BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਕਾਸ ਦੇ ਖੇਤਰ ਵਿੱਚ ਅਕਾਲੀ ਸਰਕਾਰ ਦਾ ਕੋਈ ਹੋਰ ਪਾਰਟੀ ਮੁਕਾਬਲਾ ਨਹੀ ਕਰ ਸਕਦੀ-ਯੂਥ ਆਗੂ

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਦਰਜੀਤ ਸਿੰਘ ਰੰਧਾਂਵਾ, ਸੁਰਿੰਦਰਪਾਲ ਕਾਲੀਆਂ, ਤੇਰਿੰਦਰ ਸ਼ੇਰ ਸਿੰਘ ਤੇ ਹੋਰ
ਰਮਦਾਸ 28 ਅਕਤੂਬਰ (ਸਾਹਬ ਖੋਖਰ)- ਲੋਕਾਂ ਦੇ ਦੁਖ ਦਰਦ ਨੂੰ ਸਮਝਣ ਵਾਲੀ,ੳਹਨਾ ਦੀ ਹਰ ਵੇਲੇ ਮਦਦ ਨੂੰ ਤਿਆਰ ਰਹਿਣ ਵਾਲੀ,ਹੱਕੀ ਮੰਗਾਂ ਪ੍ਰਤੀ ਡੱਟ ਕੇ ਸਾਥ ਦੇਣ ਵਾਲੀ ਅਕਾਲੀ ਸਰਕਾਰ ਆਉਣ ਵਾਲੀਆਂ 2017 ਦੀਆ ਵਿਧਾਨ ਸਭਾ ਚੋਣਾ 'ਚ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ ਕਿਉਕਿ ਜਿੰਨਾ ਵਿਕਾਸ ਅਕਾਲੀ ਸਰਕਾਰ ਨੇ ਕੀਤਾ ਉਹਨਾ ਕਿਸੇ ਹੋਰ ਸਰਕਾਰ ਨੇ ਨਹੀ ਕਰੇ ਵਿਖਾਇਆ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਝਾ ਜੋਨ ਦੇ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਂਵਾ, ਸੀਨੀ: ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆਂ ਤੇ ਮੀਤ ਪ੍ਰਧਾਨ ਤੇਰਿੰਦਰ ਸ਼ੇਰ ਸਿੰਘ ਨੇ ਸਾਂਝੇ ਤੌਰ ਕਸਬਾ ਰਮਦਾਸ ਚ' ਹੋਈ ਇੱਕ ਵਿਸ਼ੇਸ਼ ਇਕੱਤਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਹਨਾ ਨੇ ਕਿਹਾ ਕਿ ਵਿਕਾਸ ਦੇ ਖੇਤਰ ਅਕਾਲੀ ਪਾਰਟੀ ਦਾ ਕੋਈ ਸਾਹਨੀ ਨਹੀ ਹੈ ਕੋਈ ਵੀ ਹੋਰ  ਪਾਰਟੀ ਇਸ ਦਾ ਮੁਕਾਬਲਾ ਨਹੀ ਕਰ ਸਕਦੀ ਭਾਵੇ ਕਿ ਕਾਂਗਰਸ ਪਾਰਟੀ ਹੋਵੇ ਜਾਂ ਆਮ ਆਦਮੀ ਪਾਰਟੀ ਦੋਵੇ ਪਾਰਟੀਆਂ ਹੀ ਪੰਜਾਬ ਨੂੰ ਝੂਠੇ ਵਾਅਦਿਆ ਨਾਲ ਭਰਮਾਉਣ ਦਾ ਯਤਨ ਕਰ ਰਹੀਆ ਹਨ ਪਰ ਉਹ ਇਸ ਵਿੱਚ ਸਫਲ ਨਹੀ ਹੋਣਗੀਆ ਕਿਉਕਿ ਜਿੰਨਾਂ ਵਿਕਾਸ ਚਾਹੇ ਉਹ ਪਿੰਡਾ ਦਾ ਵਿਕਾਸ ਹੋਵੇ ਜਾਂ ਸ਼ਹਿਰਾ ਦਾ ਪਹਿਲ ਦੇ ਅਧਾਰ ਤੇ ਕਰਵਾਇਆ ਹੈ ਤੇ ਜਿਸ ਕਾਰਨ  ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਬੈਠੇ ਹਨ  ਤੇ ਲੋਕ ਆਉਣ ਵਾਲੀਆ ਵਿਧਾਨ ਸਭਾ ਚੋਣਾ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਕਿ ਕਦ ਚੋਣਾ ਦਾ ਬਿਗਲ ਵਜੇ ਤਾਂ ਪੰਜਾਬ ਦੇ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਪੰਜਾਬ 'ਚੋ ਬਿਸਤਰਾ ਗੋਲ ਕਰਕੇ ਅਕਾਲੀ ਭਾਜਪਾ ਸਰਕਾਰ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਉਣ । ਇਸ ਮੌਕੇ ਸਰਪੰਚ ਸੰਤੋਖ ਸਿੰਘ, ਪੀ.ਏ ਨਵਤੇਜ ਸਿੰਘ, ਸ਼ੋਸ਼ਲ ਮੀਡੀਆ ਇੰਚਾ: ਤਸਬੀਰ ਸਿੰਘ ਰਿੰਪਾਂ, ਸੰਯੁਕਤ ਸਕੱਤਰ ਹਰਦਿਆਲ ਸਿੰਘ, ਰਾਜਬੀਰ ਸਿੰਘ ਬਾਉਲੀ, ਗੁਰਿੰਦਰ ਸੋਨਾ, ਅਮਰਜੀਤ ਸਿੰਘ ਫੌਜੀ ਆਦਿ ਮੌਜੂਦ ਸਨ।

No comments: