BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਰਾ ਚਹੇੜੂ ਵਿਖੇ ਧੁਮ-ਧਾਮ ਨਾਲ ਮਨਾਇਆ ਗਿਆ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ

ਸੰਗਰਾਂਦ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 18 ਅਕਤੂਬਰ (ਸੁਰਿੰਦਰ ਪਾਲ ਕੁੱਕੂ):-ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹੰਮ ਨਾਥ ਜੀ ਨਾਨਕ ਨਗਰੀ ਜੀ.ਟੀ.ਰੋੜ ਚਹੈੜੂ ਵਿਖੇ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਸੰਤ ਕ੍ਰਿਸ਼ਨ ਨਾਥ ਜੀ ਦਾ 54ਵਾਂ ਜਨਮ ਦਿਨ ਤੇ ਕੱਤਕ ਦੀ ਸੰਗਰਾਂਦ ਦਿਹਾੜਾ ਸ਼ਰਧਾ ਸਤਿਕਾਰ ਅਤੇ ਧੂਮ-ਧਾਮ ਨਾਲ ਮਨਾਇਆਂ ਗਿਆ ਸਾਰੇ ਸਮਾਗਮ ਅਮ੍ਰਿਤਬਰਣੀ ਸਤਿਗੂਰੁ ਰਵਿਦਾਸ ਮਹਾਰਾਜ ਜੀ ਦੀ ਹਜੂਰੀ 'ਚ ਡੇਰੇ ਦੇ ਗੱਦੀ ਨਸ਼ੀਨ ਸੰਤ ਕ੍ਰਿਸ਼ਨ ਨਾਥ ਜੀ ਦੀ ਯੋਗ ਅਗਵਾਈ ਹੇਠ ਅਰੰਭ ਹੋਏ। ਜਿਸ ਅਨੁਸਾਰ ਡੇਰੇ ਵਿਖੇ ਅਮ੍ਰਿਤਬਾਣੀ ਦੇ ਲੜੀਵਾਰ ਚੱਲ ਰਹੇ ਪਾਠਾਂ ਦੇ ਭੋਗ ਉਪਰੰਤ ਖੁਲੇ ਪੰਡਾਲ ਸਜਾਏ ਗਏ। ਮਹਾਨ ਕੀਰਤਨ ਦਰਬਾਰ ਦੀ ਅੰਰਭਤਾ ਹੋਈ ਜਿਸ 'ਚ ਭਾਈ ਮੰਗਤ ਰਾਮ ਮਹਿਮੀ ਦੇ ਸਾਥੀ ਦਕੋਹੇ ਵਾਲੇ, ਭਾਈ ਸ਼ਤੀਸ਼ ਕੁਮਾਰ ਦੇ ਸਾਥੀ ਜਲੰਧਰ ਕੈਟ ਵਾਲੇ, ਸੰਤ ਟਹਿਲ ਨਾਥ ਜੀ ਨੰਗਲ ਖੇੜਾ ਵਾਲੇ ਅਤੇ ਹੋਰ ਬਹੁਤ ਸਾਰੇ ਜਥਿਆ ਨੇ ਰਸਭਿਨੇ ਕੀਰਤਨ ਦੁਆਰਾਂ ਭਗਵਾਨ ਵਾਲਮੀਕਿ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਸੰਤ ਸਰਿੰਦਰ ਦਾਸ ਬਾਵਾ ਜੀ, ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ, ਮਹੰਤ ਕੇਸ਼ਵ ਬੰਗਾ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਸਮੂਹ ਸੰਗਤਾ ਨੂੰ ਭਗਵਾਨ ਵਾਲਮੀਕਿ ਜੀ ਦੁਆਰਾ ਦਰਸਾਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਸਮਾਗਮ ਮੌਕੇ ਪ੍ਰਸਿਧ ਗਾਇਕ ਵਿਜੈ ਹੰਸ ਨੇ ਆਪਣੀ ਸੁਰੀਲੀ ਅਵਾਜ ਰਾਹੀਂ ਭਗਵਾਨ ਵਾਲਮੀਕਿ ਜੀ, ਸਤਿਗੂਰੁ ਰਵਿਦਾਸ ਮਹਾਰਾਜ ਜੀ ਅਤੇ ਡਾ.ਬੀ.ਆਰ. ਅੰਬੇਡਕਰ ਸਾਹਿਬ ਅਤੇ ਸੰਤਾਂ ਮਹਾਂਪੁਰਸ਼ਾ ਦਾ ਜਸ ਗਾਇਨ ਕੀਤਾ। ਇਸ ਸਮੇਂ ਸਤਿਗੂਰੁ ਰਵਿਦਾਸ ਪਬਲਿਕ ਸਕੂਲ ਜੇਤੈਵਾਲੀ ਦੇ ਪ੍ਰਿੰਸੀਪਲ ਜਸਪਾਲ ਲਹਿਰੀ ਅਤੇ ਸਕੂਲ ਦੇ ਬੱਚਿਆ ਨੇ ਵੀ ਸੰਤ ਕ੍ਰਿਸ਼ਨ ਨਾਥ ਜੀ ਅਤੇ ਵੱਖ-ਵੱਖ ਪਾਰਟੀ ਤੋ ਨੁਮਾਇੰਦਿਆਂ ਨੇ ਵੀ ਵਧਾਈਆ ਦਿੱਤੀਆ। ਇਸ ਮੌਕੇ ਗੁਰਮੁਖੀ ਲਿੱਧੀ ਬੋਲੀ ਦੇ ਸੰਪੂਰਣ ਕਰਤਾ ਸਤਿਗੂਰੁ ਰਵਿਦਾਸ ਮਹਾਰਾਜ ਜੀ ਕੇਸ ਦੇ ਜੇਤੂ ਮਹੰਤ ਜਮਨਾ ਦਾਸ ਜੀ ਘਵੱਦੀ ਕਲਾਂ ਜਿਲਾ ਲੁਧਿਆਣਾ ਡਾ. ਡੇਹਲੋਂ ਦੇ ਪ੍ਰਵਿਾਰ ਮੈਂਬਰਾਂ ਨੂੰ ਗੋਲਡ ਮੈਂਲਡ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਸਤਿਗੂਰੁ ਰਵਿਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸ਼ਨ ਯੌਰਪ ਵਲੋਂ ਰਾਮ ਜੀ ਦਾਸ ਚੰਦੜ੍ਹ ਯੂ.ਕੇ., ਪੱਪੂ ਅਸਟੇਲੀਆਂ ਅਤੇ ਲੱਡੂ ਤੱਖਰਾ ਵਾਲਾ ਵਲੋਂ ਦਿੱਤਾ ਗਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਨੇ ਆਪਣੇ ਪ੍ਰਵਚਨਾਂ ਦੁਆਰਾ ਸਭ ਨੂੰ ਰਲ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ ਅਤੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਸਭ ਸੰਗਤਾਂ ਨੂੰ ਵਧਾਇਆਂ ਦਿੱਤੀਆ ਅਤੇ ਦੇਸ ਵਿਦੇਸ ਤੋ ਆਇਆ ਸੰਗਤਾਂ ਦਾ ਡੇਰੇ ਪਹੁੰਚਣ ਤੇ ਧੰਨਵਾਦ ਕੀਤਾ। ਇਸ ਸਮੇਂ ਗੂਰੁ ਕਾ ਲੰਗਰ ਅਤੇ ਚਾਹ ਪਕੌੜਿਆਂ ਲੰਗਰ ਸਾਰਾ ਦਿਨ ਅਤੁੱਟ ਵਰਤਾਇਆਂ ਗਿਆ। ਸੰਤ ਬਾਬਾ ਫੂਲ ਨਾਥ ਜੀ ਪਬਲਿਕ ਚੈਰੀਟੇਬਲ ਟਰੱਸਟ ਇੰਡੀਆ ਯੌਰਪ ਯੂ.ਕੇ.,ਸੰਤ ਬਾਬਾ ਬ੍ਰਹਮ ਨਾਥ ਐਜੂਕੇਸ਼ਨ ਸੇਵਾ ਸੁਸਾਇਟੀ, ਸਤਿਗੁਰੁ ਰਵਿਦਾਸ ਪਬਲਿਕ ਸਕੂਲ ਮੈਨਜਮੈਂਟ ਕਮੇਟੀ ਜੇਤੇਵਾਲੀ ਦਾ ਵਿਸੇਸ਼ ਸਹਿਯੋਗ ਰਿਹਾ।

No comments: