BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਵਲੋਂ ਇੰਟਰ ਕਲਾਸ ਓਪਨ ਟੈਕਸਟ ਬੁਕਲੈਟ ਅਸੈਸਮੈਂਟ ਕੰਪੀਟੀਸ਼ਨ ਕਰਵਾਇਆ ਗਿਆ

ਜਲੰਧਰ 28 ਅਕਤੂਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਅੰਗਰੇਜੀ ਵਿਭਾਗ ਵਲੋਂ ਇੰਟਰ ਕਲਾਸ ਓਪਨ ਟੈਕਸਟ ਬੁਕਲੈਟ ਅਸੈਸਮੈਂਟ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਅਲੱਗ ਅਲੱਗ ਕਲਾਸਾਂ ਵਿਚੋਂ 63 ਬੱਚਿਆਂ ਨੇ ਉਤਸਾਹ ਨਾਲ ਹਿੱਸਾ ਲਿਆ। ਕੰਪੀਟੀਸ਼ਨ ਦਾ ਪਹਿਲਾ ਇਨਾਮ ਬੀ.ਏ. ਪੰਜਵੇ ਸੈਮਸਟਰ ਦੀ ਵਿਦਿਆਰਥਣ ਕੋਮਲਜੀਤ ਕੌਰ ਨੇ ਜਿੱਤਿਆ ਜਦ ਕਿ ਬੀ.ਸੀ.ਏ ਭਾਗ ਪਹਿਲੇ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਦੂਜਾ ਅਤੇ ਬੀ.ਕਾਮ ਤੀਜੇ ਸੈਮਸਟਰ ਦੀ ਵਿਦਿਆਰਥਣ ਅਮਰਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮਕਸਦ ਵੱਧ ਤੋਂ ਵੱਧ ਬੱਚਿਆਂ ਨੂੰ ਅੰਗਰੇਜੀ ਸਾਹਿਤ ਨਾਲ ਜੋੜਨਾ ਹੈ। “ਅੰਗਰੇਜੀ ਇੱਕ ਗਲੋਬਲ ਭਾਸ਼ਾ ਦਾ ਰੁਤਬਾ ਹਾਸਲ ਕਰ ਚੁਕੀ ਹੈ ਅਤੇ ਇਸ ਲਈ ਇਸ ਨਾਲ ਵਿਦਿਆਰਥਣਾਂ ਨੂੰ ਅੰਗਰੇਜੀ ਪੜਨ ਅਤੇ ਸਮਝਨ ਲਈ ਵਿਸ਼ੇਸ਼ ਰੁਝਾਨ ਹੋਣਾ ਚਾਹੀਦਾ ਹੈ। ਸਾਡੀਆਂ ਜਿਆਦਾਤਰ ਵਿਦਿਆਰਥਣਾਂ ਪੇੰਡੂ ਬੈਕਗ੍ਰਾਉਂਡ ਤੋਂ ਆਉਂਦੀਆ ਹਨ ਅਤੇ ਕਾਲਜ ਵਲੋਂ ਉਹਨਾਂ ਨੂੰ ਅੰਗਰੇਜੀ ਨਾਲ ਜੋੜਨ ਲਈ ਵਿਸ਼ੇਸ਼ ਕਦਮ ਚੁਕੇ ਜਾ ਰਹੇ ਹਨ,” ਉਹਨਾਂ ਦੱਸਿਆ। ਇਸ ਮੌਕੇ ਕਾਲਜ ਦੇ ਅੰਗਰੇਜੀ ਵਿਭਾਗ ਦੇ ਮੁਖੀ ਜਸਵਿੰਦਰ ਜੱਗੀ, ਰਿਤੂ ਗੁਪਤਾ, ਰੀਨਾ ਮੱਲੀ, ਨਵਨੀਤ ਬਾਜਵਾ ਸੰਧੂ, ਸੰਦੀਪ ਕੌਰ, ਮੇਘਾ ਗ੍ਰੋਵਰ, ਰਜਨੀ ਧਵਨ ਅਤੇ ਪ੍ਰਿਅੰਕਾ ਸਹਿਗਲ ਹਾਜਰ ਸਨ।

No comments: