BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੰਦਾਂ ਦਾ ਫਰੀ ਚੈੱਕਅ'ਪ ਕੈਂਪ ਲਗਾਇਆ

ਦੰਦਾਂ ਦੇ ਕੈਂਪ ਦੀਆਂ ਵੱਖ-ਵੱਖ ਤਸਵੀਰਾਂ
ਦੁਸਾਂਝ ਕਲਾਂ 24 ਅਕਤੂੁਬਰ (ਸੁਰਿੰਦਰ ਪਾਲ ਕੁੱਕੂ)- ਦੁਸਾਂਝ ਡੈਂਟਲ ਕਲੀਨਿਕ ਅੱਡਾ ਦੁਸਾਂਝ ਕਲਾਂ ਦੇ ਸਹਿਯੋਗ ਸਦਕਾ ਪੁਨਰਜੋਤ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ ਅਤੇ ਪੁਨਰਜੋਤ ਆਈ ਬੈਂਕ ਲੁਧਿਆਣਾ ਵਲੋਂ ਦੰਦਾਂ ਦਾ ਫਰੀ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜੋਗਿੰਦਰ ਸਿੰਘ ਐੱਸ.ਐੱਮ.ਓ. ਫਗਵਾੜਾ ਨੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ਦੌਰਾਨ ਸੰਬੋਧਨ ਕਰਦਿਆ ਮਲਕੀਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਫਗਵਾੜਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ ਅਤੇ ਅਸ਼ੋਕ ਮਹਿਰਾ ਸਟੇਟ ਕੋਆਰਡੀਨੇਟਰ ਪੁਨਰਜੋਤ ਪੰਜਾਬ ਨੇ ਕਿਹਾ ਅੱਖਾਂ ਦਾਨ, ਸਰੀਰ ਦੇ ਅੰਗ ਦਾਨ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਕੈਂਪ ਵਿੱਚ ੫੦ ਤੋਂ ਵੱਧ ਮਰੀਜਾਂ ਦੇ ਦੰਦਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਗਏ।ਪ੍ਰਬੰਧਕਾਂ ਵਲੋਂ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਵਿਨੀਤਾ ਜਗਪਾਲ, ਰੇਸ਼ਮ ਸਿੰਘ, ਸਮੂਹ ਗ੍ਰਾਮ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੁਸਾਂਝ ਕਲ਼ਾਂ ਦੇ ਮੈਂਬਰ ਆਦਿ ਹਾਜਰ ਸਨ।

No comments: