BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕ੍ਰਾਈਸਟਚਰਚ ਵਿਖੇ 'ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ' ਲਈ ਲੀਜ਼ 'ਤੇ ਲਈ ਗਈ ਇਮਾਰਤ

9 ਅਕਤੂਬਰ ਨੂੰ ਕੀਤਾ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼
ਆਕਲੈਂਡ 4 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-
ਕ੍ਰਾਈਸਟਚਰਚ ਸ਼ਹਿਰ ਜਿਸ ਨੂੰ ਫਰਵਰੀ 2011 ਦੇ ਵੱਡੇ ਭੁਚਾਲ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਪੁਨਰ ਨਿਰਮਾਣ ਦੀ ਸਕੀਮ ਅਧੀਨ ਮੁੜ ਉਸਾਰ ਰਹੀ ਹੈ, ਉਥੇ ਇਸ ਸ਼ਹਿਰ ਦੇ ਵਿਚ ਵਸਦੇ ਸਿੱਖ ਪਰਿਵਾਰਾਂ ਖਾਸ ਕਰ ਵਿਦਿਆਰਥੀ ਵੀਰਾਂ ਨੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਇੱਛਾ ਪਾਲ ਰੱਖੀ ਸੀ। 'ਦੇਗ-ਤੇਗ ਫਤਹਿ ਸਿੱਖ ਸੁਸਾਇਟੀ' ਦਾ ਗਠਨ ਪਿਛਲੇ ਸਾਲ ਜੁਲਾਈ ਮਹੀਨੇ ਕੀਤਾ ਗਿਆ ਸੀ ਅਤੇ ਇਹ ਨੌਜਵਾਨ ਵੀਰ ਤੇ ਭੈਣਾਂ ਸਥਾਨਕ ਸੰਗਤ ਦੇ ਸਹਿਯੋਗ ਨਾਲ ਉਦੋਂ ਤੋਂ ਹਰ ਹਫਤੇ ਕਿਰਾਏ ਦੀ ਇਮਾਰਤ  ਵਿਚ ਹਫਤਾਵਾਰੀ ਸਮਾਗਮ ਕਰਦੇ ਸਨ। ਸੰਗਤ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਹੁਣ ਇਸ 'ਦੇਗ-ਤੇਗ ਫਤਹਿ ਸਿੱਖ ਸੁਸਾਇਟੀ' ਨੇ ਇਕ ਵੱਡੀ ਇਮਾਰਤ 7 ਕਲੋਥੀਅਰ ਸਟ੍ਰੀਟ ਫਿਲਿਪਸਟਾਊਨ (350 ਵਰਗ ਮੀਟਰ) ਲੀਜ਼ 'ਤੇ ਲੈ ਲਈ ਹੈ। ਇਹ ਕਾਫੀ ਵੱਡਾ ਹਾਲ ਹੈ ਅਤੇ ਇਥੇ ਰਸੋਈ ਘਰ ਕੌਂਸਿਲ ਦੀ ਆਗਿਆ ਬਾਅਦ ਸਥਾਪਿਤ ਕੀਤਾ ਜਾਵੇਗਾ। 9 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11.30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਜਾਵੇਗਾ। ਇਸ ਦਿਨ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ। ਗ੍ਰੰਥੀ ਸਿੰਘ ਦੀ ਸੇਵਾ ਅਜੇ ਵਿਦਿਆਰਥੀ ਵੀਰ ਹੀ ਕਰਦਾ ਹੈ। ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਇਸ ਵੇਲੇ ਉਥੇ ਮੌਜੂਦ ਹਨ।
9 ਅਕਤੂਬਰ ਲਈ ਸਮੂਹ ਸੰਗਤ ਨੂੰ ਖੁੱਲਾ ਸੱਦਾ: ਕ੍ਰਾਈਸਟਚਰਚ ਦੀ ਸਥਾਨਕ ਅਤੇ ਨਿਊਜ਼ੀਲੈਂਡ ਵਸਦੀ ਸਮੂਹ ਸੰਗਤ ਨੂੰ ਇਸ ਮੌਕੇ ਦਰਸ਼ਨ ਦੇਣ ਦੀ ਅਪੀਲ ਕੀਤੀ ਗਈ ਹੈ।

No comments: