BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀਰ ਬਾਬਾ ਕਾਬਲਸ਼ਾਹ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ

ਹੀਰਾ ਸੋਢੀ ਵੱਲੋਂ 11 ਹਜ਼ਾਰ ਦੀ ਰਾਸ਼ੀ ਭੇਟ, ਮਾਸ਼ਾ ਅਲੀ ਨੇ ਬੰਨੇ ਰੰਗ
ਗੁਰੂਹਰਸਹਾਏ, 11 ਅਕਤੂਬਰ (ਮਨਦੀਪ ਸਿੰਘ ਸੋਢੀ)- ਪਿੰਡ ਸੈਦੇ ਕੇ ਮੋਹਣ ਵਿਖੇ ਸਥਿਤ ਪੀਰ ਬਾਬਾ ਕਾਬਲ ਸ਼ਾਹ ਦੀ ਦਰਗਾਹ 'ਤੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ, ਜਿਸ ਵਿਚ ਇਲਾਕੇ ਭਰ ਦੀਆਂ ਸੰਗਤਾਂ ਨੇ ਪੁੱਜ ਕੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਨੰਬਰਦਾਰ, ਜੋਗਿੰਦਰ ਪਾਲ ਸੰਧੂ, ਸੁਰਜੀਤ ਕੁਮਾਰ ਪੰਧੂ, ਨਰੰਜਣ ਪੰਧੂ, ਬੇਅੰਤ ਥਿੰਦ, ਜਸਵਿੰਦਰ ਪਾਲ ਪੰਧੂ ਆਦਿ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਪੀਰ ਬਾਬਾ ਕਾਬਲ ਸ਼ਾਹ ਦੀ ਯਾਦ ਵਿਚ ਮੇਲਾ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਪੂਰੀ ਸ਼ਰਧਾ ਭਾਵਨਾ ਨਾਲ ਲੋਕ ਮੇਲੇ ਵਿਚ ਪੁੱਜੇ ਹਨ। ਮੇਲੇ ਦੀ ਰੌਣਕ ਨੂੰ ਵਧਾਉਣ ਲਈ ਸੂਫ਼ੀ ਗਾਇਕ ਮਾਸ਼ਾ ਅਲੀ ਪੁੱਜੇ, ਜਿੰਨਾਂ ਨੇ ਆਪਣੇ ਸਟੇਜੀ ਜਲਵੇ ਨਾਲ ਦਰਸ਼ਕ ਮੋਹ ਲਏ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਵਿਧਾਇਕ ਕਾਂਗਰਸ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਸ੍ਰੀ ਅਨੁਮੀਤ ਸਿੰਘ ਹੀਰਾ ਸੋਢੀ ਵਿਸ਼ੇਸ਼ ਤੌਰ 'ਤੇ ਪੁੱਜੇ, ਜਿੰਨਾਂ ਨੇ ਪ੍ਰਬੰਧਕਾਂ ਨੂੰ ਮੇਲੇ ਦੀ ਵਧਾਈ ਦਿੱਤੀ ਅਤੇ ਆਪਣੇ ਕੋਲੋਂ ਮੇਲਾ ਕਮੇਟੀ ਨੂੰ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ, ਜਿਸ ਤੋਂ ਬਾਅਦ ਮੇਲਾ ਕਮੇਟੀ ਵੱਲੋਂ ਮੁੱਖ ਮਹਿਮਾਨ ਹੀਰਾ ਸੋਢੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

No comments: