BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਹਤ ਵਿਭਾਗ ਵਲੋਂ ਯੂਵਾ ਕਰਮੀ ਸੰਸਥਾਂ ਪਹਿਲ ਦੇ ਸਹਿਯੋਗ ਨਾਲ ਏ.ਪੀ.ਜੇ ਕਾਲਜ ਆਫ ਫਾਇਨ ਆਰਟਸ ਵਿਖੇ ਖੁਨਦਾਨ ਕੈਂਪ

ਜਲੰਧਰ 1 ਅਕਤੂਬਰ (ਜਸਵਿੰਦਰ ਆਜ਼ਾਦ)- ਕੌਮੀ ਸਵੈ-ਇੱਛੁਕ ਖੂਨਦਾਨ ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਵਲੋਂ ਯੂਵਾ ਕਰਮੀ ਸੰਸਥਾਂ ਪਹਿਲ ਦੇ ਸਹਿਯੋਗ ਨਾਲ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਏ.ਪੀ.ਜੇ ਕਾਲੇਜ ਆਫ ਫਾਇਨ ਆਰਟਸ ਵਿਖੇ ਇੱੱਕ ਖੁਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਡਾ.ਰਾਜੀਵ ਭੱੱਲਾ ਸਿਵਲ ਸਰਜਨ ਜੀ ਵਲੋਂ ਕੀਤਾ ਗਿਆ।ਇਸ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵੀ ਸੰਸਥਾ ਵਿਖੇ ਕਰਵਾਈ ਗਈ ਅਤੇ ਸਿਵਲ ਸਰਜਨ ਜੀ ਵਲੋਂ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਪ੍ਰਤੀਯਗਿਆਂ ਨੂੰ ਸਨਮਾਨ ਚਿਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ,ਅਧਿਆਪਕਾਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ  ਹੈ ਅਤੇ ਹਰੇਕ ਵਿਅਕਤੀ ਨੂੰ ਖੂਨਦਾਨ  ਅਤੇ  ਮਰਨ ਉਪਰਾਂਤ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਮਨੁੱੱਖਤਾ ਦਾ ਭੱੱਲਾ ਕੀਤਾ ਜਾ ਸਕੇ। ਉਨ੍ਹਂਾ ਕਾਲੇਜ ਦੇ ਵਿਦਿਆਰਥੀਆਂ ਦੀ ਇਸ ਸ਼ਲਾਘਾ ਭਰੇ ਕੰਮ ਦੀ ਪ੍ਰਸ਼ਸਾਂ ਕੀਤੀ।ਉਨ੍ਹਾ ਕਿਹਾ ਕਿ ਇੱੱਕ ਵਿਅਕਤੀ ਦੇ ਖੂਨਦਾਨ ਕਰਨ ਦੇ ਨਾਲ ਤਿੰਨ ਲੋੜਵੰਦ ਮਰੀਜ਼ਾ ਦੀ ਸਹਾਇਤਾ ਕੀਤੀ ਜਾ ਸਕਦੀ ਹੈ।ਇਸ ਖੂਨਦਾਨ ਕੈਂਪ ਦੀ ਇਹ ਵਿਸ਼ੇਸ਼ਤਾ ਰਹੀ ਕਿ ਜਿੱੱਥੇ ਵਿਦਿਆਰਥੀਆਂ ਵਲੋਂ ਖੂਨਦਾਨ ਕੀਤਾ ਗਿਆ ਉੱੱਥੇ ਸਰਦਾਰ ਗੁਰਮੀਤ ਸਿੰਘ ਟਿਵਾਣਾ ਸੀ.ਜੇ.ਐਮ ਜਲੰਧਰ ਜੀ ਵਲੋ ਵੀ ਖੂਨਦਾਨ ਕਰਕੇ ਇਸ ਵਿੱੱਚ ਆਪਣਾ ਯੋਗਦਾਨ ਕੀਤਾ ਗਿਆ।ਇਸ ਮੌਕੇ ਪ੍ਰੋ.ਲਖਬੀਰ ਸਿੰਘ ਨੇ ਕਿਹਾ ਕਿ ਤੁਹਾਡੇ ਵਲੋਂ ਦਾਨ ਕੀਤੇ ਗਏ ਖੂਨ ਨਾਲ ਕਿਸੇ ਇੱੱਕ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ,ਇਸਲਈ ਇਸ ਨੂੰ ਆਪਣੀ ਨੈਤਿਕ ਜਿਮ੍ਹੇਵਾਰੀ ਸਮਝਦੇ ਹੋਏ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਇਸ ਕੈਂਪ ਦੌਰਾਨ ਕੁੱੱਲ 75 ਯੂਨਿਟ ਬਲੱੱਡ ਇੱੱਕਠਾ ਕੀਤਾ ਗਿਆ।ਇਸ ਮੌਕੇ ਪੋ੍ਰ.ਲਖਬੀਰ ਸਿੰਘ ਪ੍ਰਧਾਨ ਪਹਿਲ,ਪ੍ਰਿੰਸੀਪਲ ਸੁਚਰਿਤਾ ਸ਼ਰਮਾ,ਪ੍ਰੋਗਰਾਮ ਅਫਸਰ ਪੋ੍ਰ.ਅਪਰਾ,ਡਾ.ਨੀਰਜ ਕੁਮਾਰ ਤੋਂ ਇਲਾਵਾ ਸਿਵਲ ਹਸਪਤਾਲ ਤੋਂ ਬਲੱੱਡ ਬੈਂਕ ਦੀ ਟੀਮ ਜਿਸਦੇ ਇੰਚਾਰਜ ਡਾ.ਗਗਨਦੀਪ ਸਿੰਘ ਆਦਿ ਹਾਜ਼ਿਰ ਸਨ।

No comments: