BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਔਰਤ ਨੇ ਵੀ ਘੱਟ ਮਿਹਨਤਾਨਾ ਦੇਣ ਦੇ (9 ਡਾਲਰ ਪ੍ਰਤੀ ਘੰਟਾ) ਮਾਮਲੇ ਨੂੰ ਉਠਾਇਆ

ਇਕ ਹੋਰ ਮਾਮਲਾ: ਵੱਧ ਕੰਮ-ਘੱਟ ਮਿਹਨਤਾਨਾ
ਆਕਲੈਂਡ 5 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਭਾਰਤੀ ਰੁਜ਼ਗਾਰ ਦਾਤਾਵਾਂ ਵੱਲੋਂ ਆਪਣੇ ਕਰਮਚਾਰੀਆਂ ਦਾ ਘੱਟ ਮਿਹਨਤਾਨਾ ਦੇ ਕੇ ਸ਼ੋਸ਼ਣ ਕਰਨ ਦੀਆਂ ਖਬਰਾਂ ਅਕਸਰ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ, ਇਸੇ ਲੜੀ ਅਧੀਨ ਇਸ ਵਾਰ ਇਕ ਬਹਾਦਰ ਔਰਤ ਨੇ ਅਜਿਹੇ ਰੁਜ਼ਗਾਰ ਦਾਤਾ ਦਾ ਭਾਂਡਾ ਰਾਸ਼ਟਰੀ ਨਿਊਜ਼ ਚੇਨਲਾਂ ਉਤੇ ਭੰਨਿਆ ਹੈ। ਆਪਣਾ ਨਾਂਅ ਅਜੇ ਗੁਪਤ ਰੱਖਣ ਵਾਲੀ ਇਸ ਔਰਤ ਨੂੰ 9 ਡਾਲਰ ਪ੍ਰਤੀ ਘੰਟਾ ਦਿੱਤਾ ਜਾਂਦਾ ਰਿਹਾ ਹੈ। 20 ਘੰਟੇ  ਕੰਮ ਕਰਨ ਦੀ ਕਾਨੂੰਨੀ ਆਗਿਆ ਦੇ ਬਾਵਜੂਦ ਨੌਕਰੀ ਅਤੇ ਪੱਕਾ ਕਰਵਾਉਣ ਆਦਿ ਦਾ ਲਾਲਚ ਦੇ ਕੇ 50 ਤੋਂ 60 ਘੰਟੇ ਕੰਮ ਕਰਵਾਇਆ ਜਾਂਦਾ ਰਿਹਾ। ਲੇਬਰ ਇੰਸਪੈਕਟਰ ਅਨੁਸਾਰ ਪਿਛਲੇ ਦੋ ਸਾਲਾਂ ਦੇ ਵਿਚ 54 ਅਜਿਹੇ ਮਾਮਲੇ ਲਿਖਤੀ ਤੌਰ 'ਤੇ ਦਾਖਲ ਹੋ ਚੁੱਕੇ ਹਨ।   ਪੜਤਾਲ ਕਰਤਾਵਾਂ ਨੇ ਇਸ ਨੂੰ 'ਟਿੱਪ ਆਫ ਦਾ ਆਈਸਬਰਗ' ਮਤਲਬ ਕਿ ਇਕ ਵੱਡੀ ਸਮੱਸਿਆ ਦੀ ਨਿੱਕੀ ਜਿਹੀ ਝਲਕ ਆਖਿਆ ਹੈ। ਰਿਸੈਪਸ਼ਨਿਸਟ ਦੀ ਨੌਕਰੀ ਕਰਨ ਵਾਲੀ ਇਸ ਔਰਤ ਨੂੰ ਪਹਿਲਾਂ 10 ਡਾਲਰ ਪ੍ਰਤੀ ਘੰਟਾ ਫਿਰ ਬਾਅਦ ਵਿਚ 9 ਡਾਲਰ ਦਿੱਤੇ ਗਏ ਜਦ ਕਿ ਉਸ ਵੇਲੇ ਰੇਟ 15.25 ਡਾਲਰ ਪ੍ਰਤੀ ਘੰਟਾ ਸੀ। ਇਸ ਔਰਤ ਨੇ ਆਪਣੇ ਰੁਜ਼ਗਾਰ ਦਾਤਾ ਨਾਲ ਹੋਈ ਵਾਰਤਾਲਾਪ ਵੀ ਸਾਂਭ ਕੇ ਰੱਖੀ ਹੈ। ਜੇਕਰ ਅਜਿਹਾ ਮਾਮਲਾ ਹੱਲ ਕਰ ਲਿਆ ਜਾਂਦਾ ਹੈ ਅਤੇ ਰੁਜ਼ਗਾਰ ਦਾਤਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ 50 ਹਜ਼ਾਰ ਤੋਂ 1 ਲੱਖ ਡਾਲਰ ਜ਼ੁਰਮਾਨਾ ਹੋ ਸਕਦਾ ਹੈ।

No comments: