BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਹੱਦ ਤੇ ਜੰਗੀ ਹਲਾਤਾਂ ਕਾਰਨ ਤਾਰੋ ਪਾਰ ਖੇਤੀ ਕਰਦੇ ਸੈਕੜੇ ਕਿਸਾਨਾਂ ਦੀ ਹਜਾਰਾਂ ਏਕੜ ਫਸਲ ਬਰਬਾਦ ਹੋਣ ਕਿਨਾਰੇ

ਤਾਰੋ ਪਾਰ ਖੇਤੀ ਕਰਦੇ ਕਿਸਾਨ ਪੱਤਰਕਾਰਾਂ ਨੂੰ ਦੁਖ ਭਰੀ ਦਾਸਤਾਨ ਸੁਣਾਉਦੇ ਹੋਏ
ਰਮਦਾਸ 2 ਅਕਤੂਬਰ (ਸਾਹਿਬ ਖੋਖਰ)- ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੋ ਪਾਰ ਖੇਤੀ ਕਰਦੇ ਕਿਸਾਨਾਂ ਤੇ ਇੱਕ ਨਵੀ ਬਿਪਤਾ ਆਣ ਪਈ ਹੈ ਜਦ ਉਹਨਾ ਦੀ ਹਜਾਰਾਂ ਏਕੜ ਕਾਸ਼ਤ ਕੀਤੀ ਝੋਨੇ, ਮਾਹ, ਮਸਰ, ਤਿਲ ਆਦਿ ਫਸਲ ਕਟਾਈ ਲਈ ਤਿਆਰ ਹੈ ਤੇ ਸਰਹੱਦ ਤੇ ਭਾਰਤ ਪਾਕਿ ਦੀਆਂ ਫੌਜਾਂ ਦਰਮਿਆਨ ਬਣੇ ਜੰਗ ਵਰਗੇ ਹਲਾਤਾਂ ਕਾਰਨ ਉਕਤ ਕਿਸਾਨਾਂ ਦਾ ਤਾਰੋ ਪਾਰ ਦਾਖਲਾ ਬੰਦ ਕਰ ਦਿੱਤਾ ਗਿਆ ਹੈ ਅੱਜ ਸਰਪੰਚ ਕਾਬਲ ਸਿੰਘ ਜੱਟਾ, ਮਾ: ਬਲਬੀਰ ਸਿੰਘ ਡਿਆਲ, ਸੁਖਬੀਰ ਸਿੰਘ ਸਾਬਕਾ ਡਿਪਟੀ, ਸਾਬਕਾ ਸਰਪੰਚ ਜੋਗਿੰਦਰ ਸਿਘੰ, ਸੁਖਦੇਵ ਸਿੰਘ ਸੋਹੀ, ਅਜੈਪਾਲ ਸਿੰਘ ਵਾਹਲਾ, ਮਾ: ਰਵੀ, ਸਾਬਕਾ ਸਰਪੰਚ ਅਮਰੀਕ ਸਿੰਘ, ਜਸਬੀਰ ਸਿੰਘ ਬਾਜਵਾ, ਜੱਥੇ: ਜਗਦੀਸ਼ ਸਿੰਘ, ਬਲਦੇਵ ਸਿੰਘ, ਸੂਰਤਾ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਰਪੰਚ ਜੱਟਾ, ਮਾ: ਦਲਬੀਰ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਤਾਰਾ ਤੋ ਪਾਰ ਗੱਗੋਮਾਹਲ, ਡਿਆਲ ਭੱਟੀ, ਕੱਸੋਵਾਲ, ਰਾਜੀ ਸਹਾਰਨ, ਕਮਾਲਪੁਰ, ਦਾਦਰਾ, ਫੂਲਪੁਰਾ, ਬੱਲ ਲੱਭੇ ਦਰਿਆ, ਕੋਟ ਰਜਾਦਾ, ਚਾਹੜਪੁਰ, ਡੱਡੀਆਂ, ਸਿੰਘੋਕੇ ਸਮੇਤ ਕਈ ਪਿੰਡਾਂ ਦੀ ਹਜਾਰਾਂ ਏਕੜ ਜਮੀਨ ਤਾਰਾਂ ਤੋ ਪਾਰ ਹੈ ਜਿਸ ਤੇ ਖੇਤੀ ਕਰਨ ਲਈ ਬੀ.ਐਸ.ਐਫ ਦੀ ਆਗਿਆ ਨਾਲ ਜਾਣਾ ਪੈਦਾ ਹੈ । ਇਸ ਸਮੇ ਕਾਸ਼ਤ ਕੀਤੀ ਫਸਲ ਤੇ ਪੂਰੇ ਖਰਚੇ ਕਰਕੇ ਫਸਲ ਨੂੰ ਕਟਾਈ ਲਈ ਤਿਆਰ ਕਰ ਲਿਆ ਗਿਆ ਹੈ ਪ੍ਰੰਤੂ ਜੰਗ ਦੇ ਛਾਏ ਬੱਦਲਾਂ ਕਾਰਨ ਪਿਛਲੇ ਕੁਝ ਦਿਨਾਂ ਤੋ ਕਿਸਾਨਾਂ ਦੇ ਪਾਰ ਜਾਣ  ਤੇ ਪੂਰਨ ਪਾਬੰਦੀ ਲੱਗ ਚੁੱਕੀ ਹੈ । ਜਿਸ ਕਾਰਨ ਜੰਗਲੀ ਜਾਨਵਰ ਫਸਲ ਦਾ ਵਿਨਾਸ਼ ਕਰ ਰਹੇ ਹਨ ਦੂਜੇ ਪਾਸੇ ਕਿਸਾਨਾਂ ਦੀਆ ਆਟੋਮੈਟਿਕ ਸਵਿੱਚਾਂ ਨਾਲ ਚੱਲਦੀਆ ਕਈ ਮੋਟਰਾਂ ਆਪ ਮੁਹਾਰੇ ਹੀ ਚੱਲੀ ਜਾ ਰਹੀਆਂ ਹਨ । ਜਿਸ ਕਾਰਨ ਤਾਰੋ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਵੱਡੀ ਆਰਥਿਕ ਮਾਰ ਪੈਣ ਦੀ ਸੰਭਾਵਨਾਂ ਬਣ ਚੁੱਕੀ ਹੈ ਜੋ ਕਰਜੇ ਦੇ ਜੰਜਾਲ ਵਿੱਚ ਫਸੀ ਕਿਸਾਨੀ ਲਈ ਮਾਰੂ ਸਾਬਤ ਹੋ ਸਕਦੀ ਹੈ । ਉਕਤ ਲੋਕਾਂ ਨੇ ਸਰਕਾਰਾਂ ਪਾਸੋ ਮੰਗ ਕੀਤੀ ਹੈ ਕਿ ਸਾਡੀ ਇਸ ਫਸਲ ਨੂੰ ਬਚਾਅ ਕੇ ਸਾਡਾ ਆਰਥਿਕ ਪੱਖੋ ਹੁੰਦਾ ਨੁਕਸਾਨ ਰੋਕਿਆ ਜਾਵੇ।

No comments: