BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿੱਲੀ ਕਮੇਟੀ 'ਚੋ ਮਹੰਤ ਨਰੈਣੂਆ ਦਾ ਕਬਜਾ ਖਤਮ ਕਰਨ ਲਈ ਦਿੱਲੀ ਦੀ ਸਿੱਖ ਸੰਗਤ ਵੋਟਾਂ ਵੱਧ ਚੜ੍ਹ ਕੇ ਬਣਾਏ-ਸਰਨਾ

ਜਲੰਧਰ 10 ਅਕਤੂਬਰ (ਬਿਊਰੋ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਦੀਆ ਸੰਗਤਾਂ ਨੂੰ ਜਾਗਰੂਕ ਅਪੀਲ ਕਰਦਿਆ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਜਨਵਰੀ 2017 ਵਿੱਚ ਹੋਣ ਦੀ ਸੰਭਾਵਨਾ ਹੈ ਅਤੇ ਸਮੂਹ ਸੰਗਤਾਂ ਆਪਣੀਆ ਆਪਣੀਆ ਵੋਟਾਂ ਪਹਿਲ ਦੇ ਆਧਾਰ ਤੇ ਸਮੇਂ ਸਿਰ ਬਣਵਾ ਲੈਣ ਤਾਂ ਕਿ ਦਿੱਲੀ ਕਮੇਟੀ ਵਿੱਚੋ ਮਹੰਤ ਨਰੈਣੂ ਦੇ ਵਾਰਸਾ ਦਾ ਕਬਜਾ ਖਤਮ ਕੀਤਾ ਜਾ ਸਕੇ। ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਦਿੱਲੀ ਦੇ ਸਿੱਖਾਂ ਲਈ ਦਿਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਬਹੁਤ ਹੀ ਅਹਿਮ ਹਨ ਅਤੇ ਦਿੱਲੀ ਵਿੱਚ ਸਿੱਖ ਪੰਥ ਦੀ ਵਿਲੱਖਤਾ ਨੂੰ ਕਾਇਮ ਕਰਨ ਲਈ ਦਿੱਲੀ ਕਮੇਟੀ ਹਮੇਸ਼ਾਂ ਹੀ ਵਿਸ਼ੇਸ਼ ਰੋਲ ਨਿਭਾਉਦੀ ਰਹੀ ਹੈ ਪਰ ਪਿਛਲੇ ਚਾਰ ਸਾਲਾਂ ਤੇ ਦਿੱਲੀ ਕਮੇਟੀ ਦਾ ਪ੍ਰਬੰਧ ਉਹਨਾਂ ਮਹੰਤ ਨਰੈਣੂ ਦੇ ਵਾਰਸਾ ਦਾ ਹੱਥ ਹੈ ਜਿਹਨਾਂ ਨੇ ਗੁਰ ਦੀ ਗੋਲਕ ਦੀ ਹੀ ਰੱਜ ਦੁਰਵਰਤੋ ਨਹੀ ਕੀਤੀ ਸਗੋ ਬਹੁਤ ਸਾਰਾ ਕੀਮਤੀ ਸਮਾਨ ਵੀ ਕਬਾੜ ਵਿੱਚ ਕੌਡੀਆ ਦੇ ਭਾਅ ਆਪਣਿਆ ਨੂੰ ਵੇਚ ਕੇ ਗੁਰੂ ਦੀ ਗੋਲਕ ਨੂੰ ਸੰਨ ਲਗਾਈ ਹੈ। ਉਹਨਾਂ ਕਿਹਾ ਕਿ ਅੱਜ ਦਿੱਲੀ ਕਮੇਟੀ ਕੋਲ ਆਪਣੇ ਮੁਲਾਜਮਾਂ ਨੂੰ ਤਨਖਾਹ ਦੇਣ ਜੋਗੇ ਵੀ ਮਾਇਆ ਨਹੀ ਹੈ ਤੇ ਵਿਕਾਸ ਦੀ ਗੱਲ ਕਰਨੀ ਤਾਂ ਸੂਰਜ ਤੇ ਥੁੱਕਣ ਬਰਾਬਰ ਹੈ। ਉਹਨਾਂ ਕਿਹਾ ਕਿ ਅੱਜ ਦਿੱਲੀ ਕਮੇਟੀ ਐਯਾਸ਼ਾਂ ਤੇ ਚਰਿੱਤਰਹੀਣਾ ਦਾ ਅੱਡਾ ਬਣ ਚੁੱਕੀ ਹੈ ਤੇ ਕਦੇ ਦਿੱਲੀ ਕਮੇਟੀ ਦੇ ਅਧਿਕਾਰੀ ਮਹਿਲਾ ਮੁਲਾਜਮਾਂ ਨਾਲ  ਛੇੜਖਾਨੀ  ਕਰਨ ਦਾ ਨਾਲ ਨਾਲ ਦੁਰਵਿਹਾਰ ਤੇ ਅਪਮਾਨਿਤ ਕਰਦੇ ਹਨ ਤੇ ਕਦੇ ਦਿੱਲੀ ਕਮੇਟੀ ਦੇ ਮੈਬਰਾਂ ਦੇ ਖਿਲਾਫ ਛੇੜਖਾਨੀ ਦੇ ਕੇਸ ਦਰਜ ਹੋ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਗੁਰਧਾਮਾਂ ਦੇ ਪ੍ਰਬੰਧ ਕਰਨ ਲਈ ਹੋਂਦ ਵਿੱਚ ਆਈ ਸੀ ਪਰ ਅੱਜ ਇਹ ਆਪਣੇ ਅਸਲੀ ਨਿਸ਼ਾਨੇ ਤੋ ਬਹੁਤ ਦੂਰ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆ ਅਜਿਹੀਆ ਇਮਾਰਤਾ ਵੀ ਕਿਸੇ ਨਵੀ ਸਕੀਮ ਬਣਾਉਣ ਤੋ ਪਹਿਲਾਂ ਤੋੜ ਦਿੱਤੀਆ ਗਈਆ ਹਨ ਜਿਹੜੀਆ ਦਿੱਲੀ ਕਮੇਟੀ ਦੇ ਦਫਤਰ ਦੀ ਪੁਰਾਤਨ ਦਿਖ ਦਾ ਪ੍ਰਗਟਾਵਾ ਕਰਦੀਆ ਸਨ। ਉਹਨਾਂ ਦਿੱਲੀ ਦੀ ਸੰਗਤ ਨੂੰ ਅਪੀਲ ਕਰਦਿਆ ਕਿਹਾ ਕਿ ਦਿੱਲੀ ਕਮੇਟੀ ਦੀਆ ਚੋਣਾਂ ਲਈ ਵੋਟਾਂ ਬਣ ਰਹੀਆ ਹਨ ਅਤੇ ਸਾਰੇ ਆਪਣੀਆ ਆਪਣੀਆ ਵੋਟਾਂ ਸਮਾਂ ਕੱਢ ਕੇ ਜਰੂਰ ਬਣਵਾਉ ਤਾਂ ਕਿ ਦਿੱਲੀ ਕਮੇਟੀ ਵਿੱਚੋ ਚੋਰਾਂ, ਲੁਟੇਰਿਆ ਤੇ ਗੁਰੂ ਘਰ ਦੇ ਦੋਖੀਆ ਦਾ ਬੋਰੀਆ ਬਿਸਤਰਾ ਗੋਲ ਕਰਕੇ ਗੁਰਧਾਮਾਂ ਦਾ ਪ੍ਰਬੰਧ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਦੀ ਸੋਚ ਰੱਖਣ ਵਾਲੇ ਗੁਰਸਿੱਖਾਂ ਦੇ ਹੱਥਾਂ ਵਿੱਚ ਦਿੱਤਾ ਜਾ ਸਕੇ।

No comments: