BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੋਸੰਨਾਂ ਮਸੀਹ ਕਲੀਸ਼ੀਆ ਵੱਲੋਂ ਦੋ ਰੋਜਾਂ ਮਸੀਹ ਸੰਮੇਲਨ ਰਮਦਾਸ ਵਿਖੇ ਕਰਵਾਇਆ ਗਿਆ

ਮਸੀਹ ਸੰਮੇਲਨ 'ਚ ਪਹੁੰਚੇ ਪਾਸਟਰ ਮੁਨੀਰ ਮਸੀਹ, ਸੰਨੀ ਰੰਧਾਵਾ, ਸੋਨੂੰ ਜਾਫਰ ਤੇ ਕਵਾਲ ਸਟੀਫਨ ਸੋਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਭਜਨ ਸੁਣਾਉਦੇ ਹੋਏ
ਰਮਦਾਸ 2 ਅਕਤੂਬਰ (ਸਾਹਿਬ ਖੋਖਰ)- ਹੋਸੰਨਾਂ ਮਸੀਹ ਕਲੀਸ਼ੀਆ ਵੱਲੋਂ ਦੋ ਰੋਜਾਂ ਮਸੀਹ ਸੰਮੇਲਨ ਰਮਦਾਸ ਵਿਖੇ ਕਰਵਾਇਆ ਗਿਆ । ਜਿਸ ਵਿੱਚ ਪਾਸਟਰ ਮੁਨੀਰ ਮਸੀਹ ਧਾਰੀਵਾਲ ਵਿਸ਼ੇਸ਼ ਤੌਰ ਪਹੁੰਚੇ । ਉਹਨਾ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ । ਉਹਨਾ ਨੇ ਲੋਕਾਂ ਨੂੰ ਅਮਨ ਸ਼ਾਤੀ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮਨੁੱਖ ਦੇ ਜੀਵਨ ਦਾ  ਅਸਲ ਮਨੋਰਥ ਇਹੀ ਹੈ ਕਿ ਉਹ ਸੱਚੀ ਸੁੱਚੀ ਕਿਰਤ ਕਰਕੇ ਆਪਣੀ ਨੇਕ ਕਮਾਈ ਦੇ ਵਿੱਚੋਂ ਗਰੀਬ, ਲੋੜਵੰਦ ਲੋਕਾਂ ਦੀ ਮਦਦ ਕਰਕੇ ਆਪਣੇ ਜੀਵਨ ਨੂੰ ਸਫਲਾਂ ਕਰੇ ।ਦੋ ਦਿਨਾਂ ਮਸੀਹੀ ਸੰਮੇਲਨ 'ਚ ਵੱਖ ਵੱਖ ਪਿੰਡਾਂ ਤੋ ਪਾਸਟਰਾ ਨੇ ਪਹੁੰਚ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਧਾਰਮਿਕ ਵਿਚਾਰਾਂ ਦੇ ਧਾਰਨੀ ਬਣ ਕੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ  ਮਜਬੂਤ ਕਰਨ ਦੀ ਗੱਲ ਆਖੀ । ਉਹਨਾ ਕਿਹਾ ਕਿ ਸਾਨੂੰ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤੇ ਪ੍ਰਭੂ ਦੇ ਪਿਆਰ ਦਾ ਸੰਦੇਸ਼ ਲੋਕਾ ਦੇ ਘਰ ਘਰ ਪਹੁੰਚਾਉਣਾ ਚਾਹੀਦਾ ਹੈ । ਇਸ ਸੰਮੇਲਨ ਚ' ਗਾਇਕ ਸਟੀਫਨ ਸੋਨੂੰ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਉਪਮਾਂ ਗਾਇਨ ਕੀਤੀ । ਇਸ ਸੰਮੇਲਨ 'ਚ ਆਮ ਆਦਮੀ ਪਾਰਟੀ ਹਲਕਾ ਅਜਨਾਲਾ ਦੇ ਉਮੀਦਵਾਰ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ, ਕਾਂਗਰਸ ਓ.ਬੀ.ਸੀ.ਸੈੱਲ ਦੇ ਵਾਈਸ ਚੇਅਰਮੈਨ ਸੋਨੂੰ  ਜਾਫਰ ਵੀ ਵਿਸੇਸ਼ ਤੌਰ ਤੇ ਸ਼ਾਮਿਲ ਹੋਏ । ਉਹਨਾ ਨੇ ਕਿਹਾ ਪ੍ਰਭੂ ਯਿਸੂ ਮਸੀਹ ਨੇ ਲੋਕਾਂ ਦੇ ਭਲੇ ਵਾਸਤੇ ਸਲੀਬ ਪ੍ਰਵਾਨ ਕੀਤੀ ਤੇ ਲੋਕਾ ਦੇ ਦੁੱਖ ਦਰਦ ਵੀ ਆਪਣੇ ਜਿੰਮੇ ਲੈ ਲਏ ਇਹੋ ਜਿਹੇ ਸੰਤ ਮਹਾਂਪੁਰਸ਼ ਇੱਕ ਵਾਰ ਹੀ ਦੁਨੀਆ ਤੇ ਫੇਰਾ ਪਾਉਦੇ ਹਨ ਪਰ ਉਹਨਾ ਦੁਆਰਾ ਕੀਤਾ ਬਲਿਦਾਨ ਕਦੇ ਵਿਅਰਥ ਨਹੀ ਜਾਂਦਾ । ਇਸ ਮੌਕੇ ਐਡਵੋਕੇਟ ਰਜੀਵ ਮਦਾਨ, ਜਸਬੀਰ ਭਿੰਡਰ, ਲਾਲ ਚੰਦ ਐਮ.ਸੀ, ਸੁਖਵੰਤ ਸਿੰਘ ਕੋਠੇ, ਡਾ. ਦੀਦਾਰ ਸਿੰਘ, ਅਮਰੀਕ ਮਸੀਹ ਅਵਾਣ, ਰਿੰਕੂ ਗੁੰਮਟਾਲਾ, ਸਰਪੰਚ ਸੈਮੁਅਲ ਦੂਜੋਵਾਲ, ਰਾਜੂ ਅੱਬੂਸੈਦ, ਹਰਪਾਲ ਮਲਕਪੁਰ , ਜੱਜਬੀਰ ਸਨੋਤਰਾ, ਜੌਨੀ, ਬਾਦਲ ਆਦਿ ਹਾਜਰ ਸਨ ।ਇਸ ਮੌਕੇ ਆਈਆ ਹੋਈਆਂ ਸੰਗਤਾਂ ਦੀ ਸੇਵਾ  ਕੁਲਵਿੰਦਰ ਰਮਦਾਸ, ਪਰਮਜੀਤ ਕੋਟਲੀਸ਼ਾਹ ਹਬੀਬ, ਬਲਕਾਰ ਮਸੀਹ ਧਰਮਾਬਾਦ, ਹੀਰਾ ਮਸੀਹ, ਲਾਟੀ ਮਸੀਹ ਧਰਮਾਬਾਦ ਨੇ ਨਿਭਾਈ ਤੇ ਆਈਆ ਹੋਈਆ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸੰਮੇਲਨ 'ਚ ਪਹੁੰਚੀਆ ਹੋਈਆ ਪ੍ਰਮੁੱਖ ਸ਼ਖਸ਼ੀਅਤਾ ਨੂੰ ਸਨਮਾਨਿਤ ਵੀ ਕੀਤਾ ਗਿਆ।

No comments: