BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਨੰਗਲ ਸੋਹਲ ਦੇ ਸਰਕਾਰੀ ਹਾਈ ਸਕੂਲ ਵਿੱਚੋ ਚੋਰਾਂ ਵੱਲੋ ਕੰਪਿਊਟਰ ਚੋਰੀ

ਚੋਰੀ ਉਪਰੰਤ ਖਾਲੀ ਪਈ ਕੰਪਿਊਟਰ ਲੈਬ ਵਿੱਚ ਖੜੇ ਸਕੂਲ ਦੇ ਵਿਦਿਆਰਥੀ
ਰਮਦਾਸ 13 ਅਕਤੂਬਰ (ਸਾਹਿਬ ਖੋਖਰ) ਸਰਹੱਦੀ ਪਿੰਡ ਨੰਗਲ ਸੋਹਲ ਦੇ ਸਰਕਾਰੀ  ਹਾਈ ਸਕੂਲ ਵਿੱਚ ਰਾਤ ਸਮੇ ਦਾਖਲ ਹੋ ਕੇ ਚੋਰਾਂ ਵੱਲੋਂ ਕੰਪਿਊਟਰ ਲੈਬ ਦਾ ਤਾਲਾ ਤੋੜ ਕੇ 5 ਕੰਪਿਊਟਰ ਐਲ.ਈ.ਡੀ, 2 ਯੂ.ਪੀ.ਐਸ. ਬੈਟਰੀਆਂ, 1 ਕੰਪਿਊਟਰ ਤੇ 2 ਪ੍ਰਿੰਟਰ ਚੋਰਾਂ ਵੱਲੋ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਵੱਲੋ ਰਾਤ ਸਮੇ ਦਾ ਸਕੂਲ ਅੰਦਰ ਚੌਕੀਦਾਰ ਨਾ ਹੋਣ ਦਾ ਫਾਇਦਾ ਉਠਾਉਦਿਆ ਸਕੂਲ ਦੀ ਕੰਪਿਊਟਰ ਲੈਬ ਵਿੱਚ ਉਕਤ ਸਮਾਨ ਚੋਰੀ ਕਰਕੇ ਫਰਾਰ ਹੋ ਗਏ । ਇਸ ਚੋਰੀ ਦਾ ਪਤਾ ਸਵੇਰੇ ਸਕੂਲ ਖੁੱਲਣ ਤੇ ਸਕੂਲ ਸਟਾਫ ਨੂੰ ਲੱਗਾ ਜਿੰਨ੍ਹਾ ਇਸ ਦੀ ਇਤਲਾਹ ਪੁਲਿਸ ਥਾਣਾ ਰਮਦਾਸ ਨੂੰ ਦਿੱਤੀ । ਇਸ ਸਬੰਧੀ ਪੁੱਛੇ ਜਾਣ ਤੇ ਪੁਲਿਸ ਥਾਣਾ ਰਮਦਾਸ ਦੇ ਮੁੱਖ ਅਫਸਰ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮੌਕੇ ਤੇ ਜਾ ਕੇ ਜਾਇਜਾ ਲੈ ਲਿਆ ਗਿਆ ਹੈ ਬਹੁਤ ਜਲਦ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।

No comments: