BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਯੂਥ ਕੱਲਬ ਦੇ ਸਹਿਯੌਗ ਨਾਲ ਦੋ ਰੋਜਾ ਟੇਲੈਂਟ ਹੰਟ 2016 ਕਰਵਾਇਆ ਗਿਆ

ਜਲੰਧਰ 6 ਅਕਤੂਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਯੂਥ ਕੱਲਬ ਦੇ ਸਹਿਯੌਗ ਨਾਲ ਦੋ ਰੋਜਾ ਟੇਲੈਂਟ ਹੰਟ 2016 ਕਰਵਾਇਆ ਗਿਆ । ਜਿਸ ਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਸਨ । ਯੂਥ ਕੱਲਬ ਡੀਨ ਪ੍ਰੋ. ਗੀਤਾ ਕਹੋਲ, ਕੋਆਰਡੀਨੇਟਰ ਪ੍ਰੋ. ਹਰਕਮਲ ਕੋਰ, ਵਰਿਸ਼ਟ ਪ੍ਰੋਫੈਸਰ ਸ਼ਸ਼ੀ ਰਾਮਪਾਲ ਅਤੇ ਯੂਥ ਕੱਲਬ ਦੇ ਮੈਂਬਰਾਂ ਵਲੋਂ ਮੁਖ ਮਹਿਮਾਨ ਜੀ ਨੂੰ ਫੁੱਲ ਭੇਂਟ ਕੀਤੇ ਗਏ । ਮੁੱਖ ਮਹਿਮਾਨ ਜੀ ਨੇ ਜੋਤੀ ਪ੍ਰਜਵਲਿਤ ਕੀਤੀ । ਟੇਲੈਂਟ ਹੰਟ ਦੇ ਪਹਿਲੇ ਦਿਨ ਵਿੱਚ ਫੀਮ ਆਰਟਸ ਦੇ ਪੋਸਟਰ ਮੇਕਿੰਗ ਸਲੋਗਨ ਰਾਈਟਿੰਗ, ਇੰਨਸਟਾਲੇਸ਼ਨ, ਲੈਂਡਸਕੇਪ ਕੋਲਾਜ ਮੇਕਿੰਗ, ਕਲੇ-ਮਾਡਲਿੰਗ, ਕਾਰਟੂਨਿੰਗ ਦੇ ਅਤੇ ਹੋਮ ਸਾਇੰਸ ਦੇ ਰੰਗੋਲੀ, ਬੈਸਟ ਆਉਟ ਆਫ ਵੇਸਟ, ਕਾਮੋਟੋਲੋਜੀ ਵਿੱਚ ਨੇਲ ਆਰਟ, ਮਹਿੰਦੀ, ਹੇਅਰ ਸਟਾਈਲ, ਮੇਕਅਪ, ਟੀ. ਵੀ. ਵੀਡੀਉ ਪ੍ਰੋਡਕਸ਼ਨ ਵਿੱਚ ਸਟਿਲ ਫੋਟੋਗ੍ਰਾਫੀ ਨਿਊਜ ਰੀਡਿੰਗ ਮੁਕਾਬਲੇ ਕਰਵਾਏ ਗਏ । ਦੂਸਰੇ ਦਿਨ ਸਾਹਿਤਕ ਪ੍ਰਤਿਯੋਗਿਤਾਵਾਂ ਵਿਚ ਕਵਿਤਾ ਉਚਾਰਣ, ਭਾਸ਼ਣ ਪ੍ਰਤੀਯੋਗਿਤਾ, ਵਾਦ-ਵਿਵਾਦ, ਸੰਗੀਤ ਵਿੱਚ ਸ਼ਬਦ, ਭਜਨ ਗਾਇਨ ਅਤੇ ਡਾਂਸ ਵਿੱਚ ਸੋਲੋ ਤੇ ਗੱਰੁਪ ਡਾਂਸ ਵਿੱਚ ਵਿਦਿਆਰਥਣਾਂ ਨੇ ਉਤਸ਼ਾਹਪੁਰਵਕ ਭਾਗ ਲਿਆ। ਪ੍ਰਿੰਸੀਪਲ ਜੀ ਨੇ ਉਨਾਂ ਦੇ ਵਧੀਆ ਪ੍ਰਦਰਸ਼ਨਲਈ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਤੇ ਉਨਾਂ ਨੂੰ ਆਲ ਰਾਊਂਡ ਬਣਨ ਲਈ ਪ੍ਰੇਰਿਤ ਕੀਤਾ।

No comments: