BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਰਡਰ ਤੇ ਵੱਸਦੇ ਲੋਕਾਂ ਦੀ ਮਦਦ ਵਾਸਤੇ ਪੂਰਾ ਯੂਥ ਅਕਾਲੀ ਦਲ ਹਰ ਵੇਲੇ ਮਦਦ ਕਰਨ ਨੂੰ ਤਿਆਰ ਬਰ ਤਿਆਰ ਬੈਠਾ-ਯੂਥ ਆਗੂ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਝਾ ਜੋਨ ਦੇ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਸੰਯੁਕਤ ਸਕੱਤਰ ਹਰਦਿਆਲ ਸਿੰਘ ਤੇ ਹੋਰ
ਰਮਦਾਸ 4 ਅਕਤੂਬਰ (ਸਾਹਿਬ ਖੋਖਰ) ਪੰਜਾਬ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਸਹੂਲਤਾ ਨਾਲ ਜਿੱਥੇ ਲੋਕਾਂ ਦਾ ਰੁਝਾਨ ਫਿਰ ਤੋ ਅਕਾਲੀ ਦਲ ਵੱਲ ਹੁੰਦਾ ਜਾ ਰਿਹਾ ਹੈ ਉੱਥੇ ਦੂਜੀਆ ਪਾਰਟੀਆ ਦਾ ਕਿਰਦਾਰ ਦਿਨ ਬ ਦਿਨ ਤੋ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ ਇੰਨ੍ਹਾ ਵਿਚਾਰਾ ਦਾ ਪ੍ਰਗਟਾ ਯੂਥ ਅਕਾਲੀ ਦਲ ਬਾਦਲ ਦੇ ਜਿਲ੍ਹਾ ਦਿਹਾਤੀ ਸੰਯੁਕਤ ਸਕੱਤਰ ਹਰਦਿਆਲ ਸਿੰਘ ਰਮਦਾਸ, ਮਾਝਾ ਜੋਨ ਦੇ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਨੇ ਸਾਝੇ ਤੌਰ ਰਮਦਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਹਨਾ ਨੇ ਕਿਹਾ ਕਿ ਪਿਛਲੇ ਸਮੇ ਦੌਰਾਨ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਜਿੰਨਾਂ ਵਿਕਾਸ ਹੋਇਆ ਹੈ ਉਹ ਸ਼ਾਇਦ ਕਿਸੇ ਨੇ ਸੋਚਿਆ ਹੋਵੇ ਪਰ ਪੰਜਾਬ ਸਰਕਾਰ ਨੇ ਜੋ ਕਿਹਾ ਹੈ ਉਹ ਕਰ ਕੇ ਵਿਆਖਿਆ ਦੇ ਕਥਨ ਤੇ ਅਮਲ ਕਰਦਿਆਂ ਜਿੰਨੇ ਵੀ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਲਗਭਗ ਪੂਰੇ ਕਰ ਕੇ ਵਿਖਾਏ ਹਨ । ਉਹਨਾ ਨੇ ਕਿਹਾ ਪਿਛਲੇ ਕੁਝ ਦਿਨਾਂ ਤੋ ਸਰਹੱਦੀ ਖੇਤਰ ਦੇ 10 ਕਿਲੋਮੀਟਰ ਦੇ ਏਰੀਏ ਵਿੱਚ ਵੱਸਦੇ ਲੋਕ ਜੋ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਉਨ੍ਹਾ ਦੀ ਮਦਦ ਵਾਸਤੇ ਪੂਰਾ ਯੂਥ ਅਕਾਲੀ ਦਲ ਹਰ ਵੇਲੇ ਮਦਦ ਕਰਨ ਨੂੰ ਤਿਆਰ ਬਰ ਤਿਆਰ ਬੈਠਾ ਹੈ ।ਉਹਨਾ ਕਿਹਾ ਕਿ ਆਉਣ ਵਾਲੀਆ 2017 ਦੀਆ ਵਿਧਾਨ ਸਭਾ ਚੋਣਾ ਦੌਰਾਨ ਅਕਾਲੀ ਦਲ ਤੀਜੀ ਵਾਰ ਲਗਾਤਾਰ ਸਰਕਾਰ ਬਣਾ ਕੇ ਹੈਟ੍ਰਿਕ ਬਣਾਏਗਾ । ਇਸ ਮੌਕੇ  ਪਰਮਜੀਤ ਸਿੰਘ ਘਨੋਵਾਹਲਾ,ਸਰਪੰਚ ਕਾਬਲ ਸਿੰਘ ਪਸ਼ੀਆ , ਸਰਪੰਚ ਦਲਜੀਤ ਸਿੰਘ, ਸ਼ੋਸਲ ਮੀਡੀਆਂ ਇੰਚਾ: ਤਸਬੀਰ ਸਿੰਘ ਰਿੰਪਾਂ, ਸਰਪੰਚ ਦਲਜੀਤ ਸਿੰਘ ਕਤਲੇ, ਸਾਬਕਾ ਸਰਪੰਚ ਸਤਨਾਮ ਸਿੰਘ ਪੰਜਗਰਾਈਆ, ਸੁਖਮਨਪ੍ਰੀਤ ਸਿੰਘ, ਸਰਪੰਚ ਬਲਜੀਤ ਸਿੰਘ ਅੜਾਇਆਂ ਰਮਦਾਸ, ਗੁਰਕ੍ਰਿਪਾਲ ਸਿੰਘ ਸੁਲਤਾਨ ਮਾਹਲ, ਬੌਬੀ ਭੁੱਲਰ, ਜੁਗਰਾਜ ਸਿੰਘ ਛਹਿਰਟਾ, ਅਜੈ ਕੁਮਾਰ, ਤਰਸੇਮ ਸਿੰਘ, ਰਣਜੀਤ ਸਿੰਘ ਆਦਿ ਮੌਜੂਦ ਸਨ।

No comments: