BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ. ਭੀਮ ਰਾਓ ਅੰਬੇਦਕਰ ਦੀ 125ਵੀ ਵਰ੍ਹੇਗੰਢ ਉਪੱਰ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤਾ ਵਿਦਿਆਰਥੀਆਂ ਨੂੰ ਸੰਬੋਧਨ
 
ਲੁਧਿਆਣਾ 25 ਅਕਤੂਬਰ (ਜਸਵਿੰਦਰ ਆਜ਼ਾਦ)- ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾਂ ਡਾ. ਭੀਮ ਰਾਓ ਅੰਬੇਦਕਰ ਦੀ 125ਵੀ ਵਰ੍ਹੇਗੰਢ ਉਪੱਰ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਰਚਾਇਆ ਗਿਆ ਜਿਸ ਦਾ ਸ਼ੱਭ ਆਰੰਭ ਕਾਲਜ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਣ ਗਾ ਕੇ ਕੀਤਾ ਗਿਆ, ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਜੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ।
ਸਮਾਗਮ ਦੇ ਮੁੱਖ ਮਹਿਮਾਨ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ, ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਤੋ ਇਲਾਵਾ ਰਾਜੇਸ਼ ਬਾਘਾ ਚੇਅਰਮੈਨ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ, ਪਹੁੰਚੇ।ਡਾ. ਧਰਮ ਸਿੰਘ ਸੰਧੂ ਜੀ ਨੇ ਸਵਾਗਤੀ ਭਾਸ਼ਣ ਦੌਰਾਨ ਡਾ. ਭੀਮ ਰਾਓ ਅੰਬੇਦਕਰ ਜੀ ਦੀ ਬੇਜੋੜ ਮਿਹਨਤ ਦਾ ਹਵਾਲਾ ਦਿੰਦਿਆ ਕਿਹਾ ਕਿ ਸਾਡਾ ਦੇਸ਼ ਅਜਿਹੇ ਯੁੱਗ ਪੁਰਸ਼ਾਂ ਦਾ ਦੇਸ਼ ਹੈ ਜਿਨ੍ਹਾਂ ਨੇ ਸਮੁੱਚੀ ਮਾਨਵ ਜਾਤੀ ਲਈ ਕਾਰਜ ਕੀਤੇ। ਉਨਾਂ ਦੀ 125ਵੀ ਜਨਮ ਸ਼ਤਾਬਦੀ ਤੇ ਸਭ ਨੂੰ ਮੁਬਾਰਕ ਬਾਦ ਦਿੰਦਿਆ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਸੰਦੇਸ਼ਾਂ ਉਪੱਰ ਚਲਣਾ ਚਾਹੀਦਾ ਹੈ।
ਵਕਤਾ ਡਾ. ਅਸ਼ਵਨੀ ਭੱਲਾ ਨੇ ਬਾਬਾ ਸਾਹਿਬ ਜੀ ਨੂੰ ਨਮਸਕਾਰ ਕਰਦਿਆ ਕਿਹਾ ਕਿ ਬਾਬਾ ਸਾਹਿਬ ਦੇਸ਼ ਲਈ ਵਿਸ਼ੇਸ਼ ਕਰਕੇ ਅਛੂਤ ਵਰਗ ਲਈ ਕੀਤੇ ਕੰਮਾਂ ਦੀ ਵਿਸ਼ੇਸ਼ ਸਰਾਹਣਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਸਮੁੱਚੀ ਮਾਨਵ ਜਾਤੀ ਨੂੰ ਸਮਾਸ਼ਨ ਅਧਿਕਾਰ ਦੇ ਕੇ ਮਾਨਵਤਾ ਨੂੰ ਏਕਤਾ ਦੇ ਸੂਤਰ ਵਿੱਚ ਬੰਨਿਆ ਹੈ।ਇਸ ਲਈ ਉਹ ਸਾਡੇ ਸਮੁੱਚੀ ਮਾਨਵਤਾ ਦੇ ਪੱਥ ਪ੍ਰਦਰਸ਼ਿਕ ਹਨ।
ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੇ ਆਪਣੇ ਭਾਸ਼ਣ ਦੋਰਾਨ ਬਾਬਾ ਸਾਹਿਬ ਬਾਰੇ ਕੀਤੀ ਗੋਸ਼ਟੀ ਲਈ ਕਾਲਜ ਪ੍ਰਬੰਧਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਆਪਣੀ ਗੱਲ ਰੱਖਦਿਆ ਕਿਹਾ ਕਿ ਅੱਜ ਸਾਨੂੰ ਆਪਣੇ ਆਪ ਉਪੱਰ ਗੋਰਵ ਮਹਿਸੂਸ ਹੁੰਦਾ ਹੈ ਕਿ ਅਸੀਂ ਬਾਬਾ ਸਾਹਿਬ ਜਿਹੇ ਯੁੱਗ ਪੁਰਸ਼ਾਂ ਦੇ ਦੇਸ਼ ਵਿੱਚ ਪੈਦਾ ਹੋਏ। ਧੰਨ ਹੈ ਉਹ ਮਾਤਾ ਜਿਸ ਨੇ ਅਜਿਹੇ ਯੁੱਗ ਪੁਰਸ਼ ਨੂੰ ਜਨਮ ਦਿੱਤਾ, ਅੱਜ ਅਸੀ ਉਨ੍ਹਾਂ ਦਾ ਸੋਰਫ ਜਨਮ ਦਿਨ ਹੀ ਨਹੀ ਮਨਾ ਰਹੇ ਸਗੋ ਸਮੁੱਚੀ ਮਾਨਵ ਜਾਤੀ ਦਾ ਜਨਮ ਦਿਨ ਮਨਾ ਰਹੇ ਮਹਿਸੂਸ ਕਰਦੇ ਹਾਂ ਜਿਸ ਦੇ ਬਲ ਉਪੱਰ ਸਾਰਾ ਦੇਸ਼ ਏਕਤਾ ਦੇ ਸੂਤਰ ਵਿੱਚ ਬੰਨਿਆ ਹੋਇਆ ਹੈ।
ਸ੍ਰਮਾਗਮ ਵਿੱਚ ਬੋਲਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਬੋਲਦਿਆਂ ਕਿਹਾ ਕਿ ਕਿਸੇ ਨੂੰ ਦਲਿਤ ਕਹਿ ਕੇ ਜਾਂ ਅਛੂਤ ਕਹਿ ਕੇ ਬੁਲਾਉਣਾ ਸਮੁੱਚੀ ਮਾਨਵ ਜਾਤੀ ਦਾ ਤਿਰਸਕਾਰ ਕਰਨਾ ਹੈ।ਅਜਿਹੇ ਵਿੱਚ ਬਾਬਾ ਸਾਹਿਬ ਨੇ ਉਨ੍ਹਾਂ ਲੋਕਾਂ ਦਾ ਪੱਖ ਲੈ “ਭੱਰ ਕੇ ਸਾਹਮਣੇ ਆਏ ਜਿਨ੍ਹਾਂ ਨੂੰ ਸਮਾਜ ਨੇ ਸਭ ਤੋ ਹੇਠਲੀ ਪੌੜੀ ਉਪੱਰ ਰੱਖਿਆ ਹੋਇਆ ਸੀ ਬਾਬਾ ਸਾਹਿਬ ਨੇ ਉਨ੍ਹਾਂ ਨੂੰ ਸਨਮਾਨ ਪੂਰਵਕ ਅਧਿਕਾਰ ਦਿਵਾਏ ਅਤੇ ਉਨ੍ਹਾਂ ਨੂੰ ਸਮਾਜ ਦੇ ਪ੍ਰਮੁੱਖ ਅੰਗ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਸਮਾਗਮ ਦੇ ਮੁੱਖ ਮਹਿਮਾਨ ਡਾ. ਚਰਨਜੀਤ ਸਿੰਘ ਅਟਵਾਲ ਜੀ ਨੇ ਬਾਬਾ ਭੀਮ ਰਾਓ ਜੀ ਦੀ 125ਵੀ ਜਨਮ ਸ਼ਤਾਬਦੀ ਉਪੱਰ ਨਮਸਕਾਰ ਕੀਤੀ ਅਤੇ ਉਨ੍ਹਾਂ ਨੇ ਬਾਬਾ ਸਾਹਿਬ ਦੀਆ ਨੀਤੀਆ, ਆਦਰਸ਼ਾ ਦਾ ਹਵਾਲਾ ਦਿੰਦਿਆ ਕਿਹਾ ਕਿ ਸਾਨੂੰ ਵੀ ਉਨ੍ਹਾਂ ਦੀਆਂ ਨੀਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਅਜਿਹੇ ਵਿਅਕਤੀ ਬਣਨ ਦੀ ਜਰੂਰਤ ਹੈ ਜਿਸ ਦੇ ਅੰਦਰ ਨਸਲਵਾਦ ਸੰਪਰਦਾਇਕਤਾ ਦਾ ਨਾਮੋ ਨਿਸ਼ਾਨ ਨਾ ਹੋਵੇ।ਉਨ੍ਹਾਂ ਨੇ ਡਾ. ਭੀਮ ਰਾਓ ਜੀ ਦੀ ਭਾਰਤ ਨੂੰ ਦਿੱਤੀ ਦੇਣ ਬਾਰੇ ਵਿਸ਼ੇਸ਼ ਜਿਕਰ ਕੀਤਾ ਜਿਨ੍ਹਾਂ ਵਿੱਚੋ ਸੰਵਿਧਾਨ ਦੀ ਰਚਨਾ ਪ੍ਰਮੁੱਖ ਹੈ।
ਸਮਾਗਮ ਦੇ ਅਖੀਰ ਵਿੱਚ ਡਾ. ਉਜੱਲਬੀਰ ਸਿੰਘ ਵਾਈਸ ਪ੍ਰਿੰਸੀਪਲ ਜੀ ਨੇ ਸਾਰੇ ਮਹਿਮਾਨਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।ਸਮਾਗਮ ਦੀ ਸਮਾਪਤੀ ਵਿਦਿਆਰਥੀਆਂ ਦੁਆਰਾ ਰਾਸaਟਰੀ ਗੀਤ ਗਾ ਕੇ ਕੀਤੀ ਗਈ। ਡਾ. ਹਰਬਲਾਸ ਹੀਰਾ ਜੀ ਨੇ ਮੰਚ ਸੰਚਾਲਣ ਦੀ ਭੂਮਿਕਾ ਬਖੂਬੀ ਨਿਭਾਈ।

No comments: