BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਗ ਦੌਰਾਨ ਸਰਹੱਦੀ ਖੇਤਰ ਦੇ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ-ਪੁਲਿਸ ਅਧਿਕਾਰੀ

ਮੀਟਿੰਗ ਉਪਰੰਤ ਸਰਹੱਦੀ ਖੇਤਰ ਦੇ ਲੋਕਾਂ ਨਾਲ ਡੀ.ਐਸ.ਪੀ. ਚੀਮਾਂ ਤੇ ਹੋਰ ਪੁਲਿਸ ਅਧਿਕਾਰੀ
ਰਮਦਾਸ 2 ਅਕਤੂਬਰ (ਸਾਹਿਬ ਖੋਖਰ)- ਭਾਰਤੀ ਫੌਜ ਦੇ ਜਾਬਾਂਜ ਜਵਾਨਾਂ ਵੱਲੋ ਉੜੀ ਖੇਤਰ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੁਆਰਾ ਫੌਜੀ ਕੈਪ ਤੇ ਹਮਲਾ ਕਰਕੇ ਜਵਾਨਾਂ ਨੂੰ ਸ਼ਹੀਦ ਕੀਤੇ ਜਾਣ ਉਪਰੰਤ ਸਰਜੀਕਲ ਅਪ੍ਰੇਸ਼ਨ ਦੌਰਾਨ ਦਰਜਨਾਂ ਅੱਤਵਾਦੀਆ ਨੂੰ ਮੌਤ ਦੀ ਨੀਦ ਸੁਆਉਣ ਪਿੱਛੋ ਭਾਰਤ ਪਾਕਿ ਸਰਹੱਦ ਤੇ ਬਣੇ ਜੰਗ ਵਰਗੇ ਮਹੌਲ ਦੇ ਚੱਲਦਿਆ ਅੱਜ ਡੀ.ਐਸ.ਪੀ. ਅਜਨਾਲਾ ਗੁਰਮੀਤ ਸਿੰਘ ਚੀਮਾਂ ਨੇ ਪਿੰਡ ਪਸ਼ੀਆਂ ਵਿੱਚ ਪੰਚਾਂ ਸਰਪੰਚਾਂ ਤੇ ਮੋਹਤਬਰਾਂ ਨਾਲ ਮੀਟਿੰਗ ਕੀਤੀ । ਇਸ ਮੌਕੇ ਉਹਨਾ ਕਿਹਾ ਕਿ ਖੇਤਰ ਦੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਤੋ ਬਚਾਉਣ ਲਈ ਪੰਜਾਬ ਸਰਕਾਰ ਵੱਲੋ ਰਾਹਤ ਕੈਪਾਂ ਦਾ ਅਯੋਜਨ ਕੀਤਾ ਗਿਆ ਹੈ  ਜਿਸ ਵਿੱਚ ਪਿੰਡ ਛੱਡ ਕੇ ਜਾਣ ਵਾਲੇ ਲੋਕਾਂ ਲਈ ਰਹਿਣ ਸਹਿਣ ਤੇ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਹਨ । ਜੰਗ ਦੌਰਾਨ ਖੇਤਰ ਦੇ ਲੋਕਾਂ ਨੂੰ ਕੈਪਾਂ ਤੱਕ ਸੁਰੱਖਿਅਤ ਪਹੁੰਚਾਉਣ ਲਈ ਪੰਜਾਬ ਪੁਲਿਸ ਵੱਲੋ ਪੰਜ ਪੰਜ ਪਿੰਡਾਂ ਦੀਆ ਪੁਲਿਸ ਟੀਮਾਂ ਬਣਾਈਆ ਗਈਆ ਹਨ ਜੋ ਅਜਿਹੇ ਹਾਲਾਤ ਵਿੱਚ ਸਰਹੱਦੀ ਖੇਤਰ ਦੇ ਲੋਕਾਂ ਦੀ ਸਹਾਇਤਾ ਕਰਨਗੀਆ ਤੇ ਘਰ ਬਾਰ ਛੱਡ ਕੇ ਗਏ ਲੋਕਾਂ ਦੇ ਘਰਾਂ ਦੀ ਰਾਖੀ ਵੀ ਕਰਨਗੀਆਂ ਤਾਂ ਜੋ ਕੋਈ ਮਾੜਾ ਅਨਸਰ ਗਲਤ ਹਰਕਤ ਨਾ ਕਰ ਸਕੇ । ਇਸ ਮੌਕੇ ਮੁੱਖ ਅਫਸਰ ਥਾਣਾ ਰਮਦਾਸ ਸੁਖਜਿੰਦਰ ਸਿੰਘ ਖਹਿਰਾ, ਸਰਪੰਚ ਕਾਬਲ ਸਿੰਘ ਪਸ਼ੀਆਂ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸਰਪੰਚ ਰਣਧੀਰ ਸਿੰਘ ਨਿੱਸੋਕੇ, ਸਰਪੰਚ ਬਲਵਿੰਦਰ ਸਿੰਘ ਜੱਟਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਰਹੱਦੀ ਖੇਤਰ ਦੇ ਲੋਕ ਮੌਜੂਦ ਸਨ।

No comments: