BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਿਪਟੀ ਕਮਿਸ਼ਨਰ ਇੰਜੀ. ਡੀ.ਪੀ.ਐਸ.ਖਰਬੰਦਾ ਨੂੰ ਸਦਮਾ, ਮਾਤਾ ਦਾ ਦਿਹਾਂਤ

ਵੱਖ ਵੱਖ ਆਗੂਆਂ, ਅਧਿਕਾਰੀਆਂ, ਸੰਸਥਾਵਾਂ ਵੱਲੋਂ ਖਰਬੰਦਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਸਰਦਾਰਨੀ ਰਣਜੀਤ ਕੌਰ ਫਾਇਲ ਫੋਟੋ
ਗੁਰੂਹਰਸਹਾਏ 17 ਅਕਤੂਬਰ (ਮਨਦੀਪ ਸਿੰਘ ਸੋਢੀ)- ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਿਆ ਜਦੋਂ ਉਨਾਂ ਦੇ ਸਤਿਕਾਰ ਯੋਗ ਮਾਤਾ ਸਰਦਾਰਨੀ ਰਣਜੀਤ ਕੌਰ (ਲਗਭਗ 82 ਸਾਲ) ਸੁਪਤਨੀ ਸz.ਐਸ.ਐਸ ਖਰਬੰਦਾ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨਾਂ ਦਾ ਅੰਤਿਮ ਸੰਸਕਾਰ 18 ਅਕਤੂਬਰ ਸਵੇਰੇ 11 ਵਜੇ ਸ਼ਮਸ਼ਾਨ ਘਾਟ ਫਿਰੋਜਪੁਰ ਛਾਉਣੀ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿਚ  ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ, ਫ਼ਿਰੋਜ਼ਪੁਰ ਦਿਹਾਤੀ  ਤੋਂ ਵਿਧਾਇਕ ਸ.ਜੋਗਿੰਦਰ ਸਿੰਘ ਜਿੰਦੂ, ਵਿਧਾਇਕ ਸ. ਹਰੀ ਸਿੰਘ ਜ਼ੀਰਾ, ਸ੍ਰੀ ਕਮਲ ਸ਼ਰਮਾ ਕਾਰਜਕਾਰਨੀ ਮੈਂਬਰ ਭਾਜਪਾ,ਐਸ.ਐਸ.ਪੀ. ਸ.ਆਰ.ਕੇ.ਬਖ਼ਸ਼ੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ, ਸ.ਰਾਜਬੀਰ ਸਿੰਘ ਐਸ.ਪੀ.(ਐਚ) ਸਮੇਤ ਵੱਖ ਵੱਖ ਰਾਜਨੀਤਕ ਆਗੂਆਂ ਸਵੈ ਸੇਵੀ ਸੰਸਥਾਵਾਂ, ਮੀਡੀਆਂ ਦੇ ਨੁਮਾਇੰਦਿਆਂ ਅਤੇ ਵੱਖ ਵੱਖ ਅਧਿਕਾਰੀਆਂ ਵੱਲੋਂ ਖਰਬੰਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

No comments: