BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਅਵਾਣ ਵਿਖੇ ਬੋਨੀ ਅਜਨਾਲਾ ਨੇ 177 ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਤਕਸੀਮ ਕੀਤੇ

ਪਿੰਡ ਅਵਾਣ ਵਿਖੇ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ਸਰਪੰਚ ਹਰਜਿੰਦਰ ਸਿੰਘ ਮਹਿਤਾ ਤੇ ਕਰਨੈਲ ਸਿੰਘ ਢਿੱਲੋ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਤਕਸੀਮ ਕਰਦੇ ਹੋਏ
ਰਮਦਾਸ 31 ਅਕਤੂਬਰ (ਸਾਹਿਬ ਖੋਖਰ) ਪੰਜਾਬ ਸਰਕਾਰ ਵੱਲੋ ਚਲਾਈਆਂ ਜਾ ਰਹੀਆ ਲੋਕ ਭਲਾਈ ਸਕੀਮਾਂ ਜਿਵੇ, ਆਟਾ ਦਾਲ, ਸ਼ਗਨ ਸਕੀਮ, ਬਿਜਲੀ ਦੇ ਬਿੱਲ, ਬੁਢਾਪਾ ਪੈਨਸ਼ਨ, ਨਰੇਗਾ ਸਕੀਮ ਤਹਿਤ ਅੱਜ ਪਿੰਡ ਅਵਾਣ ਵਿਖੇ ਗਰੀਬ, ਬੇਸਹਾਰਾ ਤੇ  ਲੋੜਵੰਦ 177  ਪਰਵਿਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੀ ਵੰਡ ਹਲਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸਮੂਹ ਗ੍ਰਾਮ ਪੰਚਾਇਤ ਪਿੰਡ ਅਵਾਣ ਦੀ ਹਾਜਰੀ 'ਚ ਕੀਤੀ ।ਬੋਨੀ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਜਿੰਨੀਆ ਵੀ ਲੋਕ ਭਲਾਈ ਸਕੀਮਾਂ ਚਲਾਈਆਂ ਗਈਆ ਹਨ ਜਿਸ  ਨਾਲ ਗਰੀਬ ਪਰਿਵਾਰਾਂ ਨੁੰ ੳਪਰ ਚੁੱਕਣ ਦਾ ਬਹੁਤ ਸਲਾਂਘਾਯੋਗ ਉਪਰਾਲਾ ਹੈ ਜਿਸ ਨਾਲ ਗਰੀਬ ਪਰਿਵਾਰ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਦਾ ਹੈ । ਉਹਨਾ ਨੇ ਕਿਹਾ ਅਕਾਲੀ ਭਾਜਪਾ ਸਰਕਾਰ ਵੱਲੋ ਗਰੀਬ ਵਰਗ ਦੇ ਲੋਕਾਂ ਨੂੰ 200 ਯੂਨਿਟ ਬਿਜਲੀ ਮੁਆਫ ਕਰਨਾ , ਬੁਢਾਪਾ ਪੈਨਸ਼ਨ 'ਚ ਵਾਧਾ ਕਰਕੇ 500 ਰੁਪਏ , ਸ਼ਗਨ ਸਕੀਮ 15000 ਰੁਪਏ , ਅਜਨਾਲਾ ਤਹਿਸੀਲ 'ਚ 3 ਕਰੋੜ ਰੁਪਏ ਦੀ ਲਾਗਤ ਨਾਲ ਸ਼ਮਸ਼ਾਨ ਘਾਟ, ਕਬਰਸਤਾਨ ਪੱਕੇ ਕਰਨ ਉਹਨਾ ਨੂੰ ਜਾਦਿਆ ਰਸਤਿਆਂ ਨੂੰ ਪੱਕੇ ਕਰਨ  ਤੇ ਹੋਰ ਵੀ ਅਨੇਕਾਂ ਸਹੂਲਤਾ ਦੇ ਕੇ ਲੋਕਾਂ ਦਾ ਦਿਲ ਜਿਤਿਆ ਹੈ ਉਥੇ ਦੂਜੀਆਂ ਪਾਰਟੀਆਂ ਨੇ ਸਿਰਫ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਹੀ ਕੀਤੇ ਹਨ ਤੇ ਉਹਨਾ ਨੇ ਕੋਈ ਵੀ ਵਾਅਦਾ ਪੂਰਾ ਕਰਕੇ ਨਹੀ ਵਿਖਾਇਆ  ਜਿਸ ਕਾਰਨ ਪੰਜਾਬ ਦੇ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਨਹੀ ਆਉਣਗੇ ਤੇ 2017 ਵਿਧਾਨ ਸਭਾ ਚੋਣਾ 'ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇ ਕੇ ਸ੍ਰੋਮਣੀ ਅਕਾਲੀ ਦਲ ਦੀ ਤੀਸਰੀ ਵਾਰ ਸਰਕਾਰ ਬਣਾਉਣਗੇ।ਇਸ ਤੋ ਇਲਾਵਾ ਸਰਪੰਚ ਹਰਜਿੰਦਰ ਸਿੰਘ ਮਹਿਤਾ ਅਵਾਣ, ਕਰਨੈਲ ਸਿੰਘ ਢਿੱਲੋ, ਡਾ. ਅਰਨੋਲਡ ਖੋਖਰ, ਵਲੈਤ ਮਸੀਹ ਬੰਟੀ, ਮਾ: ਪਰਮਜੀਤ ਸਿੰਘ, ਵਿਲੀਅਮ ਜੱਟਾ ਆਦਿ ਸੰਬੋਧਨ ਕਰਨ ਵਾਲਿਆ 'ਚ ਸ਼ਾਮਿਲ ਸਨ । ਇਸ ਮੌਕੇ ਨੰਬਰਦਾਰ ਸੁਰਜੀਤ ੁਸਿੰਘ, ਪੰਚ ਪ੍ਰਤਾਪ ਸਿੰਘ, ਪੰਚ ਤਰਸੇਮ ਮਸੀਹ, ਪੰਚ ਰਵੇਲ ਸਿੰਘ, ਪੰਚ ਜਗਜੀਤ ਸਿੰਘ, ਪੰਚ ਜੋਗਿੰਦਰ ਸਿੰਘ, ਪੰਚ ਅੰਗਰੇਜ ਸਿੰਘ, ਰੇਸ਼ਮ ਮਸੀਹ, ਪਾਸਟਰ ਮਲੂਕ ਮਸੀਹ, ਪਾਦਰੀ ਪਲਵਿੰਦਰ ਮਸੀਹ, ਪਾਦਰੀ ਤਰਸੇਮ ਮਸੀਹ, ਵਿਕਟਰ ਮਸੀਹ, ਜੱਜਬੀਰ ਮਸੀਹ, ਕੇਵਲ ਮਸੀਹ, ਸ਼ਿੰਦਾ ਮਸੀਹ, ਰਾਜਬੀਰ ਮਸੀਹ, ਗੁਰਪ੍ਰੀਤ ਮਸੀਹ, ਕਾਰਜ ਮਸੀਹ ਆਂਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਪਿੰਡ ਵਾਸੀ ਹਾਜਰ ਸਨ।

No comments: