BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਿਕਸ਼ਨ ਸੂਦ ਨੇ 11.39 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰ: 49 ਦੀ ਪ੍ਰਗਤੀ ਲੇਨ ਵਿਖੇ ਪ੍ਰੀ-ਮਿਕਸ ਨਾਲ ਬਣਨ ਵਾਲੀ ਸੜਕ ਦੇ ਕੰਮ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ 12 ਅਕਤੂਬਰ (ਤਰਸੇਮ ਦੀਵਾਨਾ)-ਨਗਰ ਨਿਗਮ ਦੀ ਹਦੂਦ ਅੰਦਰ ਵੱਖ ਵੱਖ ਵਿਕਾਸ ਦੇ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਹੇ ਹਨ। ਜਿਸ ਤਹਿਤ ਨਗਰ ਨਿਗਮ ਦੀਆਂ ਵੱਖ ਵੱਖ ਸੜਕਾਂ ਤੇ 8 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੀ-ਮਿਕਸ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤਿਕਸ਼ਨ ਸੂਦ ਨੇ ਵਾਰਡ ਨੰ: 49 ਦੇ ਪ੍ਰਗਤੀ ਲੇਨ ਵਿਖੇ 11.39 ਲੱਖ ਰੁਪਏ ਦੀ ਲਾਗਤ ਨਾਲ ਪ੍ਰੀ-ਮਿਕਸ ਪਾ ਕੇ ਬਣਨ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਰੀਬਨ ਕੱਟ ਕੇ  ਕਰਨ ਮੌਕੇ ਦਿੱਤੀ। ਤਿਕਸ਼ਨ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਪ੍ਰਗਤੀ ਲੇਨ ਦੇ ਨਿਵਾਸੀਆਂ ਵਲੋਂ ਇਸ ਸੜਕ ਨੂੰ ਬਣਾਉਣ ਲਈ ਮੰਗ ਕੀਤੀ ਗਈ ਸੀ ਜਿਸ ਨੂੰ ਅੱਜ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਹਰ ਵਾਰਡ ਵਿਚ ਵਿਕਾਸ ਦੇ ਕੰਮ ਬਿਨਾਂ ਭੇਦ ਭਾਵ ਨਾਲ ਕਰਵਾਏ ਜਾ ਰਹੇ ਹਨ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ 96.35 ਲੱਖ ਰੁਪਏ ਨਾਲ ਨਗਰ ਨਿਗਮ ਦੇ ਫੰਡਾਂ ਵਿਚੋਂ ਸ਼ਹਿਰ ਦੇ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਪੰਜਾਬ ਸਰਕਾਰ ਵਲੋਂ ਭੇਜੀ ਗਈ ਗ੍ਰਾਂਟ ਦੇ 4.49 ਕਰੋੜ ਰੁਪਏ ਨਾਲ ਸੜਕਾਂ ਅਤੇ ਗਲੀਆਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਵਾਰਡ ਨੰ: 49 ਦੇ ਕੌਂਸਲਰ ਸਰਬਜੀਤ ਸਿੰਘ ਨੇ ਤਿਕਸ਼ਨ ਸੂਦ, ਮੇਅਰ ਸ਼ਿਵ ਸੂਦ ਅਤੇ ਆਏ ਹੋਏ ਪੰਤਵਿੰਤਆਂ ਦਾ ਧੰਨਵਾਦ ਕੀਤਾ। ਨਗਰ ਨਿਗਮ ਦੇ ਏ.ਐਮ.ਈ ਹਰਪ੍ਰੀਤ ਸਿੰਘ, ਜੇ.ਈ ਲਵਦੀਪ ਸਿੰਘ, ਵਿਜੇ ਪਠਾਨੀਆਂ, ਰਕੇਸ਼ ਸੂਰੀ, ਰਾਮਦੇਵ ਯਾਦਵ, ਅਸ਼ਵਨੀ ਗੈਂਦ, ਇੰਦਰਪਾਲ ਸੂਦ, ਸੰਜੀਵ ਸੂਦ, ਰਕੇਸ਼ ਮਲਹੋਤਰਾ, ਵਿਮਲ ਸੈਣੀ, ਨੀਰਜ ਗੈਂਦ, ਰਮਨ ਕੁਮਾਰ, ਬ੍ਰਿਜ ਮੋਹਨ ਸ਼ਰਮਾ, ਰਵਿੰਦਰਪਾਲ ਸਿੰਘ, ਸੋਨੂੰ ਟੰਡਨ, ਰਜੇਸ਼ ਸ਼ਰਮਾ, ਹਨੀ ਸੂਦ, ਅਸ਼ੋਕ ਸ਼ਰਮਾ, ਰਕੇਸ਼ ਕੁਮਾਰ, ਪਿਊਸ਼ ਸੂਦ, ਬ੍ਰਿਜ ਮੋਹਨ ਨਕੜਾ ਅਤੇ ਮੁਹੱਲਾ ਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ।

No comments: