BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

5 ਅਕਤੂਬਰ ਨੂੰ ਹੋਣ ਵਾਲੇ ਰੋਡ ਸੋਅ ਨੂੰ ਲੇ ਕੇ ਨੌਜਵਾਨਾ ਵਿੱਚ ਭਾਰੀ ਉਤਸਾਹ-ਬੱਬੀ ਬਾਦਲ

ਰੋਡ ਸੋਅ ਦਾ ਮੁੱਖ ਮਕਸਦ ਭਾਈਚਾਰਕ ਸਾਂਝ 'ਤੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪੁੱਜਦਾ ਕਰਨਾ
ਮੀਟਿੰਗ ਕਰਨ ਉਪਰੰਤ ਨੌਜਵਾਨ ਵਰਕਰਾਂ ਨਾਲ ਹਰਸੁਖਇੰਦਰ ਸਿੰਘ ਬੱਬੀ ਬਾਦਲ
ਚੰਡੀਗੜ੍ਹ 1 ਅਕਤੂਬਰ (ਬਲਜੀਤ ਰਾਏ)- 5 ਅਕਤੂਬਰ ਦਿਨ ਬੁੱਧਵਾਰ ਨੂੰ ਮੋਹਾਲੀ ਤੋਂ ਪਟਿਆਲਾ ਤੱਕ ਹੋਣ ਜਾ ਰਹੀ ਵਿਸਾਲ ਮੋਟਰਸਾਇਕਲ, ਕਾਰ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਇਸ ਰੈਲੀ ਨੂੰ ਰਵਾਨਾ ਕਰਨ ਲਈ ਪੰਜਾਬ ਦੇ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਉਚੇਚੇ ਤੌਰ 'ਤੇ ਮੋਹਾਲੀ ਪੁੱਜ ਰਹੇ ਹਨ। ਅਤੇ ਨੌਜਵਾਨਾਂ ਦੇ ਰੂਬਰੂਹ ਹੋ ਕੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਸਬੰਧੀ ਉਨ੍ਹਾਂ ਨੂੰ ਲਾਮਬੰਦ ਕਰਨਗੇ। ਜਿਸ ਵਿੱਚ ਅਕਾਲੀ ਦਲ ਜਿਲ੍ਹਾ ਮੋਹਾਲੀ ਦੀ ਸਮੁੱਚੀ ਲੀਡਰਸਿੱਪ ਹਿੱਸਾ ਲਵੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਹਲਕਾ ਮੋਹਾਲੀ ਦੀ ਨੌਜਵਾਨਾਂ ਦੀ ਮੀਟਿੰਗ ਕਰਨ ਉਪਰੰਤ ਆਖੇ। ਉਨ੍ਹਾਂ ਕਿਹਾ ਕਿ ਇਸ ਹੋਣ ਵਾਲੀ ਵਿਸਾਲ ਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ ਅਤੇ ਨੌਜਵਾਨਾਂ ਨੂੰ ਉਹਨਾ ਦੀਆਂ ਡਿਊਟੀਆਂ ਵੀ ਸੋਪ ਦਿੱਤੀਆ ਗਈਆ ਹਨ। ਇਸ ਮੀਟਿੰਗ ਦਾ ਮੁੱਖ ਮਕਸਦ ਲੋਕਾਂ ਵਿੱਚ ਭਾਈਚਾਰਕ ਸਾਂਝ 'ਤੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਨੂੰ ਘਰਘਰ ਪਹਿਚਾਊਣਾ ਹੈ। ਇਸ ਮੌਕੇ ਦੌਰਾਨ ਜ਼ੋਗਿੰਦਰ ਸਿੰਘ ਸਲੈਚ ਸਾਬਕਾ ਸ਼ਹਿਰੀ ਪ੍ਰਧਾਨ, ਸੁਖਦੇਵ ਸਿੰਘ ਪੰਜੇਟਾ ਸੀਨੀਅਰ ਅਕਾਲੀ ਆਗੂ, ਇਕਬਾਲ ਸਿੰਘ ਜਨਰਲ ਸਕੱਤਰ ਯੂਥ ਅਕਾਲੀ ਦਲ, ਜ਼ਸਰਾਜ ਸਿੰਘ ਸੋਨੂੰ, ਹਰਦੇਵ ਸਿੰਘ ਲੌਗੀਆਂ, ਜਗਰੂਪ ਸਿੰਘ, ਗੁਰਮੀਤ ਸਿੰਘ, ਜ਼ਸਵੀਰ ਸਿੰਘ, ਰਜ਼ਿੰਦਰ  ਸਿੰਘ, ਗੁਰਜੰਟ ਸਿੰਘ, ਵਿਨੋਦ, ਜ਼ਸਪ੍ਰੀਤ ਸਿੰਘ, ਜ਼ਸਵੰਤ ਸਿੰਘ, ਅਮਰਿੰਦਰ ਸਿੰਘ, ਗੁਰਵਿੰਦਰ ਸਿੰਘ, ਜ਼ਸਵੀਰ ਸਿੰਘ, ਸੁਖਵਿੰਦਰ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ ਦਿਲਬੀਰ ਸਿੰਘ, ਸੰਦੀਪ ਸਿੰਘ, ਅਮਰਜੀਤ ਸਿੰਘ, ਪਰਸੋਤਮ, ਜ਼ਸਪਾਲ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਦਮਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਕੇਵਲ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ,  ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਗੁਰਦੀਪ ਸਿੰਘ ਨੋਨੂ ਬੱਲੋਮਾਜਰਾ, ਸੋਨੂੰ ਛੱਜੂਮਾਜਰਾ ਆਦਿ ਹਾਜ਼ਰ ਸਨ।

No comments: