BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਸਪਤਾਹਿਕ ਟਰੇਨਿੰਗ ਦਾ ਆਯੋਜਨ

ਜਲੰਧਰ 12 ਅਕਤੂਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਬਿਊਟੀ ਐਂਡ ਬਾਡੀ ਫਿਟਨੈਸ ਕੋਰਸ ਦੇ ਵਿਦਿਆਰਥੀਆਂ ਦੇ ਲਈ 90 ਡਿਗਰੀ ਸੈਲੂਨ, ਜਲੰਧਰ ਵਿਚ ਸਪਤਾਹਿਕ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਹੇਆਰ ਹੇਅਰ ਐਕਸਪਰਟ ਸ਼੍ਰੀ ਅਜਾਜ ਸੁਲੇਮਾਨੀ ਨੇ ਹੇਅਰ ਕਲਰਿੰਗ ਦੀਆਂ ਵਿਭਿੰਨ ਤਕਨੀਕਾਂ ਜਿਵੇਂ ਗਲੋਬਲ ਹੇਅਰ ਕਲਰਿੰਘ, ਰੂਟਸ ਟਚ ਅਪ, ਪ੍ਰੀਲਾਈਟਿਨਿੰਗ, ਹਾਈਲਾਇਟਿਨਿੰਗ, ਅਤੇ ਸਟਰੀਕਿੰਗ ਦੀਆਂ ਨਵੀਆਂ ਤਕਨੀਕਾਂ ਦੇ ਬਾਰੇ ਵਿਚ ਵੀ ਦੱਸਿਆ। ਬਿਊਟੀ ਐਂਡ. ਬਾਡੀ ਫਿਟਨੈਸ ਅਤੇ ਪੀ. ਜੀ. ਡਿਪਲੋਮਾ ਇਨ ਕਾਸਮੋਟੋਲੋਜੀ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਟਰੇਨਿੰਗ ਵਿਚ ਹਿੱਸਾ ਲਿਆ।  ਅਧਿਆਪਕਾਂ ਵਿਚ ਮਿਸ ਮਨਪ੍ਰੀਤ ਅਤੇ ਸ਼੍ਰੀਮਤੀ ਦਲਜੀਤ ਕੌਰ ਇਸ ਟਰੇਨਿੰਗ ਦੇ ਮੌਕੇ ਤੇ ਮੋਜੂਦ ਸਨ।

No comments: