BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਹੁਤ ਬਹੁਤ ਮੁਬਾਰਕਾਂ

ਐਮ.ਬੀ.ਏ ਚ ਪੜ ਰਹੇ ਮੁੰਡੇ ਦੀਆਂ ਸਪਲੀਆਂ ਵੇਖ ਵੇਖ ਕੇ ਦੁਖੀ ਮਾਂ ਪਿਉ ਇਕ ਪੰਡਤ ਕੋਲ ਗਏ ਤੇ ਕਹਿੰਦੇ ਪੰਡਤ ਜੀ ਸਾਡਾ ਮੁੰਡਾ ਪੜਾਈ ਚ ਠੀਕ ਠਾਕ ਹੈ । ਉਸਦਾ ਟੇਵਾ ਵੇਖੋ ਬਈ ਇਹ ਜਿੰਦਗੀ ਚ ਕੀ ਬਣੂਗਾ ? ਪੈਸਾ ਧੇਲਾ ਕਮਾਊਗਾ ਕਿ ਵਿਹਲਾ ਹੀ ਰਹੂਗਾ ?
ਪੰਡਤ ਜੀ ਬਹੁਤ ਤਜ਼ਰਬੇ ਵਾਲੇ ਸਨ ਉਹਨਾਂ ਨੇ ਟੇਵਾ ਵੇਖਿਆ ਤੇ ਬੋਲਿਆ “ਵਾਹ ਵਾਹ ਕਿਆ ਸਟਾਰ ਨੇ ਅੱਜਕਲ ਦੇ ਹਿਸਾਬ ਨਾਲ । ਇਹਦੇ ਕੋਲ ਪੈਸਾ ਬਹੁਤ ਆਊਗਾ । ਤੁਸੀਂ ਇੱਕ ਕੰਮ ਕਰਨਾ ਅੱਜ ਘਰ ਜਾ ਕੇ ਬੇਟੇ ਦੇ ਬੈਡਰੂਮ ਚ ਸਟੱਡੀ ਟੇਬਲ ਤੇ ਇਕ ਬੀਅਰ ਦੀ ਬੋਤਲ ਤੇ ਇੱਕ ਸਿਗਰਟ ਦਾ ਪੈਕਟ ਤੇ ਇਕ ਕਿਤਾਬ ਤੇ ਦਸ ਨੋਟ ਹਜ਼ਾਰ ਹਜ਼ਾਰ ਦੇ ਰੱਖ ਦੇਣਾ । ਪਰਸੋਂ ਆਪਾਂ ਵੇਖਾਂਗੇ ਬਈ ਕੀ ਉਪਾਏ ਕਰਨਾ ਇਹ ਚਾਰਾਂ ਚੀਜ਼ਾਂ ਚੋਂ ਉਹ ਕੀ ਚਕੂੱਗਾ ਤੇ ਨਾਲੇ ਆਪਾਂ ਨੂੰ ਇਹਦਾ ਫਿਊਚਰ ਕਲੀਅਰ ਹੋ ਜਾਊਗਾ ਬਈ ਇਹ ਜਿੰਦਗੀ ਚ ਕੀ ਬਣੂਗਾ ।”
“ਪਰ ਜੇ ਉਸਨੇ ਪੁੱਛ ਲਿਆ ਬਈ ਇਹ ਕਾਹਤੋਂ ਰੱਖਿਆ ਤਾਂ ਕੀ ਕਹਾਂਗੇ ?” ਮੁੰਡੇ ਦੀ ਮਾਂ ਨੇ ਪੁਛਿਆ ।
“ਫੇਰ ਤੁਸੀਂ ਕਹਿ ਦਿਉ ਉਹੋ ਭੁਲੇਖੇ ਨਾਲ ਇੱਧਰ ਰੱਖ ਦਿਤਾ ਰੱਖਣਾ ਤਾਂ ਤੇਰੇ ਡੈਡੀ ਦੇ ਕਮਰੇ ਚ ਸੀ । ਪੰਡਤ ਨੇ ਸਮਝਾਤਾ ਤੇ ਘਰਦਿਆਂ ਨੇ ਜਿਵੇਂ ਪੰਡਤ ਨੇ ਕਿਹਾ ਸੀ ਉਵੈਂ ਹੀ ਕੀਤਾ । ਮੁੰਡੇ ਨੇ ਬੀਅਰ ਦੀ ਬੋਤਲ ਪੀ ਕੇ ਖਾਲੀ ਕਰਕੇ ਬਾਹਰ ਸੁੱਟ ਦਿੱਤੀ । ਪੈਸੇ ਤੇ ਸਿਗਰਟਾਂ ਜੇਬ ਪਾਏ ਤੇ ਕਿਤਾਬ ਲੈ ਕੇ ਘਰੋਂ ਕਾਲਜ਼ ਚਲਿਆ ਗਿਆ ਤਾਂ ਉਹਨਾਂ ਨੇ ਪੰਡਤ ਨੂੰ ਫੋਨ ਕਰਕੇ ਸਭ ਦਸਿਆ ਤਾਂ ਅੱਗੋਂ ਪੰਡਤ ਕਹਿੰਦਾ “ਹੁਣ ਘਬਰਾਉਣ ਦੀ ਲੋੜ ਨਹੀਂ ਜੀ ਤੁਹਾਡਾ ਮੁੰਡਾ ਤਾਂ ਪੀਲਾ ਪੱਕਿਆ ਹੋਇਆ ਭਰਿਸ਼ਟਚਾਰੀ ਪੱਤਰਕਾਰ ਬਣੇਗਾ ।”
“ਪਰ ਮੁੰਡਾ ਤਾਂ ਐਮ ਬੀ ਏ ਕਰਦਾ ਜੀ ?” ਮੁੰਡੇ ਦਾ ਪਿਉ ਬੋਲਿਆ
“ਐਮ ਬੀ ਏ,ਇੰਜਨੀਅਰ ਤਾਂ ਵਿਹਲੇ ਫਿਰਦੇ ਨੇ ਜੀ । ਇਹਦੀਆਂ ਆਦਤਾਂ ਤੇ ਹਰਕਤਾਂ ਹੀ ਇਹੋ ਜਿਹੀਆਂ ਨੇ,ਬਾਕੀ ਕਿਸਮਤ ਬਹੁਤ ਤੇਜ ਹੈ ਜੀ ਤੁਸੀਂ ਬਰਫੀ ਦਾ ਡੱਬਾ ਲਿਆਉ ਮੂੰਹ ਮਿੱਠਾ ਕਰਾਉ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ।”ਪੰਡਤ ਜੀ ਨੇ ਇਕੋ ਸਾਹ ਕਿਹਾ ।
-ਡਾ ਅਮਰੀਕ ਸਿੰਘ ਕੰਡਾ, ਮੋਗਾ

No comments: