BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੀਵਾਲੀ ਮੌਕੇ ਕੀਤਾ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ

ਦੀਵੇ ਜਗਾਓ, ਮਿਠਾਈ ਖਾਓ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ
 
ਗਰੀਨ ਦੀਵਾਲੀ ਨੂੰ ਮਨਾਉਣ ਦਾ ਪ੍ਰਣ ਕਰਦੇ ਹੋਏ ਸਕੂਲੀ ਬੱਚੇ ਤੇ ਸਮੂਹ ਸਟਾਫ
ਗੁਰੂਹਰਸਹਾਏ 22 ਅਕਤੂਬਰ ( ਮਨਦੀਪ ਸਿੰਘ ਸੋਢੀ ) - ਪੂਰੇ ਪੰਜਾਬ ਵਿੱਚ ਦੀਵਾਲੀ ਦੇ ਤਿਊਹਾਰ ਨੂੰ ਖੂਬ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸੇ ਤਿਊਹਾਰ ਦੀ ਮਹੱਤਤਾ ਨੂੰ ਦੇਖਦੇ ਹੋਏ ਜੀਜਸ ਐਂਡ ਮੇਰੀ ਕਾਂਨਵੇਂਟ ਸਕੂਲ ਵਿੱਚ ਇਕ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿੱਚ ਬੱਚਿਆਂ ਤੇ ਅਧਿਆਪਕਾਂ ਨੇ ਵੱਧ  ਚੜ ਕੇ ਹਿੱਸਾ ਲਿਆ। ਇਸ ਪ੍ਰਤਿਯੋਗਿਤਾ ਵਿੱਚ ਬੱਚਿਆਂ ਨੇ ਦੀਵਾਲੀ ਦੇ ਮੌਕੇ ਤੇ ਵਰਤੋਂ ਵਿੱਚ ਆਉਣ ਵਾਲੇ ਦੀਵਿਆਂ ਨੂੰ ਆਪਣੇ ਤਰੀਕੇ ਨਾਲ ਸਜਾਇਆ ਅਤੇ ਦੀਵਾਲੀ ਨੂੰ ਪ੍ਰਦੂਸ਼ਣ ਤੋਂ ਰਹਿਤ ਰਹਿ ਕੇ ਮਨਾਉਣ ਦਾ ਪ੍ਰਣ ਲਿਆ। ਇਸ ਮੌਕੇ ਅਧਿਆਪਕਾਂ ਵੱਲੋ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਭਾਰਤ ਵਿੱਚ ਬਣੇ ਸਵਦੇਸ਼ੀ ਸਮਾਨ ਨੂੰ ਦੀਵਾਲੀ ਦੇ ਮੌਕੇ ਤੇ ਜਿਆਦਾ ਤੋਂ ਜਿਆਦਾ ਵਰਤੋਂ ਵਿੱਚ ਲੈ ਕੇ ਆਉਣ ਅਤੇ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਦਾ ਬਹਿਸ਼ਕਾਰ ਕਰਨ । ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਚੇਅਰਮੈਨ ਜਨਕ ਰਾਜ ਮੁੰਜਾਲ ਨੇ ਕਿਹਾ ਕਿ ਭਾਰਤ ਵਿੱਚ ਬਣੇ ਸਮਾਨ ਨੂੰ ਖਰੀਦ ਕੇ ਅਸੀ ਉਹਨਾਂ ਲੋਕਾਂ ਦੀ ਮਦਦ ਕਰਦੇ ਹਾਂ ਜੋ ਲੋਕ ਦੀਵਾਲੀ ਦੇ ਮੌਕੇ ਤੇ ਦੀਵੇ ਬਣਾ ਕੇ ਆਪਣਾ ਗੁਜਾਰਾ ਕਰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਬਾਹਰੀ ਦੇਸ਼ਾਂ ਦੇ ਪਟਾਖੇ ਅਤੇ ਹੋਰ ਸਜਾਵਟੀ ਸਮਾਨ ਵਿੱਚ ਕੈਮੀਕਲ ਆਦਿ ਦੀ ਵਰਤੋਂ ਜਿਆਦਾ ਹੁੰਦੀ ਹੈ ਜਿਸ ਨਾਲ ਪ੍ਰਦੂਸ਼ਣ ਤਾਂ ਹੁੰਦਾ ਹੀ ਨਾਲ ਹੀ ਅਸੀ ਆਪਣੇ ਦੇਸ਼ ਦਾ ਪੈਸਾ ਬਾਹਰੀ ਦੇਸ਼ਾਂ ਵਿੱਚ ਭੇਜ ਕੇ ਉਹਨਾਂ ਦੀ ਆਰਥਿਕ ਮਦਦ ਵਿੱਚ ਸਹਿਯੋਗ ਦਿੰਦੇ ਹਾਂ। ਇਸ ਲਈ ਸਾਨੂੰ ਆਪਣੇ ਦੇਸ਼ ਭਾਰਤ ਵਿੱਚ ਬਣੇ ਸਮਾਨ ਦੀ ਵਰਤੋਂ ਕਰਕੇ ਦੇਸ਼ ਦੀ ਤਰੱਕੀ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਨੇ ਬੱਚਿਆਂ ਨੂੰ ਗਰੀਨ ਅਤੇ ਸੇਫ ਦੀਵਾਲੀ ਬਾਰੇ ਵੀ ਜਾਣਕਾਰੀ ਦਿੱਤੀ ਕਿ ਕਿਵੇਂ ਅਸੀ ਪ੍ਰਦੂਸ਼ਣ ਤੋਂ ਰਹਿਤ ਦੀਵੇ ਜਲਾ ਕੇ ਤੇ ਮਿਠਾਈਆਂ ਖਾ ਕੇ ਵੀ ਦੀਵਾਲੀ ਮਨਾ ਸਕਦੇ ਹਾਂ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ,  ਮੈਨੇਜਮੈਨਟ ਕਮੇਟੀ ਦੇ ਮੈਂਬਰ ਅਤੇ ਸਮੂਹ ਸਟਾਫ ਹਾਜਰ ਸੀ।

No comments: