BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਨੇ ਮਨਾਈ ਦਿਵਾਲੀ

ਜਲੰਧਰ 28 ਅਕਤੂਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਵਿਚ ਕੰਪਿਊਟਰ ਸਾਇੰਸ ਵਿਭਾਗ, ਫੈਸ਼ਨ ਡਿਜਾਇਨਿੰਗ ਵਿਭਾਗ ਅਤੇ ਐਨ. ਐਸ. ਐਸ. ਨੇ ਮਨਾਈ ਦਿਵਾਲੀ। ਕੰਪਿਊਟਰ ਸਾਇੰਸ ਵਿਭਾਗ ਦੁਆਰਾ ਵਖ ਵਖ ਥੀਮਜ ਤੇ ਰੰਗੋਲੀ ਬਣਾਈ ਗਈ ਅਤੇ ਈ-ਵੇਸਟ ਤੋਂ ਵਰਕਿੰਗ ਲੈਂਪਜ ਕਲਾਕ, ਜੂਤੇ ਬਣਾਏ। ਫੈਸ਼ਨ ਡਿਜਾਇਨਿੰਗ ਵਿਭਾਗ ਨੇ ਦਿਵਾਲੀ ਦੇ ਅਵਸਰ ਤੇ ਦੀਪਕ, ਸਟੈਨਸੀਲਜ ਅਤੇ ਬਨਦਨਵਾਰ ਦੀ ਪ੍ਰਦਰਸ਼ਨੀ ਅਤੇ ਸੇਲ ਲਗਾਈ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਕਾਲਜ ਦੇ ਐਨ, ਐਸ. ਐਸ. ਵਿਭਾਗ ਵਲੋਂ ਕੁਸ਼ਠ ਆਸ਼ਰਮ, ਜਲੰਧਰ ਵਿਚ ਦੀਵਾਲੀ ਮਨਾਈ। ਐਨ. ਐਸ. ਐਸ. ਵੋਲਨਟੀਅਰਾਂ ਨੇ ਉਹਨਾਂ ਨੂੰ ਮੁਰਮੁਰੇ, ਬਿਸਕੁਟ, ਫਲ, ਜੁਰਾਬਾਂ ਆਦਿ ਵੰਡਿਆ ਗਿਆ। ਇਸ ਮੋਕੇ ਤੇ ਐਨ. ਐਸ. ਐਸ. ਦੇ ਪ੍ਰੋਗਰਾਮ ਅਫਸਰ ਪ੍ਰੋ. ਸੁਰਿੰਦਰ ਨਰੂਲਾ, ਪ੍ਰੋ. ਸੁਸ਼ਮਾ ਸ਼ਰਮਾ, ਡਾ. ਨੀਲਮ ਗੁਪਤਾ, ਡਾ. ਸੁਨੀਤਾ ਸ਼ਰਮਾ ਮੋਜੂਦ ਸਨ।

No comments: