BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਜਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਜਾਗ੍ਰਿਤ ਕੀਤਾ ਜਾ ਰਿਹਾ-ਰੋਬਟ ਪਸੀਆ

ਰੋਬਟ ਮਸੀਹ ਪਸ਼ੀਆ ਪਿੰਡ ਪਿੰਡ ਜਾ ਲੋਕਾਂ ਨੂੰ ਉਹਨਾ ਦੀਆ ਹੱਕੀ ਮੰਗਾਂ ਪ੍ਰਤੀ ਜਾਗਰੂਕ ਕਰਦੇ ਹੋਏ ਤੇ ਹੋਰ
ਰਮਦਾਸ 12 ਸਤੰਬਰ (ਸਾਹਿਬ ਖੋਖਰ)- ਆਲ ਇੰਡੀਆ ਦਲਿੱਤ ਇਸਾਈ ਮੋਰਚਾ ਦੇ ਪ੍ਰਧਾਨ ਰੋਬਟ ਮਸੀਹ ਪਸ਼ੀਆ ਨੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਪੀਣ ਵਾਲਾ ਪਾਣੀ,ਪੰਜ ਪੰਜ ਮਰਲੇ ਦੇ ਪਲਾਟਾਂ ਤੇ ਮਕਾਨ ਬਣਾਉਣ ਲਈ ਡੇਢ ਲੱਖ ਰੁਪਏ ਦੀ ਗ੍ਰਾਂਟ, ਨੀਲੇ ਕਾਰਡ ਬਣਾਉਣ ਤੇ ਨਰੇਗਾ ਸਕੀਮ ਤਹਿਤ ਲੋਕਾਂ ਨੂੰ ਰੁਜਗਾਰ ਦੇਣ ਦੇ  ਕੀਤੇ ਵਾਅਦੇ ਸਿਰਫ ਲੋਕ ਵਿਖਾਵਾ ਹੀ ਹਨ ਪਰ ਅਸਲ ਵਿੱਚ ਇੰਨਾ ਤੇ ਕੋਈ ਵੀ ਅਮਲ ਨਹੀ ਹੁੰਦਾ । ਰੋਬਟ ਪਸ਼ੀਆਂ ਨੇ ਕਿਹਾ ਕਿ ਅਕਾਲੀ ਭਾਜਪਾ  ਸਰਕਾਰ ਨੇ ਆਪਣੇ ਕਰੀਬ 9 ਸਾਲ ਦੇ ਸਮੇ ਵਿੱਚ ਜਿੰਨੇ ਵੀ ਵਾਅਦੇ ਕੀਤੇ ਹਨ ਉਹਨਾ ਵਿੱਚੋ ਇੱਕ ਵੀ ਪੂਰਾ ਨਹੀ ਕੀਤਾ ਤੇ ਗਰੀਬ ਦਿਨੋ ਦਿਨ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਜਿੰਨੀਆ ਵੀ ਸਕੀਮਾਂ ਸਰਕਾਰ ਵੱਲੋ ਲਾਗੂ ਕੀਤੀਆ ਜਾਂਦੀਆ ਹਨ ਜਾਂ ਤਾਂ ਉਹ ਸਿਰਫ ਕਾਗਜੀ ਕਾਰਵਾਈ ਵਿੱਚ ਹੀ ਉਜਾਗਰ ਹੁੰਦੀਆਂ ਹਨ ਜੇਕਰ ਕਿਧਰੇ ਇਹ ਸਕੀਮਾਂ ਲਾਗੂ ਹੋ ਵੀ ਜਾਂਦੀਆਂ ਹਨ ਤਾਂ ਇਹ ਸਿਰਫ ਸੀਮਤ ਲੋਕਾਂ ਜਾਂ ਵੱਡੇ ਵੱਡੇ ਲੋਕਾਂ ਦੀਆਂ ਕਠਪੁਤਲੀਆਂ ਹੀ ਬਣ ਕੇ ਰਹਿ ਜਾਂਦੀਆਂ ਹਨ ਤੇ ਇਸ ਦਾ ਫਾਇਦਾ ਸਿਰਫ ਅਮੀਰ ਲੋਕ ਹੀ ਲੈਦੇ ਹਨ ਗਰੀਬ ਨੂੰ ਤਾਂ ਇੰਨ੍ਹਾ ਸਕੀਮਾਂ ਦੇ ਨਾਂ ਹੀ ਸੁਣਨ ਨੂੰ ਮਿਲਦੇ ਹਨ ਕਿ ਇਹ ਸਕੀਮਾਂ ਗਰੀਬਾਂ ਵਾਸਤੇ ਲਾਗੂ ਕੀਤੀਆ ਗਈਆਂ ਹਨ । ਉਹਨਾ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਇੰਨ੍ਹਾ ਸਕੀਮਾਂ ਦੀ ਵਰਤੋ ਪਹਿਲਾ ਪੂਰੀ ਜਾਣਕਾਰੀ ਇਕੱਤਰ ਕਰਕੇ ਤੇ ਗਰੀਬ ਵਰਗ ਦੇ ਲੋਕਾਂ ਦੀ ਸੂਚੀ ਤਿਆਰ ਕਰਨ ਤੋ ਬਾਅਦ ਹੀ ਲਾਗੂ ਕਰਨਾ ਚਾਹੀਦਾ ਹੈ । ਉਹਨਾ ਕਿਹਾਂ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਮਹਿੰਗਾਈ ਐਨੀ ਜਿਆਦਾ ਵੱਧ ਗਈ ਹੈ ਕਿ ਆਮ ਪਰਿਵਾਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚੱਲਦਾ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀ ।ਇਸ ਮੌਕੇ ਸੁਮਨ ਮਸੀਹ ਪਸ਼ੀਆ, ਬੀਬੀ ਨੀਰਜ ਚੌਹਾਨ, ਬੀਬੀ ਰੀਟਾ, ਮੰਗਾਂ ਮਸੀਹ, ਗੁਰਨਾਮ ਮਸੀਹ, ਬਲਬੀਰ ਮਸੀਹ, ਸਾਗਰ ਮਸੀਹ, ਪਰਦੀਪ ਕੁਮਾਰ, ਗਗਨ, ਪਿੰਟੂ, ਦਿਆਲ , ਨਿਆਲਾ ਮਸੀਹ, ਵਿਲੀਅਮ ਪਸ਼ੀਆ, ਲੱਕੀ ਮਸੀਹ ਅਵਾਣ, ਸਾਜਨ ਪੰਡੋਰੀ, ਸੁਖਚੇਨ ਸਿੰਘ ਬੱਲੜਵਾਲ, ਕੀਮਤੀ ਮਸੀਹ ਡਿਆਲ ਭੱਟੀ ਆਦਿ ਹਾਜਰ ਸਨ।

No comments: