BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਪ੍ਰਈਵੇਟ ਸੰਸਥਾਵਾਂ ਵਲੋਂ ਦਿੱਤਾਗਿਆ ਐਸ.ਡੀ.ਐਮ. ਫਗਵਾੜਾ ਨੂੰ ਮੰਗ ਪੱਤਰ

ਫਗਵਾੜਾ/ਜਲੰਧਰ 7 ਅਕਤੂਬਰ (ਜਸਵਿੰਦਰ ਆਜ਼ਾਦ)- ਪੰਜਾਬ ਸਰਕਾਰ ਵਲੋਂ ਐਸ.ਸੀ. ਅਤੇ ਓ.ਬੀ.ਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਨਾ ਜਾਰੀ ਕਰਨ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਦੁਆਰਾ ਗਠਿਤ ਕੀਤੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਉਤੇ ਅੱਜ ਫਗਵਾੜਾ ਦੇ ਸਮੂਹ ਪ੍ਰਾਈਵੇਟ ਕਾਲਜ ਬੰਦ ਰੱਖੇ ਗਏ ਅਤੇ ਇਨ੍ਹਾਂ ਕਾਲਜਾਂ ਦੇ ਸਮੂਹ ਸਟਾਫ ਮੈਂਬਰਾਂ ਨੇ ਕਾਲੇ ਝੰਡੇ ਲਗਾ ਕੇ ਰੋਸ ਮੁਜਾਹਰਾ ਕੀਤਾ ਅਤੇ ਫਗਵਾੜਾ ਦੇ ਐਸ.ਡੀ.ਐਮ. ਬਲਵੀਰ ਰਾਜ ਸਿੰਘ ੂ ਨੂੰ ਆਪਣੀਆਂ ਮੰਗਾ ਸਰਕਾਰ ਤੱਕ ਪਹੁਂਚਾਣ ਲਈ ਮੰਗ ਪੱਤਰ ਸੌਂਪਿਆ ਅਤੇ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਦੀ ਗ੍ਰਾਂਟ ਨਾ ਆਉਣ ਕਾਰਨ ਕਾਲਜ ਨੂੰ ਆਉਣ ਵਾਲੀਆਂ ਸੱਮਸਿਆਵਾਂ ਤੋਂ ਜਾਣੂ ਕਰਵਾਇਆ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਹੋਰ ਰਾਜ ਸਰਕਾਰਾਂ ਐਸ.ਸੀ. ਅਤੇ ਓ.ਬੀ.ਸੀ ਵਿਦਿਆਰਥੀਆਂ ਦੀਆਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਦੀ ਅਦਾਇਗੀ ਜਰ ਰਹੀਆਂ ਹਨ ਤਾਂ ਪੰਜਾਬ ਸਰਕਾਰ ਨੂੰ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਦੀ ਅਦਾ ਕਰਨੀ ਚਾਹੀਦੀ ਹੈ ਤਾਂ ਜੋ ਪ੍ਰਾਈਵੇਟ ਕਾਲਜਾਂ ਨੂੰ ਆ ਰਹੀਆਂ  ਵਿੱਤੀ ਮੁਸ਼ਕੀਲਾਂ ਤੋਂ ਨਿਜਾਤ ਮਿਲ ਸਕੇ।
ਇਸ ਮੌਕੇ  ਰਾਮਗੜ੍ਹੀਆ ਐਜੂਕੇਸ਼ਨਲ ਕਂੌਸਲ ਦੇ ਮੈਂਬਰ ਮੁਕੇਸ ਕਾਂਤ, ਅਨੀਲ ਵਰਮਾ, ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਦੇ ਪ੍ਰਿਸੀਪਲ ਡਾ.ਨਵੀਨ ਢਿਲੋਂ, ਰਾਮਗੜ੍ਹੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਦੀ ਪ੍ਰਿਸੀਪਲ ਮਨਦੀਪ ਕੌਰ ਅਤੇ ਸਟਾਫ ਮੈਂਬਰ, ਰਾਮਗੜ੍ਹੀਆ ਇੰਸਟੀਚਿਊਟ ਆਫ ਮੈਂਨੇਜ਼ਮੈਂਟ ਅਡਵਾਂਸ ਸਟੱਡੀਜ਼ ਅਤੇ ਰਾਮਗੜ੍ਹੀਆ ਵੋਕੇਸ਼ਨਲ ਟਰੇਨਿੰਗ ਐਂਡ ਰੂਰਲ ਡਵੈਲਪਮੈਂਟ ਖਲਿਆਣ ਤੋਂ ਗੋਰਵ ਕੁਮਾਰ ਅਤੇ ਹਰਵਿੰਦਰ ਲਾਲ, ਪਰਮਿੰਦਰ ਸਿੰਘ, ਗੁਰਪ੍ਰੀਤ ਕੌਰ, ਨਵੇਤਾ ਅਰੋੜਾ, ਰਾਜਵਿੰਦਰ ਸਿੰਘ ਬਾਂਸਲ, ਮਨਿਤ ਕਪੂਰ, ਬਲਜਿੰਦਰ ਸਿੰਘ ਭਿੰਡਰ ਆਦਿ ਹਾਜ਼ਰ ਸਨ।

No comments: