BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੱਡਾ ਦੁਸਾਂਝ ਕਲਾਂ ਵਿਖੇ ਕਰਵਾਇਆ ਭਗਵਤੀ ਜਾਗਰਣ

ਜਾਗਰਣ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 14 ਸਤੰਬਰ (ਸੁਰਿੰਦਰ ਪਾਲ ਕੁੱਕੁ)- ਸ਼੍ਰੀ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਵਲੋਂ ਸਲਾਨਾ ੭ਵਾਂ ਵਿਸ਼ਾਲ ਭਗਵਤੀ ਜਾਗਰਣ ਡੇਵਿਡ ਮਾਰਕਿਟ ਅੱਡਾ ਦੁਸਾਂਝ ਕਲਾਂ ਵਿਖੇ ਸਮੂਹ ਨਗਰ ਨਿਵਾਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮਹਾਂਮਾਈ ਦੀ ਜੋਤ ਜਵਾਲਾ ਜੀ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ। ਮਹਾਂਮਾਈ ਦੀ ਪਵਿ'ਤਰ ਜੋਤ ਪੂਰੇ ਪਿੰਡ ਦੀ ਪ੍ਰਕਰਮਾ ਕਰਨ ਉਪਰੰਤ ਪੰਡਾਲ ਵਿਵਿੱਚ ਸੁਸ਼ੋਭਿਤ ਕੀਤੀ ਗਈ। ਇਸ ਜਾਗਰਣ ਵਿੱਚ ਗਾਇਕ ਮਿੰਨੀ ਚੰਚਲ ਅੰਮ੍ਰਿਤਸਰ ਅਤੇ ਨਰਿੰਦਰ ਬਿ'ਲਾ ਮਹੰਤ ਫਗਵਾੜੇ ਵਾਲੇ ਮਹਾਂਮਾਈ ਦੀ ਮਹਿਮਾ ਗੁਣਗਾਣ ਕੀਤਾ ਆਈਆਂ ਸੰਗਤਾਂ ਨੂੰ ਝੂੰਮਣ ਲਾ ਦਿੱਤਾ ਅਤੇ ਪਾਰਟੀ ਵਲੋਂ ਕੱਢੀਆਂ ਗਈਆਂ ਮਨਮੋਹਕ ਝਾਕੀਆਂ ਨੇ ਸੰਗਤਾਂ ਨੂੰ ਕੀਲੀ ਰੱਖਿਆ। ਇਸ ਜਾਗਰਣ ਸਮੇਂ ਮਹਾਂਮਾਈ ਦਾ ਲੰਗਰ ਭੰਡਾਰਾ ਅਤੇ ਚਾਹ ਦੇ ਲੰਗਰ ਸਾਰੀ ਰਾਤ ਅਤੁੱਟ ਵਰਤਾਏ ਗਏ। ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਦਿੱਤੇ ਅਥਾਹ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਪ੍ਰਦੀਪ ਕੁਮਾਰ ਬ'ਗਾ, ਉੱਪ ਪ੍ਰਧਾਨ ਰਕੇਸ਼ ਕੁਮਾਰ, ਖਜਾਨਚੀ ਆਸ਼ੂ ਦੁਸਾਂਝ, ਉੱਪ ਖਜਾਨਚੀ ਅਮਰੀਕ ਮੀਕਾ, ਸਕੱਤਰ ਸੁਰਿੰਦਰ ਪਾਲ, ਪ੍ਰੈਸ ਸਕੱਤਰ ਕੁੱਕੂ ਦੁਸਾਂਝ, ਡਾ. ਮਨੀਸ਼, ਕਰਨ, ਜੋਗਾ ਸਿੰਘ,  ਪ੍ਰੀਤ, ਮਨੀ, ਕੁਲਵੰਤ, ਨਰਿੰਦਰ ਕੁਮਾਰ ਅਤੇ ਹੋਰ ਕਮੇਟੀ ਮੈਂਬਰ ਆਦਿ ਹਾਜਰ ਸਨ।ਸਟੇਜ ਸਕੱਤਰ ਦੀ ਭੁਮਿਕਾ ਜੋਗਾ ਸਿੰਘ ਅਤੇ ਸੁਰਿੰਦਰ ਪਾਲ ਨੇ ਸਾਂਝੇ ਤੌਰ ਨਿਭਾਈ।

No comments: