: