BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟਕਸਾਲੀ ਅਕਾਲੀ ਆਗੂਆਂ ਦਾ ਪਾਰਟੀ ਵਿੱਚ ਮਾਣ-ਸਤਿਕਾਰ ਬਰਕਰਾਰ ਰੱਖਿਆ ਜਾਵੇਗਾ-ਬੱਬੀ ਬਾਦਲ

ਬੱਬੀ ਬਾਦਲ ਵੱਲੋਂ ਮੋਹਾਲੀ ਵਿੱਚ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਨੌਜਵਾਨ ਆਗੂਆਂ ਨੂੰ ਦਿੱਤੀਆਂ ਅਹਿਮ ਜਿਮੇਵਾਰੀਆਂ
ਹਰਸੁਖਇੰਦਰ ਸਿੰਘ ਬੱਬੀ ਬਾਦਲ ਨੌਜਵਾਨਾਂ ਨੂੰ ਅਹੁਦੇਦਾਰੀਆਂ ਨਿਯੁਕਤੀ ਪੱਤਰ ਦਿੰਦੇ ਹੋਏ
ਚੰਡੀਗੜ੍ਹ 10 ਅਕਤੂਬਰ (ਬਲਜੀਤ ਰਾਏ)- ਸ਼੍ਰੋਮਣੀ ਅਕਾਲੀ ਦਲ ਲਈ ਜੇਲ੍ਹਾਂ ਕੱਟਣ ਵਾਲੇ ਅਤੇ ਸਾਲਾਂ ਬੱਧੀ ਮਿਹਨਤ ਨਾਲ ਕੰਮ ਕਰਦੇ ਆ ਰਹੇ ਪਾਰਟੀ ਦੇ ਟਕਸਾਲੀ ਅਕਾਲੀ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਮਾਣ ਸਤਿਕਾਰ ਬਰਕਰਾਰ ਰੱਖਿਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ 'ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਟਕਸਾਲੀ ਅਕਾਲੀ ਆਗੂ ਸਾਬਕਾ ਸ਼ਹਿਰੀ ਪ੍ਰਧਾਨ ਜ਼ੋਗਿੰਦਰ ਸਿੰਘ ਸਲੈਚ ਦੇ ਗ੍ਰਹਿ ਵਿਖੇ ਕਰਨਜੀਤ ਸਿੰਘ ਸਲੈਚ ਸੀਨੀਅਰ ਮੀਤ ਪ੍ਰਧਾਨ, ਤਰਜਿੰਦਰ ਸਿੰਘ ਜਨਰਲ ਸਕੱਤਰ ਯੂਥ ਅਕਾਲੀ ਦਲ ਨੂੰ ਨਿਯੁਕਤੀ ਪੱਤਰ ਦੇੇਣ ਉਪਰੰਤ ਆਖੇ। ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਯੂਥ ਅਕਾਲੀ ਦਲ ਨੂੰ ਮੋਹਾਲੀ ਵਿੱਚ ਮਜਬੂਤ ਕਰਨ ਲਈ ਨੌਜਵਾਨਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜਿਹੜੀ ਨੌਜਵਾਨਾਂ ਨੂੰ ਸਿਆਸਤ ਵਿੱਚ ਲਿਆ ਕੇ ਅੱਗੇ ਵੱਧਣ ਦਾ ਮੌਕਾ ਦਿੰਦੀ ਆ ਰਹੀ ਹੈ। ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਮੁੱਢ ਤੋਂ ਹੀ ਅਕਾਲੀ ਦਲ ਵਿੱਚ ਦਿਲਚਸਪੀ ਰਹੀ ਹੈ। ਇਸ ਲਈ ਪੰਜਾਬ ਦੇ ਨੌਜਵਾਨ ਬਾਹਰਲੇ ਲੀਡਰਾ ਦੀ ਚੋਧਰ ਨਹੀ ਚੱਲਣ ਦੇਣਗੇ। ਇਸ ਮੌਕੇ ਸੁਖਦੇਵ ਸਿੰਘ ਪੰਜੇਟਾ, ਮੇਜਰ ਸਿੰਘ, ਰਣਬੀਰ ਸਿੰਘ, ਰਮਨਦੀਪ ਸਿੰਘ, ਗਗਨਦੀਪ ਸਿੰਘ, ਗੁਰਜਿੰਦਰ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਕੁਨਾਲ ਧੀਮਾਨ, ਅਮਨਪ੍ਰੀਤ ਸਿੰਘ, ਬਲਦੇਵ ਸਿੰਘ ਮੱਲੀ, ਗੁਰਸਰਨ ਸਿੰਘ, ਡਾ: ਜ਼ਸਪਾਸ ਸਿੰਘ, ਕੁਲਜੀਤ ਸਿੰਘ, ਗੁਰਸਿਮਰਨ ਸਿੰਘ, ਜੈਦੀਪ ਸਿੰਘ, ਨਿਰਮਲ ਪਡਿਆਲਾ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਸੁਖਚੈਨ ਸਿੰਘ ਲਾਲੜੂ, ਪਰਦੀਪ ਸਿੰਘ ਦੱਪਰ ਆਦਿ ਹਾਜਰ ਸਨ।

No comments: