BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖੇਤੀਬਾੜੀ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਵੰਡੇ ਚੈਕ

ਪੀੜਤਾਂ ਨੂੰ ਚੈਕ ਵੰਡਦੇ ਹੋਏ ਵਰਦੇਵ ਸਿੰਘ ਨੋਨੀ ਮਾਨ ਅਤੇ ਹੋਰ
ਗੁਰੂਹਰਸਹਾਏ 9 ਸਤੰਬਰ (ਮਨਦੀਪ ਸਿੰਘ ਸੋਢੀ)- ਪੰਜਾਬ ਸਰਕਾਰ ਵੱਲੋ ਖੇਤੀਬਾੜੀ ਹਾਦਸਿਆ ਦੇ ਸ਼ਿਕਾਰ ਕਿਸਾਨਾ ਅਤੇ ਮਜਦੂਰਾ ਦੀ ਮਾਲੀ ਸਹਾਇਤਾ ਲਈ ਚਲਾਈ ਸਕੀਮ ਤਹਿਤ ਮਾਰਕੀਟ ਕਮੇਟੀ ਗੁਰੂਹਰਸਹਾਏ  ਵਿਖੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਵੱਲੋ ਚੈਕ ਵੰਡੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆ ਚੈਅਰਮੈਨ ਮਾਰਕੀਟ ਕਮੇਟੀ ਹਰਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕੀਮ ਨਾਲ ਬਹੁਤ ਸਾਰੇ ਕਿਸਾਨਾ ਅਤੇ ਮਜਦੂਰਾ ਨੂੰ ਰਾਹਤ ਮਿਲਦੀ ਹੈ ਅਤੇ ਉਹ ਆਪਣਾ ਇਲਾਜ ਵੀ ਸਹੀ ਤਰੀਕੇ ਨਾਲ ਕਰਵਾ ਸਕਦੇ ਹਨ।ਉਹਨਾਂ ਦੱਸਿਆ ਕਿ ਪਿੰਡ ਨਿਧਾਨਾ ਦੇ ਵਸਨੀਕ ਸਤਨਤਮ ਚੰਦ ਪੁੱਤਰ ਹਰੀ ਚੰਦ ਦਾ ਖੱਬੇ ਹੱਥ ਦਾ ਅੰਗੂਠਾ ਜਰਨੇਟਰ ਦੀ ਬੈਲਟ ਵਿੱਚ ਆਉਣ ਕਰਕੇ ਕੱਟਿਆ ਗਿਆ ਸੀ ਜਿਸ ਨੂੰ ਸਹਇਤਾ ਵਜੋ 10 ਹਜਾਰ ਦਾ ਚੈਕ,ਢਾਣੀ ਸ਼ਾਂਮ ਸਿੰਘ ਵਾਲੀ ਦੇ ੳਮ ਪ੍ਰਕਾਸ਼ ਪੁੱਤਰ ਮਿਲਾਵਾ ਰਾਮ ਦੀ ਅੱਖ ਦੀ ਰੋਸ਼ਨੀ ਜਾਣ ਕਰਕੇ 40 ਹਜਾਰ ਦਾ ਚੈਕ ,ਸੁਖਦੇਵ ਸਿੰਘ ਪੁੱਤਰ ਰਜਿੰਦਰ ਸਿੰਘ ਸਰੀਹ ਵਾਲਾ ਬਰਾੜ ਦੀਆ ਖੱਬੇ ਹੱਥ ਦੀਆ ਦੋ ਉਗਲਾਂ ਕੱਟਣ ਕਰਕੇ 20 ਹਜਾਰ ਦਾ ਚੈਕ,ਬਲਕਾਰ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਮਾੜੇ ਕਲਾਂ ਦੀਆ ਸੱਜੇ ਹੱਥ ਦੀਆ ਦੋ ਉਗਲਾਂ ਕੱਟਣ ਕਰਕੇ 20 ਹਜਾਰ ਦਾ ਚੈਕ,ਸੁਖਵਿੰਦਰ ਸਿੰਘ ਪਿੰਡ ਝੋਕ ਮੋਹੜੇ ਦਾ ਸੱਜਾ ਹੱਥ ਟੋਕੇ ਵਿੱਚ ਆਉਣ ਕਰਕੇ ਕੱਟਿਆ ਗਿਆ ਨੂੰ 40 ਹਜਾਰ ਦਾ ਚੈਕ,ਵੀਨਾ ਰਾਣੀ ਪਿੰਡ ਜਵਾਏ ਸਿੰਘ ਵਾਲਾ ਨੂੰ ਥਰੈਸਰ ਵਿੱਚ ਹੱਥ ਆਉਣ ਕਰਕੇ ਸੱਜੇ ਹੱਥ ਦੀਆ ਚਾਰ ਉਗਲਾਂ ਕੱਟੀਆ ਗਈਆ ਨੂੰ 40 ਹਜਾਰ ਦਾ ਚੈਕ ਦਿੱਤਾ ਗਿਆ।ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਦਰਸ਼ਨ ਸਿੰਘ ਮੋਠਾਂ ਵਾਲਾ, ਰੋਹਿਤ ਕੁਮਾਰ ਮੰਟੂ ਵੋਹਰਾ, ਬਲਜਿੰਦਰ ਸਿੰਘ ਮੰਗੇਵਾਲੀਆ, ਗਣੇਸ਼ ਦਾਸ ਤੁੱਲੀ, ਇਕਬਾਲ ਸਿੰਘ, ਸੂਬਾ ਸਿੰਘ, ਸੁਰਜੀਤ ਸਿੰਘ ਆਦਿ ਹਾਜਰ ਸਨ।

No comments: