BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 17,18 ਤੇ 17ਵਾਂ ਮਹਾਨ ਅਲੌਕਿਕ ਨਗਰ 20 ਅਕਤੂਬਰ ਨੂੰ ਰਮਦਾਸ ਤੋ ਸਜਾਇਆ ਜਾਵੇਗਾ

ਕੀਰਤਨ ਦਰਬਾਰ ਤੇ ਨਗਰ ਕੀਰਤਨ ਸਬੰਧੀ ਸੇਵਕ ਜੱਥਾ ਇਸ਼ਨਾਨ ਦੇ ਪ੍ਰਧਾਨ ਭਾਈ ਸੁਖਵੰਤ ਸਿੰਘ ਜਾਣਕਾਰੀ ਦਿੰਦੇ ਹੋਏ ਤੇ ਅਹੁਦੇਦਾਰ
ਰਮਦਾਸ 15 ਅਕਤੂਬਰ (ਸਾਹਿਬ ਖੋਖਰ)- ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜ੍ਹੇ ਨੂੰ ਸਮਰਪਿਤ 22ਵਾਂ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਸੀ ਗੁਰੂ ਹਰਗੋਬਿੰਦ ਸਾਹਿਬ( ਭਾਈ ਸੁੱਖਾ)ਜੀ ਰਮਦਾਸ ਵਿਖੇ ਸੇਵਕ ਜੱਥਾ ਇਸ਼ਨਾਨ ਰਮਦਾਸ, ਭਾਈ ਸਵਿੰਦਰ ਸਿੰਘ ਡੁਬਈ ਵਾਲੇ ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ ਵੱਖ ਧਾਰਮਿਕ ਜੱਥੇਬੰਦੀਆ ਤੇ ਇਲਾਕੇ ਦੇ ਸਹਿਯੋਗ ਨਾਲ ਬੜੀ ਸ਼ਰਧਾਂ ਨਾਲ ਮਨਾਇਆ ਜਾ ਰਿਹਾ ।ਇਹ ਜਾਣਕਾਰੀ ਸੇਵਕ ਜੱਥਾ ਇਸ਼ਨਾਨ ਰਮਦਾਸ ਦੇ ਪ੍ਰਧਾਨ ਸੁਖਵੰਤ ਸਿੰਘ ਨੇ ਦਿੱਤੀ । ਉਹਨਾ ਦੱਸਿਆ ਕਿ  17 ਅਕਤੂਬਰ ਦਿਨ ਸੋਮਵਾਰ ਨੂੰ ਸ਼ਾਮ 4 ਵਜੇ ਤੋ ਲੈ ਕੇ ਰਾਤ 10 ਵਜੇ ਤੱਕ ਤ ਸੰਤ ਸਰੂਪ ਸਿੰਘ ਚੰਡੀਗੜ ਵਾਲੇ, ਸੰਤ ਗੁਰਦੀਪ ਸਿੰਘ ਖੁਜਾਲੇ ਵਾਲੇ, ਬਾਬਾ ਮਹਿੰਦਰ ਸਿੰਘ ਖੇੜੀ ਵਾਲੇ, ਭਾਈ ਅਜੀਤ ਸਿੰਘ ਰਾਗੀ ਰਮਦਾਸ ਆਦਿ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ 18 ਅਕਤੂਬਰ ਦਿਨ ਮੰਗਲਵਾਰ ਨੂੰ ਸ਼ਾਮ 4 ਵਜੇ ਤੋ ਲੈ ਕੇ ਰਾਤ 10 ਵਜੇ ਤੱਕ  ਸੰਤ ਮਾਨ ਸਿੰਘ ਪਿਹੋਵੇ ਵਾਲੇ, ਸੰਤ ਗੁਰਦੀਪ ਸਿੰਘ ਖੁਜਾਲੇ ਆਦਿ ਸੰਗਤਾ ਨੂੰ ਗੁਰੂ ਜਸ ਕਰਵਾਉਣਗੇ ਅਤੇ 17ਵਾਂ ਮਹਾਨ ਅਲੌਕਿਕ ਨਗਰ ਕੀਰਤਨ 20 ਅਕਤੂਬਰ ਨੂੰ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਤੋ ਪੰਜਾਂ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਵੇਰੇ 7 ਵਜੇ ਅਰੰਭ ਹੋਵੇਗਾ । ਇਹ ਨਗਰ ਕੀਰਤਨ ਵੱਡੇ ਰਵਾਲ, ਸਮਰਾ, ਦਾਦੂਜੋਧ, ਫਤਿਹਗੜ੍ਹ ਚੂੜੀਆ, ਭੋਮਾ ਵਡਾਲਾ, ਮਜੀਠਾ , ਕਲੇਰ, ਅਜੈਬਵਾਲੀ ਤੋ ਹੁੰਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਸੰਪਨ ਹੋਵੇਗਾ । ਪ੍ਰਧਾਨ ਸੁਖਵੰਤ ਸਿੰਘ ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿੱਚ ਸੰਗਤਾਂ ਟਰੱਕਾਂ, ਬੱਸਾ, ਕਾਰਾ, ਟਰੈਕਟਰ ਟਰਾਲੀਆ ਰਾਹੀ ਹੀ ਹਾਜਰੀ ਭਰਨਗੀਆ  ਤੇ ਕੋਈ  ਮੋਟਰਸਾਈਕਲ ਜਾਂ ਸਕੂਟਰ ਲੈ ਕੇ ਨਾ ਆਵੇ ।ਇਸ ਮੌਕੇ ਗੁਰਮੇਜ ਸਿੰਘ, ਮਾ: ਬਲਜਿੰਦਰ ਸਿੰਘ ਸੈਕਟਰੀ, ਸੇਵਾ ਸਿੰਘ ਖਰੀਆ, ਰਘਬੀਰ ਸਿੰਘ ਫੌਜੀ, ਗੁਰਮੇਜ ਸਿੰਘ ਅੜਾਇਆ, ਲਖਵਿੰਦਰ ਸਿੰਘ, ਫੌਜੀ ਅਮਰ ਸਿੰਘ, ਲੱਖਾ ਸਿੰਘ ਗੱਜਣ ਸਿੰਘ, ਹੀਰਾ ਸਿੰਘ, ਨਿਸ਼ਾਨ ਸਿੰਘ, ਡਾ. ਦਿਲਬਾਗ ਸਿੰਘ, ਲਵਲੀ ਭਾਟੀਆਂ, ਰੰਧਾਂਵਾ ਰੈਡੀਮੇਟ ਵਾਲੇ ਆਦਿ ਮੌਜੂਦ ਸਨ।

No comments: