BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲ਼ੋਪੋਕੇ ਦੀ ਸ਼ਹਿ ਪ੍ਰਾਪਤ ਅਕਾਲੀ ਆਗੂਆ ਵੱਲੋ ਪੱਤਰਕਾਰ ਕਲਸੀ ਤੇ ਕੀਤੇ ਕਾਤਲਾਨਾਂ ਹਮਲੇ ਦੇ ਵਿਰੋਧ 'ਚ ਵੀਰ ਸਿੰਘ ਦਾ ਪੁਤਲਾ ਫੂਕਿਆ

ਅਕਾਲੀ ਆਗੂ ਲੋਪੋਕੇ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਤੇ ਲੋਪੋਕੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਪੱਤਰਕਾਰ
ਰਮਦਾਸ 6 ਅਕਤੂਬਰ (ਸਾਹਿਬ ਖੋਖਰ)- ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਅਕਾਲੀ ਗੁੰਡਿਆ ਵੱਲੋ ਕਸਬਾ ਲੋਪੋਕੇ ਤੋ ਪ੍ਰਤੀਨਿਧ ਗੁਰਵਿੰਦਰ ਸਿੰਘ ਕਲਸੀ ਤੇ ਕੀਤੇ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਅੱਜ ਕਸਬਾ ਰਮਦਾਸ ਤੇ ਇਸ ਦੇ ਆਸ ਪਾਸ ਦੇ ਪੱਤਰਕਾਰਾਂ ਨੇ ਅਕਾਲੀ ਦਲ ਦੇ ਰਾਜਾਸਾਂਸੀ ਤੋ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਤੇ ਲੋਪੋਕੇ ਖਿਲਾਫ ਨਾਅਰੇਬਾਜੀ ਕੀਤੀ । ਇਸ ਮੌਕੇ ਪੱਤਰਕਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਨਵੀਨਰ ਵਿਜੈ ਪੰਕਜ ਸ਼ਰਮਾਂ ਤੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਵੀਰ ਸਿੰਘ ਲੋਪੋਕੇ ਦੀ ਹਮਾਇਤ ਪ੍ਰਾਪਤ ਗੁੰਡਿਆ ਵੱਲੋ ਗੁਰਵਿੰਦਰ ਸਿੰਘ ਕਲਸੀ ਤੇ ਇਸ ਕਾਰਨ ਕਾਤਲਾਨਾ ਹਮਲਾ ਕੀਤਾ ਗਿਆ ਕਿਉਕਿ ਉਸ ਦੀ ਲਿਖੀ ਖਬਰ ਨਾਲ ਚੋਰੀ ਕਰਦੇ ਅਕਾਲੀ ਆਗੂਆਂ ਤੇ ਪਾਵਰ ਕਾਮ ਦਾ ਛਾਪਾ ਪਿਆ ਸੀ ।ਉਹਨਾ ਇਹ ਵੀ ਕਿਹਾ ਕਿ ਲੋਪੋਕੇ ਦੇ ਦੇ ਸ਼ਹਿ ਪ੍ਰਾਪਤ ਆਗੂਆ ਵੱਲੋ ਪਹਿਲਾ ਵੀ ਭਿੰਡੀ ਸੈਦਾ ਤੋ ਪੱਤਰਕਾਰ ਗੁਰਜੰਟ ਸਿੰਘ ਦਾ ਕੈਮਰਾ ਖੋਹ ਕੇ ਤੋੜਨਾ ਤੇ ਕੁਝ ਸਮਾ ਪਹਿਲਾ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ਼ਾਤਮਈ ਰੋਸ ਮਾਰਚ ਕਰਕੇ ਮੰਗ ਪੱਤਰ ਦੇਣ ਜਾ ਰਹੇ ਪੱਤਰਕਾਰਾਂ ਤੇ ਇੱਕ ਡੀ.ਐਸ.ਪੀ ਵੱਲੋ ਕੀਤੇ ਲਾਠੀਚਾਰਜ ਉਪਰੰਤ ਅੱਜ ਤੱਕ ਉਸ ਡੀ.ਐਸ.ਪੀ. ਖਿਲਾਫ ਕੋਈ ਕਾਰਵਾਈ ਨਾ ਰਕਨ ਤੋ ਸਾਫ ਹੁੰਦਾ ਹੈ ਕਿ ਅਕਾਲੀ ਸਰਕਾਰ ਪ੍ਰੈਸ ਦੀ ਅਜਾਦੀ ਨੂੰ ਖਤਮ ਕਰਨਾ ਚਾਹੁੰਦੀ ਹੈ । ਜਿਸ ਦਾ ਪੱਤਰਕਾਰ ਭਾਈਚਾਰਾ ਡਟਵਾ ਵਿਰੋਧ ਕਰੇਗਾ । ਇਸ ਪੁਤਲਾ ਫੂਕ ਮੁਜਾਹਰੇ ਵਿੱਚ ਕੁਝ ਹਮ ਖਿਆਲ ਜੱਥੇਬੰਦੀਆਂ ਨੇ ਵੀ ਪੱਤਰਕਾਰ ਭਾਈਚਾਰੇ ਦਾ ਸਾਥ ਦਿੱਤਾ । ਮੁਜਾਹਰੇ ਨੂੰ ਸੰਬੋਧਨ ਕਰਨ ਵਾਲਿਆ 'ਚ ਇਕਾਈ ਪ੍ਰਧਾਨ ਡਾ, ਦਿਲਬਾਗ ਸਿੰਘ, ਸੂਬਾ ਆਗੂ ਪਲਵਿੰਦਰ ਸਿੰਘ ਸਰੰਗਲ, ਹਰਪਾਲ ਸਿੰਘ ਵਾਹਲਾ, ਡਾ, ਸੁਰਿੰਦਰਪਾਲ ੱਿਵਕੀ, ਸਵਿੰਦਰ ਸਿੰਘ ਜੱਟਾ, ਸਾਹਿਬ ਖੋਖਰ, ਜਗਪ੍ਰੀਤ ਸਿੰਘ ਜੋਤੀ, ਸਰਬਜੀਤ ਸਿੰਘ ਖਾਲਸਾ, ਜਗਜੀਤ ਸਿੰਘ, ਪ੍ਰਭਜੋਤ ਸਿੰਘ, ਰਮੇਸ਼ ਕੁਮਾਰ ਸੋਨੀ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ, ਚਰਨਜੀਤ ਸਿੰਘ ਸ਼ਾਮਿਲ ਸਨ । ਜਦ ਕਿ ਕਿਸਾਨ ਆਗੂ ਗੁਰਿੰਦਰਬੀਰ ਸਿੰਘ ਥੋਬਾ, ਕਾਲਾ ਸਿੰਘ ਥੋਬਾ, ਅਵਤਾਰ ਸਿੰਘ, ਕਸ਼ਮੀਰ ਸਿੰਘ ਬਲਾਕ ਪ੍ਰਧਾਨ, ਸੁਖਵੰਤ ਸਿੰਘ ਧੰਗਾਈ ਆਦਿ ਹਾਜਰ ਸਨ।

No comments: