BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਏਕਲੱਵਿਆ ਸਕੂਲ ਨੇ 4 ਅਕਤੂਬਰ ਤੋਂ 6 ਅਕਤੂਬਰ ਤੱਕ ਸਕੂਲ ਵਿਚ 'ਸੁਰੱਖਿਆ ਹਫਤਾ' ਮਨਾਇਆ

ਜਲੰਧਰ 6 ਅਕਤੂਬਰ (ਜਸਵਿੰਦਰ ਆਜ਼ਾਦ)- ਸੁਰੱਖਿਆ ਨੂੰ ਅਹਮਿਅਤ ਦਿੰਦੇ ਹੋਏ, ਏਕਲੱਵਿਆ ਸਕੂਲ ਨੇ 4 ਅਕਤੂਬਰ ਤੋਂ 6 ਅਕਤੂਬਰ ਤੱਕ ਸਕੂਲ ਵਿਚ 'ਸੁਰੱਖਿਆ ਹਫਤਾ' ਮਨਾਇਆ। ਸੁਰੱਖਿਆ ਦੇ ਹਰ ਪੱਖ ਨੂੰ ਵਿਦਿਆਰਥੀਆਂ ਤੱਕ ਪਹੁੰਚਾਇਆ ਗਿਆ ਜਿਵੇਂ ਅੱਠਵੀਂ ਜਮਾਤ ਨੇ ਸਵਾਲ-ਜਵਾਬ (ਕੁਓਿਜ਼) ਰਾਹੀਂ ਜਾਣਕਾਰੀ ਨੂੰ ਵਧਾਇਆ। 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਤੇ ਦਿਲਕਸ਼ ਪੋਸਟਰ ਬਣਾ ਕੇ ਇਸ ਹਫਤੇ ਨੂੰ ਹੋਰ ਆਕਰਸ਼ਿਤ ਬਣਾਇਆ।ਹਰ ਪੇਟਿੰਗ ਆਪਣੇ ਆਪ ਵਿਚ ਕੋਈ ਗੁੱਝੀ ਸਿੱਖ ਦੇ ਰਹੀ ਸੀ।6ਵੀਂ ਜਮਾਤ ਨੇ ਨਾਟਕ ਰਾਹੀਂ ਮੁੱਢਲੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ। ਸੋ ਇਸ ਤਰ੍ਹਾਂ ਪੂਰਾ ਹਫਤਾ ਹਰ ਜਮਾਤ ਵੱਖ-ਵੱਖ ਤਰੀਕੇ ਨਾਲ ਸੁਰੱਖਿਆ ਸੰਬੰਧੀ ਗਤੀਵਿਧੀਆਂ ਕਰਦੇ ਰਹੇ। ਸੁਰੱਖਿਆ ਅਲਾਰਮ ਬਜਾ ਕੇ ਬੱਚਿਆਂ ਨੂੰ ਹੋਰ ਵੀ ਜਾਗਰੂਕ ਰਹਿਣ ਲਈ ਕਿਹਾ ਗਿਆ ਕਿ ਕਿਸੇ ਵੀ ਸਮੇਂ ਕੁਦਰਤੀ ਆਫਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ।ਜਿਵੇਂ ਅਚਾਨਕ ਲੱਗੀ ਅੱਗ ਵਾਸਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 'ਅੱਗ ਬੁਝਾਓ' ਯੰਤਰ ਨੂੰ ਚਲਾਉਣ ਦੀ ਤਕਨੀਕ ਬਾਰੇ ਦੱਸਿਆ ਗਿਆ।ਇਸ ਹਫਤੇ ਦੇ ਆਖਰੀ ਦਿਨ ਮੁੱਖ-ਅਧਿਆਪਕ ਸ਼੍ਰੀਮਤੀ ਡਿੰਪਲ ਸ਼ਰਮਾ, ਮੈਨੇਜਰ ਸ਼੍ਰੀਮਤੀ ਸਪਨਾ ਬਖਸ਼ੀ ਅਤੇ ਡਾਇਰੈਕਟਰ ਸ਼੍ਰੀਮਤੀ ਸੀਮਾ ਹਾਂਡਾ ਜੀ ਨੇ ਬੱਚਿਆਂ ਨੂੰ ਪੂਰੇ ਹਫਤੇ ਹੋਈਆਂ ਗਤੀਵਿਧੀਆਂ ਲਈ ਸ਼ਾਬਾਸ਼ ਦਿੱਤੀ ਤੇ ਭਵਿੱਖ ਵਿਚ ਹੋਰ ਜਾਗਰੂਕ ਰਹਿਣ ਲਈ ਆਖਿਆ।

No comments: