BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਨਵੇਂ ਵਿਦਿਆਰਥੀਆਂ ਦਾ ਆਗਾਜ ਨਾਲ ਕੀਤਾ ਸਵਾਗਤ

  • 3200 ਤੋਂ  ਵੀ ਵੱਧ ਵਿਦਿਆਰਥੀ ਹੋਏ ਸ਼ਾਮਿਲ
  • ਪੁਸ਼ਪਿੰਦਰ ਭਨੋਟ ਅਤੇ  ਸੁਖਦੀਪ ਕੌਰ  ਬਣੇ ਮਿਸਟਰ ਐਂਡ ਮਿਸ ਫ੍ਰੈਸ਼ਰ
  • ਸਿੰਗਗਿੰਗ, ਡਾਂਸਿੰਗ ਅਤੇ ਖੇਡਾ ਖੇਡੀਆਂ ਗਈਆਂ
ਜਲੰਧਰ 26 ਸਤੰਬਰ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਖਾਸ ਫ੍ਰੈਸ਼ਰ ਪਾਰਟੀ ਦਾ ਆਯੋਜਨ ਆਪਣੇ ਦੋਵੇਂ ਸ਼ਾਹਪੁਰ ਅਤੇ ਮਕਸੂਦਾਂ ਕੈਂਪਸ ਵਿਖੇ ਕੀਤਾ। ਇਸ ਵਿੱਚ 3੩00 ਤੋਂ ਵੱਧ ਸ਼ਾਮਿਲ ਵਿਦਿਆਰਥੀਆਂ ਨੇ ਮੌਜ-ਮਸਤੀ, ਗੀਤ ਸੰਗੀਤ ਵਜੋਂ ਖੂਬ ਆਨੰਦ ਮਾਨਿਆ ਅਤੇ ਪਾਰਟੀ ਨੂੰ ਯਾਦਗਾਰ ਬਣਾਇਆ। ਸ਼ਾਹਪੁਰ ਕੈਂਪਸ ਵਿੱਚ ਵਿਦਿਆਰਥੀਆਂ ਨੂੰ ਨਵੇਂ ਸਫਰ ਦੀ ਵਧਾਈ ਦੇਣ ਲਈ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਸਮੇਤ ਮੈਨੇਜਿੰਗ ਡਾਇਰੈਕਟਰ  ਸ਼੍ਰੀ ਮਨਬੀਰ ਸਿੰਘ ਅਤੇ ਹੋਰ ਮੈਨੇਜਮੈਂਟ, ਫੈਕਲਟੀ ਅਤੇ ਸਟਾਫ ਮੈਂਬਰ ਸ਼ਾਮਿਲ ਸਨ। ਇਸ ਪਾਰਟੀ ਨੂੰ ਆਗਾਜ਼ ਨਾਂ ਵਜੋਂ ਆਯੋਜਿਤ ਕੀਤਾ ਗਿਆ ਸੀ। " ਆਗਾਜ਼-2016 ਦਾ ਮਤਲਬ ਨਵੀਂ ਸ਼ੁਰੂਆਤ ਵਜੋਂ ਮੰਨਿਆਂ ਜਾਂਦਾ ਹੈ। ਇਸ ਨੂੰ ਧਿਆਨ ਵਿੱਚ ਰਖੱਦੇ ਹੋਏ ਹੀ ਅਸੀਂ ਇਸ ਫ੍ਰੈਸ਼ਰ ਪਾਰਟੀ ਦਾ ਨਾਂ ਆਗਾਜ਼ ਰੱਖੀਆਂ ਹੈ। ਸਾਨੂੰ ਉਮੀਦ ਹੈ ਕਿ ਨਵੇਂ ਵਿਦਿਆਰਥੀ ਨਵੀਂ ਕ੍ਰਾਂਤਿ ਅਤੇ ਜਜੱਬੇ ਨਾਲ ਆਪਣੇ ਮੁਕਾਮ ਨੂੰ ਹਾਸਿਲ ਕਰਣਗੇਂ। ਨਵੀਂ ਉਚਾਈਆਂ ਨੂੰ ਹਾਸਿਲ ਕਰਨ ਵਜੋਂ ਆਪਣੇ ਪਰਿਵਾਰ ਦੇ ਨਾਲ ਅਕਾਦਮਿਕ ਸੰਸਥਾ ਦਾ ਨਾਂ ਵੀ ਰੋਸ਼ਨ ਕਰਣਗੇ," ਸ. ਚਰਨਜੀਤ ਸਿੰਘ ਚੰਨੀ ਨੇ ਇਹ ਸ਼ਬਦ ਆਪਣੇ ਸੰਬੋਧਨ ਰਾਹਿ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦਿਆਂ ਕਹੇ। ਇਸ ਪਾਰਟੀ ਵਿੱਚ ਪੁਸ਼ਪਿੰਦਰ ਭਨੋਟ ਫ੍ਰੈਸ਼ਰ ਚੁਣਿਆ ਗਿਆ ਤਾਂ ਸੁਖਦੀਪ ਕੌਰ ਦੇ ਸਿਰ ਸਜੀਆਂ ਮਿਸ ਫ੍ਰੈਸ਼ਰ ਦਾ ਤਾਜ। ਇਸ ਵਿੱਚ ਮਿ. ਮਾਇਕਲ ਮੰਤਾਂਬੋ  ਅਤੇ ਮਿਸ ਦਿਕਸ਼ਾ ਫ਼ਸਟ ਰਨਰਅਪ ਅਤੇ ਮਿ. ਤਰਨਵੀਰ ਸਿੰਘ ਅਤੇ ਮਿਸ. ਕਾਜਲ ਸੋਂਧੀ ਦੂਸਰੇ ਰਨਰਅਪ ਚੁਣੇ ਗਏ। ਆਗਾਜ਼-2016 ਦਾ ਮੁੱਖ ਕੇਂਦਰ ਫੈਸ਼ਨ ਸ਼ੋ ਰਿਹਾ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਾਰੀਆਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਵਜੋਂ ਸ਼ਾਨਦਾਰ ਰੈਂਪ ਵਾਕ ਵੀ ਪੇਸ਼ ਕੀਤਾ ਗਿਆ। ਇਹਨਾਂ ਪ੍ਰਤਿਯੋਗਿਆਂ ਨੂੰ 90 ਡਿਗਰੀ ਅਤੇ ਫੈਸ਼ਨ ਫਲੋਰ ਵਲੋਂ ਤਿਆਰ ਕੀਤੇ ਗਿਆ।
ਤਿੰਨ ਰਾਉਂਡਜ਼ ਵਿੱਚ ਵੰਡੀ ਮਾਡਲਿੰਗ ਪ੍ਰਤਿਯੋਗਤਾ ਦੇ ਜੱਜ ਸ਼੍ਰੀਮਤੀ ਅਮ੍ਰਿਤ ਕਲਸੀ ਅਤੇ ਆਰ.ਜੇ ਸ਼ਵੇਤਾ ਸ਼ਾਮਿਲ ਸਨ। ਜਿਸ ਤੋਂ ਬਾਅਦ ਚੁਣੇ ਗਏ ਵਿਦਿਆਰਥੀਆਂ ਨੂੰ ਮਿਸਟਰ ਫ੍ਰੈਸ਼ਰ, ਮਿਸ ਫ੍ਰੈਸਰ ਦੇ ਨਾਲ ਮਿਸ ਸਮਾਇਲ, ਮਿਸਟਰ ਆਉਟਫਿਟ, ਮਿਸ ਚਾਰਮਿੰਗ ਅਤੇ ਮਿਸਟਰ ਹੈਡਸਮ ਦੇ ਟਾਇਟਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਵੱਖ ਮਕਸੂਦਾਂ ਕੈਂਪਸ ਵਿੱਚ ਸੀਟੀ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਰਿਸਰਚ (ਸੀਟੀਆਈਟੀਆਈ), ਸੀਟੀ ਇੰਸਟੀਚਿਊਟ ਆਫ ਮੈਨੇਜਮੇਂਟ ਅਤੇ ਇਨਫ੍ਰਮੇਸ਼ਨ ਟੈਕਨਾਲੋਜੀ (ਸੀਟੀਆਈਐਮਆਈਟੀ) ਅਤੇ ਹੋਰ ਡਿਪਾਰਟਮੈਂਟ ਵਲੋਂ ਫ੍ਰੈਸ਼ਰ ਪਾਰਟੀ ਦਾ ਆਯੋਜਨ ਕਰ ਭਾਗ ਲਿਆ ਗਿਆ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਕੋ-ਚੇਅਰਪਰਸਨ ਸ਼੍ਰੀਮਤੀ ਪਰਮਿੰਦਰ ਕੌਰ ਚੰਨੀ ਅਤੇ ਮਦਸੂਦਾਂ ਕੈਂਪਸ ਦੀ ਡਾਇਰੈਕਟਰ ਡਾ. ਜਸਦੀਪ ਕੌਰ ਧਾਲੀਵਾਲ ਵਿਸ਼ੇਸ਼ ਮੇਹਮਾਨ ਵਜੋਂ ਸ਼ਾਮਿਲ ਸਨ। ਇਸ ਮੌਕੇ ਸੀਨੀਅਰ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗ੍ਰਾਮ ਪੇਸ਼ ਕੀਤਾ। ਜਿਸ ਵਿੱਚ ਨਵੇਂ ਵਿਦਿਆਰਥੀਆਂ ਵਲੋਂ ਵੀ ਉਹਨਾਂ ਦਾ ਸਾਥ ਦਿੱਤਾ ਗਿਆ। ਇਹਨਾਂ ਕਲਚਰਲ ਇਵੇਂਟੱਸ ਵਿੱਚ ਵਿਦਿਆਰਥੀਆਂ ਨੇ ਰਵਾਇਟੀ ਗੀਤ ਅਤੇ ਡਾਂਸ ਜਿਹਨਾਂ ਵਿੱਚ ਗਿੱਦਾ ਅਤੇ ਭਾਂਗੜਾ ਆਦਿ ਪੇਸ਼ ਕੀਤੇ।
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸੀਨੀਅਰ  ਵਿਦਿਆਰਥੀਆਂ ਵਲੋਂ ਕੀਤੀ ਮਹਿਨਤ ਦੀ ਪ੍ਰਸ਼ੰਸਾ ਕੀਤੀ। ਨਾਲ ਹੀ ਸ਼੍ਰੀ ਚੰਨੀ ਨੇ ਕਿਹਾ ਕਿ ਇਹਦਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਅਪਣੀ ਕਲਾ ਪੇਸ਼ ਕਰਨ ਦੇ ਮੌਕੀ ਦਵਾਉਂਦੀ ਹੈ ਅਤੇ ਇਹ ਦਿਨ ਵਿਦਿਆਰਥੀਆਂ ਲਈ ਯਾਦਗਾਰ ਬਣ ਕੇ ਰਿਹ ਗਿਆ ਹੈ ਅਤੇ ਉਨਾਂ ਸੀਨੀਅਰ ਵਿਦਿਆਰਥੀਆਂ ਵਜੋਂ ਸਮਾਗਮ ਆਯੋਜਿਤ ਕਰਵਾਉਣ ਲਈ ਧਨਵਾਦ ਕੀਤਾ।

No comments: