BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਕੂਲ ਵਿੱਚ ਕਰਵਾਇਆ ਗਿਆ ਮੈਡੀਕਲ ਕੈਂਪ

ਕੈਂਪ ਦੌਰਾਨ ਬੱਚਿਆਂ ਦਾ ਚੈਕਅੱਪ ਕਰਦੇ ਹੋਏ ਡਾਕਟਰ
ਗੁਰੂਹਰਸਹਾਏ 20 ਅਕਤੂਬਰ (ਮਨਦੀਪ ਸਿੰਘ ਸੋਢੀ)- ਸਰਦੀ ਦੇ ਮੌਸਮ ਦੀ ਆਮਦ ਤੇ ਬੱਚਿਆਂ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਇਹਨਾਂ ਬਿਮਾਰੀਆਂ ਦੀ ਰੋਕਥਾਮ ਤੇ ਇਲਾਜ ਲਈ ਪਹਿਲ ਦੇ ਅਧਾਰ ਤੇ ਕੰਮ ਕਰਦੇ ਹੋਏ ਜੀਜਸ ਐਂਡ ਮੈਰੀ ਕਾਂਨਵੇਂਟ ਸਕੂਲ ਵਿੱਚ ਅੱਜ ਦੰਦਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਸੰਜੀਵ ਸ਼ਰਮਾਂ (ਸੀ.ਐਮ.ਐਸ ਐਂਡ ਈ.ਡੀ) ਅਤੇ ਦੰਦਾਂ ਦੇ ਮਾਹਿਰ ਡਾਕਟਰ ਰੋਹਨ ਧਵਨ (ਐਮ.ਡੀ.ਐਸ ਉਰਲ ਸਰਜਰੀ)  ਨੇ ਸ਼ਿਰਕਤ ਕੀਤਾ। ਇਸ ਮੌਕੇ ਤੇ ਡਾਕਟਰ ਸੰਜੀਵ ਸ਼ਰਮਾਂ ਨੇ ਦੱਸਿਆ ਕਿ ਸਕੂਲ ਵਿੱਚ ਸਾਰੇ ਹੀ ਬੱਚਿਆਂ ਦੇ ਅੱਖਾਂ ਦੇ ਨਤੀਜੇ ਬਹੁਤ ਵਧੀਆ ਆਏ ਹਨ ਪਰ ਕੁਝ ਬੱਚਿਆਂ ਨੂੰ ਅੱਖਾਂ ਦੀ ਬਿਮਾਰੀਆਂ ਜਿਵੇਂ ਕਿ ਨਜਰ ਦਾ ਘੱਟ ਹੋਣਾ ਤੇ ਅੱਖਾਂ ਦਾ ਫਲੂ ਦੇਖਣ ਨੂੰ ਮਿਲਿਆ। ਉਹਨਾਂ ਨੇ ਇਹਨਾਂ ਦੀ ਵਜਾਹ ਮਾਪਿਆਂ ਵੱਲੋ ਅਣਗਹਿਲੀ ਦੱਸਿਆ। ਉਹਨਾਂ ਨੇ ਬੱਚਿਆਂ ਨੂੰ ਦੀਵਾਲੀ ਦੇ ਮੌਕੇ ਤੇ ਕਈ ਹਿਦਾਇਤਾ ਵੀ ਦਿੱਤੀਆ ਕਿ ਪਟਾਖਿਆ ਨੂੰ ਅੱਖਾਂ ਤੋਂ ਦੂਰ ਰੱਖ ਕੇ ਚਲਾਓ। ਦੰਦਾਂ ਦੀਆਂ ਬਿਮਾਰੀਆਂ ਦੇ ਡਾਕਟਰ ਰੋਹਨ ਧਵਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਬੱਚਿਆਂ ਵਿਚੋ ਲਗਭਗ ਕੁਝ 15 ਬੱਚਿਆਂ ਦੇ ਦੰਦਾਂ ਵਿੱਚ ਖਰਾਬੀ ਪਾਈ ਗਈ ਹੈ ਜਿਸ ਦਾ ਕਾਰਨ ਉਹਨਾਂ ਨੇ ਪਾਣੀ ਦੀ ਖਰਾਬੀ, ਲੋਕਾਂ ਵੱਲੋ ਇਸ ਵਿਸ਼ੇ ਤੇ ਜਾਣਕਾਰੀ ਘੱਟ ਹੋਣਾ ਅਤੇ ਇਲਾਕੇ ਵਿੱਚ ਦੰਦਾਂ ਦੇ ਇਲਾਜ ਦੇ ਡਾਕਟਰਾਂ ਦੀ ਘਾਟ ਹੋਣਾ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਲਗਭਗ ਸਾਰੇ ਹੀ ਬੱਚਿਆਂ ਦਾ ਚੈਕਅੱਪ ਕੀਤਾ ਗਿਆ ਹੈ ਤੇ ਜਿਆਦਾਤਰ ਬੱਚਿਆਂ ਦਾ ਨਤੀਜਾ ਬਹੁਤ ਵਧੀਆ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਚੇਅਰਮੈਨ ਜਨਕ ਰਾਜ ਮੁੰਜਾਲ ਨੇ ਕਿਹਾ ਕਿ  ਸਾਡੀ ਸੰਸਥਾਂ ਸਮੇਂ ਸਮੇਂ ਤੇ ਬੱਚਿਆਂ ਦੀ ਸਿਹਤ ਸਬੰਧੀ ਤੇ ਹੋਰ ਸਮਾਜਿਕ ਕੰਮਾਂ ਸਬੰਧੀ ਕੈਂਪ ਲਗਾ ਕੇ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ। ਅੱਜ ਸਕੂਲ ਵਿੱਚ ਅੱਖਾਂ ਅਤੇ ਦੰਦਾਂ ਦਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ ਅੱਖਾਂ ਦਾ ਚੈਕਅੱਪ ਕੀਤਾ ਗਿਆ ਹੈ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਸੰਭਾਲ ਅਤੇ ਸਰੀਰ ਨੂੰ ਸਾਫ ਸੁਥਰਾ ਰੱਖਣ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਹੈ। ਇਸ ਮੌਕੇ ਤੇ ਬੋਲਦਿਆਂ ਸਕੂਲ ਪ੍ਰਿੰਸੀਪਲ ਏਕਤਾ ਮੁੰਜਾਲ ਨੇ ਕਿਹਾ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਸਮੇਂ ਸਮੇਂ ਤੇ ਸਕੂਲ ਵੱਲੋ ਇਸ ਤਰਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਜਿਸ ਨਾਲ ਬੱਚਿਆਂ ਵਿੱਚ ਸਕੂਲ ਪ੍ਰਤੀ ਉਤਸ਼ਾਹ ਹੋਰ ਤੇਜ ਹੁੰਦਾ ਹੈ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ ਅਰਜੁਣ ਮੁੰਜਾਲ, ਸਕੂਲ ਕਲਰਕ ਮਦਨ ਕੰਡਿਆਰਾ, ਮੈਨੇਜਰ ਸ਼ਪਿੰਦਰ ਅਤੇ ਸਾਰੇ ਅਧਿਆਪਕ ਹਾਜਰ ਸਨ।

No comments: