BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀਤੇ ਐਤਵਾਰ ਹਮਿਲਟਨ ਵਿਖੇ ਦੁਰਘਟਨਾ ਵਿੱਚ ਮਰੇ 23 ਸਾਲਾ ਪੰਜਾਬੀ ਨੌਜਵਾਨ ਦੀ ਲਾਸ਼ ਭੇਜੀ ਜਾਵੇਗੀ ਇੰਡੀਆ

ਪਰਿਵਾਰ ਦੀ ਮਦਦ ਵਾਸਤੇ ਖਾਤਾ ਖੋਲਿਆ
ਮਨਦੀਪ ਸਿੰਘ ਮੈਨੀ ਦੀ ਇਕ ਪੁਰਾਣੀ ਤਸਵੀਰ
ਆਕਲੈਂਡ 5 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਐਤਵਾਰ ਰਾਤ 11 ਵਜੇ ਇਕ ਕਾਰ ਦੁਰਘਟਨਾ ਦੇ ਵਿਚ 23 ਸਾਲਾ ਪੰਜਾਬੀ ਨੌਜਵਾਨ ਮਨਦੀਪ ਸਿੰਘ (ਮੈਨੀ) ਮੌਤ ਦੇ ਮੂੰਹ ਜਾ ਪਿਆ ਸੀ ਜਦੋਂ ਉਹ ਆਪਣੀ ਕਾਰ ਦੇ ਵਿਚ ਆਪਣੇ ਕਿਸੇ ਮਿੱਤਰ ਨੂੰ ਮਿਲ ਕੇ ਵਾਪਿਸ ਘਰ ਆ ਰਿਹਾ ਸੀ। ਸ਼ੱਕ ਹੈ ਕਿ ਸੜਕ ਗਿੱਲੀ ਹੋਣ ਕਰਕੇ ਕਾਰ ਸੜਕ ਦੇ ਇਕ ਪਾਸੇ ਜਾ ਵੜੀ ਅਤੇ ਮਾੜੀ ਕਿਸਮਤ ਨੂੰ ਉਸਨੇ ਬੈਲਟ ਨਹੀਂ ਲਗਾਈ ਸੀ ਜਿਸ ਕਰਕੇ ਉਹ ਬੁੜਕ ਕੇ ਬਾਹਰ ਡਿਗ ਪਿਆ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਉਹ ਬਿਲਕੁਲ ਘਰ ਦੇ ਲਾਗੇ ਹੀ ਸੀ। ਉਹ ਗਾਈਆਂ ਦੇ ਫਾਰਮ ਉਤੇ ਕੰਮ ਕਰਦਾ ਸੀ ਅਤੇ ਰਹਿੰਦਾ ਸੀ। ਇਹ ਲੜਕਾ ਵਰਕ ਪਰਮਿਟ ਉਤੇ ਸੀ ਅਤੇ ਚੰਡੀਗੜ ਸ਼ਹਿਰ ਨਾਲ ਸਬੰਧ ਰੱਖਦਾ ਸੀ। ਇਸ ਲੜਕੇ ਦਾ ਮ੍ਰਿਤਕ ਸਰੀਰ ਹੁਣ ਇੰਡੀਆ ਭੇਜਿਆ ਜਾਣਾ ਹੈ ਅਤੇ ਪਰਿਵਾਰ ਦੀ ਮਾਲੀ ਹਾਲਤ ਦਰਮਿਆਨੀ ਹੈ ਅਤੇ ਜਿਸ ਕਰਕੇ ਆਰਥਿਕ ਸਹਾਇਤਾ ਵੀ ਭੇਜੀ ਜਾ ਰਹੀ ਹੈ। ਇਸ ਲੜਕੇ ਨੂੰ ਇਥੇ ਆਇਆਂ 5 ਸਾਲ ਹੋ ਗਏ ਸਨ। ਪਰਿਵਾਰ ਦੀ ਮਦਦ ਵਾਸਤੇ ਖਾਤਾ ਖੋਲਿਆ ਗਿਆ ਹੈ।

No comments: