BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਬੀ ਬਾਦਲ ਨੇ ਪਿੰਡ ਢੇਲਪੁਰ ਵਿੱਖੇ ਬਣੇ ਨਵੇਂ ਕੰਮਿਊਨਿਟੀ ਸੈਂਟਰ ਦਾ ਕੀਤਾ ਉਦਘਾਟਨ

ਹਲਕਾ ਮੋਹਾਲੀ ਨੂੰ ਵਿਕਾਸ ਕਾਰਜਾ ਨਾਲ ਨਵੀ ਦਿੱਖ ਦਿੱਤੀ: ਬੱਬੀ ਬਾਦਲ
ਪਿੰਡ ਢੇਲਪੁਰ ਵਿੱਖੇ ਨਵੇ ਬਣੇ ਕੰਮਿਊਨਿਟੀ ਸੈਂਟਰ ਦਾ ਉਦਘਾਟਨ ਕਰਦੇ ਹੋਏ ਹਰਸੁੱਖਇੰਦਰ ਸਿੰਘ ਬੱਬੀ ਬਾਦਲ
ਚੰਡੀਗੜ੍ਹ 27 ਅਕਤੂਬਰ (ਬਲਜੀਤ ਰਾਏ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਢੇਲਪੁਰ ਵਿੱਖੇ ਬਣੇ ਨਵੇਂ ਕੰਮਿਉਨਿਟੀ ਸੈਂਟਰ ਦਾ ਉਦਘਾਟਨ ਕੀਤਾ। ਬੱਬੀ ਬਾਦਲ ਨੇ ਕਿਹਾ ਕਿ ਹਲਕਾ ਮੋਹਾਲੀ ਦੇ ਦਿਹਾਤੀ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਸ਼੍ਰੌਮਣੀ ਅਕਾਲੀ ਦਲਭਾਜਪਾ ਸਰਕਾਰ ਪੁਰੀ ਤਰ੍ਹਾਂ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾ ਨਾਲ ਹੀ ਹਲਕਾ ਮੋਹਾਲੀ ਨੂੰ ਇਕ ਨਵੀ ਦਿੱਖ ਮਿਲੀ ਹੈ ਜਿਸ ਵਿੱਚ ਪੰਜਾਬ ਦੇ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਸ ਹਲਕੇ ਨੂੰ ਪੂਰਾ ਸਾਥ ਮਿਲਿਆ ਹੈ। ਪਿੰਡ ਦੇ ਸਰਪੰਚ ਤੇ   ਸਮੂਹ ਪੰਚਾਇਤ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਬੱਬੀ ਬਾਦਲ ਦਾ ਇਸ ਕੰਮਿਊਨਿਟੀ ਸੈਂਟਰ ਦੇ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਧੰਨਵਾਦ ਕੀਤਾ। ਬੱਬੀ ਬਾਦਲ ਨੇ ਕਿਹਾ ਕਿ ਇਸ ਕੰਮਿਊਨਿਟੀ ਸੈਂਟਰ ਬਣਨ ਨਾਲ ਪਿੰਡ ਵਾਸੀਆਂ ਤੇ ਇਲਾਕੇ ਨੂੰ ਇਸ ਦਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇੇ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਹੋ ਸੁਪਨਾ ਹੈ ਕਿ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ, ਤਾਂ ਜ਼ੋ ਲੋਕਾਂ ਨੂੰ ਵੱਧ ਤੋ ਵੱਧ ਸਹੂਲਤਾ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ, ਗੁਰਮੇਲ ਸਿੰਘ ਢੇਲਪੁਰ, ਹਰਦੇਵ ਸਿੰਘ, ਅਵਤਾਰ ਸਿੰਘ, ਜ਼ੋਗਿੰਦਰ ਸਿੰਘ ਸਲੈਚ, ਸਵਰਨ ਸਿੰਘ, ਜੁਗਰਾਜ ਸਿੰਘ,  ਸੁਖਦੇਵ ਸਿੰਘ ਪੰਜੇਟਾ, ਗੁਰਮੁੱਖ ਸਿੰਘ, ਜਗਦੀਪ ਸਿੰਘ, ਸੂਚਾ ਸਿੰਘ, ਮੁਖਤਿਆਰ ਸਿੰਘ, ਦਮਨਪ੍ਰੀਤ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਚਰਨ ਸਿੰਘ, ਸੁਖਪ੍ਰੀਤ ਸਿੰਘ, ਬਲਦੇਵ ਸਿੰਘ ਢਿੰਲੋ, ਨਿਰਮਲ ਖਾਨ ਪਡਿਆਲਾ, ਸੁਰੇਸ ਕੁਮਾਰ, ਹਰਜੋਤ ਸਿੰਘ, ਪਰਦੀਪ ਸਿੰਘ, ਪ੍ਰੀਤਮ ਸਿੰਘ,  ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ, ਰਣਧੀਰ ਸਿੰਘ, ਦੀਦਾਰ ਸਿੰਘ ਆਦਿ ਹਾਜ਼ਰ ਸਨ।

No comments: