BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੋ ਰਹੀਆਂ ਠੱਗੀਆਂ, ਮਿਲਾਵਟਾਂ ਪਿੱਛੇ ਕੁੱਝ ਅਣਡਿੱਠੇ ਕਾਰਨ

ਅੱਜ ਦੇ ਭਾਰਤ ਵਿੱਚ ਭ੍ਰਿਸ਼ਟਾਚਾਰ ਦੀ ਤਾਂ ਹੱਦ ਹੀ ਹੋ ਚੁੱਕੀ ਹੈ। ਕਿਸੇ ਜ਼ਮਾਨੇ ਵਿੱਚ ਇਹ ਤਾਂ ਅਸੀਂ ਸੁਣਦੇ ਹੀ ਸਾਂ ਕਿ ਕਿਸੇ ਨੇ ਕਿਸੇ ਦੇ ਘਰ ਚੋਰੀ ਕੀਤੀ ਹੈ, ਕਿਸੇ ਨੇ ਰਿਸ਼ਵਤ ਲਈ ਹੈ, ਕਿਸੇ ਨੇ ਕੋਈ ਠੱਗੀ ਮਾਰੀ ਹੈ, ਪਰ ਹੁਣ ਤਾਂ ਹੱਦ ਹੀ ਹੋ ਚੁੱਕੀ ਹੈ, ਹੁਣ ਤਾਂ ਭ੍ਰਿਸ਼ਟਾਚਾਰ ਖਾਣ ਪੀਣ ਦੀਆਂ ਚੀਜ਼ਾਂ ਤੱਕ ਵੀ ਪਹੁੰਚ ਚੁੱਕਾ ਹੈ। ਹੁਣ ਤਾਂ ਕੁੱਝ ਖਾਣ ਪੀਣ ਤੋਂ ਪਹਿਲਾਂ ਵੀ ਆਦਮੀ ਨੂੰ ਸੋ ਬਾਰ ਸੋਚਣਾ ਪੈਂਦਾ ਹੈ ਕਿ ਇਸ ਵਿੱਚ ਪਤਾ ਨਹੀਂ ਕੀ ਕੁੱਝ ਮਿਲਾਇਆ ਹੋਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਇੰਨ੍ਹਾਂ ਭ੍ਰਿਸ਼ਟਾਚਾਰ ਕਿਉਂ ਅਤੇ ਕਿਵੇਂ ਵੱਧ ਰਿਹਾ ਹੈ। ਕੀ ਇਸਦਾ ਕਾਰਨ ਸਿਰਫ ਲਾਲਚ ਹੈ ਯਾ ਕੁੱਝ ਹੋਰ ਵੀ ਇਹੋ ਜਿਹੇ ਕਾਰਨ ਹਨ, ਜਿੰਨ੍ਹਾਂ 'ਤੇ ਆਪਣੀ ਨਿਗਾਹ ਹੀ ਨਹੀਂ ਪੈ ਰਹੀ। ਅੱਜ ਆਪਾਂ ਕੁੱਝ ਇਹੋ ਜਿਹੇ ਹੀ ਕਾਰਨਾਂ ਬਾਰੇ ਗਲ ਕਰਾਂਗੇ, ਜੋ ਹਜੇ ਤੱਕ ਅਣਡਿੱਠੇ ਹਨ। ਹੁਣ ਜ਼ਰਾ ਧਿਆਨ ਨਾਲ ਪੱੜ੍ਹਨਾ। ਗਲ ਕਰਦੇ ਹਾਂ ਬਿਜ਼ਨਸ ਦੀ। ਸਰਕਾਰੀ ਨੌਕਰੀਆਂ ਹਰ ਕਿਸੇ ਨੂੰ ਨਹੀਂ ਮਿਲਦੀਆਂ, ਅਤੇ ਆਮ ਪ੍ਰਾਈਵਟ ਨੌਕਰੀਆਂ ਨਾਲ ਘਰ ਦਾ ਗੁਜ਼ਾਰਾ ਹੀ ਨਹੀਂ ਹੁੰਦਾ, ਇੰਨ੍ਹਾਂ ਗਲਾਂ ਦਾ ਤਾਂ ਸੱਭ ਨੂੰ ਪਤਾ ਹੀ ਹੈ। ਸੋ ਇੰਨ੍ਹਾਂ ਦੋਹਾਂ ਵਿਕਲਪਾਂ ਨੂੰ ਛੱਡਕੇ ਵਿਕਲਪ ਬੱਚਦਾ ਹੈ ਬਿਜ਼ਨਸ ਦਾ। ਹੁਣ ਜ਼ਰਾ ਇਹ ਜਾਨਣ ਦੀ ਕੋਸ਼ਸ਼ ਕਰਦੇ ਹਾਂ ਕਿ ਬਿਜ਼ਨਸ ਗਰਾਊਂਡ ਲੈਵਲ 'ਤੇ ਚਲਦਾ ਕਿਵੇਂ ਹੈ। ਮਨ ਲਵੋ ਕਿਸੇ ਆਮ ਇਨਸਾਨ ਨੇ ਬਿਜ਼ਨਸ ਕਰਨਾ ਹੈ। ਬਿਜ਼ਨਸ ਕਰਨ ਲਈ, ਸੱਭ ਤੋਂ ਪਹਿਲਾਂ ਉਹ ਕੋਈ ਵਸਤੂ ਖਰੀਦੇਗਾ ਕਿਸੇ ਵੱਡੇ ਸ਼ਹਿਰ ਤੋਂ, ਅਤੇ ਉਸ ਵਸਤੂ ਨੂੰ ਛੋਟੇ ਸ਼ਹਿਰਾਂ ਯਾ ਪਿੰਡਾਂ ਵਿੱਚ ਵੇਚੇਗਾ। ਇਹ ਹੈ ਇੱਕ ਬਿਜ਼ਨਸ ਕਰਨ ਦਾ ਤਰੀਕਾ। ਮਨ ਲਵੋ ਉਸਨੂੰ ਵੱਡੇ ਸ਼ਹਿਰੋਂ ਇੱਕ ਵਸਤੂ ੨੫ ਰੁਪਏ ਦੀ ਮਿਲੀ ਹੈ ਅਤੇ ਉਸਨੂੰ ਟੈਕਸ ਵਗੈਰਾ ਪਾ ਕੇ ੨੮ ਕੁ ਰਪਏ ਦੀ ਪੈ ਜਾਂਦੀ ਹੈ। ਪਰ ਜਦੋਂ ਉਹ ਉਹੀ ਵਸਤੂ ਦੁਕਾਨਾਂ 'ਤੇ ਵੇਚਣ ਜਾਵੇਗਾ, ਤਾਂ ਉਹ ੩੦ ਰੁਪਏ ਦੀ ਵੇਚਣ ਦੀ ਕੋਸ਼ਸ਼ ਕਰੇਗਾ, ਪਰ ਉਸ ਤੋਂ ਤੀਹ ਰੁਪਏ ਦੀ ਖਰੀਦ ਕੋਈ ਨਹੀਂ ਕਰੇਗਾ ਕਿਉਂਕਿ ਉਹ ਕਹਿਣਗੇ ਸਾਨੂੰ ਤਾਂ ਇਹੋ ਹੀ ਵਸਤੂ ਪਹਿਲਾਂ ਹੀ ੨੬ ਰੁਪਏ ਦੀ ਮਿਲ ਰਹੀ ਹੈ, ਸੋ ਅਸੀਂ ਤੀਹ ਰੁਪਏ ਦੀ ਕਿਉਂ ਲਈਏ। ਫਿਰ ਉਹ ਆਦਮੀ ਸੋਚੇਗਾ ਇਹ ਉਸ ਨਾਲ ਕੀ ਬਣ ਗਿਆ। ਇੱਕ ਤਾਂ ਉਸਨੇ ਪਲਿਓਂ ਪੈਸੇ ਲਗਾਏ ਬਿਜ਼ਨਸ ਕਰਨ ਵਾਸਤੇ, ਪਰ ਹੁਣ ਤਾਂ ਉਸਨੂੰ ਘਾਟਾ ਹੀ ਪੈ ਰਿਹਾ ਹੈ, ਉਸ ਦੀ ਤਾਂ ਕੋਈ ਚੀਜ਼ ਖਰੀਦ ਹੀ ਨਹੀਂ ਰਿਹਾ। ਫਿਰ ਅਗਲੀ ਵਾਰ ਜਦ ਉਹ ਕੋਈ ਸੌਦਾ ਕਰਨ ਜਾਵੇਗਾ, ਤਾਂ ਬਿੰਨ੍ਹਾਂ ਬਿਲਾਂ ਤੋਂ ਮਾਲ ਖਰੀਦੇਗਾ, ਤਾਂ ਜੋ ਉਸਨੂੰ ਸੱਸਤਾ ਪਵੇ ਅਤੇ ਸ਼ਹਿਰ ਮਹਿਜ਼ ਇੱਕ ਰੁਪਇਆ ਮੁਨਾਫੇ ੨੬ ਰੁਪਏ ਵਿੱਚ ਉਹੀ ਵਸਤੂ ਵਿੱਕ ਸਕੇ। ਇੱਥੋਂ ਹੀ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਹੁੰਦੀ ਹੈ। ਹੁਣ ਦੇਖੋ ਉਹ ਆਦਮੀ ਆਪਣੀ ਜਗ੍ਹਾ ਬਿਲਕੁਲ ਸਹੀ ਵੀ ਹੈ, ਪਰ ਉਹ ਬਿਲ ਨਾ ਕਟਵਾ ਕੇ ਸਰਕਾਰੀ ਟੈਕਸ ਭਰਨ ਤੋਂ ਵੀ ਪਰਹੇਜ਼ ਕਰ ਰਿਹਾ ਹੈ। ਦੂਜੀ ਗਲ ਇੱਕ ਵਾਰ ਇਹ ਦੇਖਣ ਵਿੱਚ ਆਇਆ ਕਿ ਇੱਕ ਆਦਮੀ ਨੇ ਪਸ਼ੂਆਂ ਦੀ ਖਾਦ ਦਾ ਬਿਜ਼ਨਸ ਕਰਨਾ ਸੀ, ਉਹ ਬਹੁਤ ਖੁਸ਼ ਸੀ। ਪਰ ਜਦ ਉਸਨੇ ਪਸ਼ੂਆਂ ਵਾਸਤੇ ਸਹੀ ਖੁਰਾਕ ਤਿਆਰ ਕੀਤੀ ਤਾਂ, ਉਸਨੂੰ ਪਤਾ ਚਲਾ ਕਿ ਜਿੰਨ੍ਹਿਆਂ ਪੈਸਿਆਂ ਵਿੱਚ ਉਸਨੇ ਉਹ ਖੁਰਾਕ ਤਿਆਰ ਕੀਤੀ ਹੈ, ਉਸ ਤੋਂ ਸੱਸਤੀ ਤਾਂ ਪਹਿਲਾਂ ਹੀ ਬਜ਼ਾਰ ਵਿੱਚ ਉਪਲਬਧ ਹੈ। ਉਸ ਨੇ ਤਾਂ ਬਿਜ਼ਨਸ ਕਰਨ ਤੋਂ ਪਹਿਲਾਂ ਇਹ ਸੋਚਿਆ ਸੀ ਕਿ ਉਹ ਇਮਾਨਦਾਰੀ ਨਾਲ ਬਿਜ਼ਨਸ ਕਰੇਗਾ, ਜ਼ਾਇਜ਼ ਰੇਟ ਰੱਖੇਗਾ, ਪਰ ਜਦ ਉਹ ਬਿਜ਼ਨਸ ਵਿੱਚ ਪਿਆ ਤਾਂ ਉਸਨੂੰ ਪਤਾ ਲਗਿਆ ਕਿ ਜੇ ਸਹੀ ਬਿੰਨ੍ਹਾਂ ਮਿਲਾਵਟ ਪਸ਼ੂ ਖੁਰਾਕ ਤਿਆਰ ਕਰੀਏ ਤਾਂ ਉਹ ਬਜ਼ਾਰ ਨਾਲੋਂ ਵੀ ਮਹਿੰਗੀ ਪੈਂਦੀ ਹੈ। ਉਸਨੂੰ ਝੱਟ ਹੀ ਅੰਦਾਜ਼ਾ ਹੋ ਗਿਆ ਕਿ ਜਦ ਉਹ ਆਪਣੀ ਬਿੰਨ੍ਹਾਂ ਮਿਲਾਵਟ ਵਾਲੀ ਪਸ਼ੂ ਖੁਰਾਕ ਵੇਚੇਗਾ, ਤਾ ਉਸ ਕੋਲੋਂ ਕੋਈ ਨਹੀਂ ਖਰੀਦੇਗਾ, ਅਤੇ ਸਾਰੇ ਉਸਨੂੰ ਹੀ ਠੱਗ ਕਹਿਣਗੇ। ਇਸ ਡਰ ਨਾਲ ਉਸ ਨੇ ਕਦੇ ਆਪਣੇ ਹੱਥੀ ਬਣਾਈ ਵਧੀਆ ਪਸ਼ੂ ਖੁਰਾਕ ਕਦੇ ਵੇਚੀ ਹੀ ਨਹੀਂ। ਉਸਨੂੰ ਪਤਾ ਚਲਾ ਕਿ ਜੋ ਬਜ਼ਾਰ ਵਿੱਚ ਸਸਤੀ ਪਸ਼ੂ ਖੁਰਾਕ ਮਿਲ ਰਹੀ ਹੈ, ਉਸ ਵਿੱਚ ਬਹੁਤ ਤਰ੍ਹਾਂ ਦੀ ਮਿਲਾਵਟ ਕੀਤੀ ਜਾ ਰਹੀ ਹੈ। ਉਸ ਸਿਰਫ ਇਸ ਲਈ ਵਿਕ ਰਹੀ ਹੈ ਕਿਉਂਕਿ ਉਹ ਸਸਤੀ ਹੈ ਅਤੇ ਲੋਕ ਹਮੇਸ਼ਾਂ ਸਸਤੀ ਚੀਜ਼ ਹੀ ਖਰੀਦਦੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਜੋ ਓਪਨ ਕੰਪੀਟੀਸ਼ਨ ਵਪਾਰ ਪੋਲਿਸੀ ਹੈ, ਇਹ ਹੀ ਲੋਕਾਂ ਨੂੰ ਭ੍ਰਿਸ਼ਟਾਚਾਰ ਕਰਨ ਲਈ ਮਜਬੂਰ ਕਰ ਰਹੀ ਹੈ। ਲੋਕਾਂ ਨੂੰ ਜਿਉਣ ਲਈ, ਕੋਈ ਨਾ ਕੋਈ ਤਾਂ ਕੰਮ ਕਰਨਾ ਹੀ ਪਵੇਗਾ। ਚੰਗੀਆਂ ਨੌਕਰੀਆਂ ਤਾਂ ਬਹੁਤ ਹੀ ਘੱਟ ਲੋਕਾਂ ਨੂੰ ਮਿਲਦੀਆਂ ਹਨ, ਸੋ ਬਾਕੀਆਂ ਨੂੰ ਤਾਂ ਬਿਜ਼ਨਸ ਹੀ ਕਰਨਾ ਪਵੇਗਾ। ਅਤੇ ਬਿਜ਼ਨਸ ਵਿੱਚ ਕਾਮਯਾਬ ਹੋਣ ਲਈ, ਵਸਤੂਆਂ ਘੱਟ ਰੇਟਾਂ 'ਤੇ ਵੇਚਣੀਆਂ ਪੈਣਗੀਆਂ। ਅਤੇ ਵਸਤੂਆਂ ਦਾ ਰੇਟ ਘੱਟ ਕਰਨ ਲਈ ਮਿਲਾਵਟ ਕਰਨੀ ਪਵੇਗੀ ਕਿਉਂਕਿ ਇੱਕ ਆਦਮੀ ਨੂੰ ਤਾਂ ਆਪਣਾ ਪੇਟ ਭਰਨਾ ਹੀ ਪਵੇਗਾ, ਉਸਨੂੰ ਪੈਸੇ ਤਾਂ ਕਮਾਉਣੇ ਹੀ ਪੈਣਗੇ। ਇਹ ਹੈ ਸਾਰਾ ਭ੍ਰਿਸ਼ਟਾਚਾਰ ਦਾ ਚੱਕਰ। ਇਸ ਦੇ ਪਿੱਛੇ ਸਿਰਫ ਲਾਲਚ ਹੀ ਇੱਕ ਕਾਰਨ ਨਹੀਂ ਹੈ। ਇਸ ਦਾ ਮੂਲ ਕਾਰਨ ਹੈ ਓਪਨ ਕੰਪੀਟੀਸ਼ਨ। ਸੋ ਇਸ ਸਮੱਸਿਆ ਦਾ ਹੱਲ ਉਹ ਹੀ ਹੈ, ਜੋ ਸ਼ਹੀਦ ਭਗਤ ਸਿੰਘ ਜੀ ਕਹਿ ਗਏ ਸਨ। ਉਹ ਹੈ ਸਮਾਜਵਾਦ। ਜੇਕਰ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ ਤਾਂ, ਭਾਰਤ ਵਿੱਚ ਪੂਰੀ ਤਰ੍ਹਾਂ ਸਮਾਜਵਾਦ ਲਿਆਉਣਾ ਹੀ ਪਵੇਗਾ। ਓਪਨ ਕੰਪੀਟੀਸ਼ਨ ਨੂੰ ਖਤਮ ਕਰਨਾ ਹੀ ਪਵੇਗਾ। ਇਸ ਓਪਨ ਕੰਪੀਟੀਸ਼ਨ ਦੇ ਕਾਰਨ ਹੀ ਹਰ ਖਾਣ ਪੀਣ ਵਾਲੀ ਚੀਜ਼ ਵਿੱਚ ਮਿਲਾਵਟ ਹੋ ਚੁੱਕੀ ਹੈ। ਓਪਨ ਕੰਪੀਟੀਸ਼ਨ ਵਿੱਚ ਬਿਜ਼ਨਸਮੈਨ ਵੀ ਬਹੁਤੇ ਖੁਸ਼ ਨਹੀਂ ਹਨ। ਉਹਨਾਂ ਨੂੰ ਵੀ ਅੱਜਕੱਲ੍ਹ ਬਹੁਤ ਨੁਕਸਾਨ ਹੋ ਰਿਹਾ ਹੈ। ਉਹਨਾਂ ਦੀ ਆਮਦਨ ਵੀ ਘੱਟਦੀ ਜਾ ਰਹੀ ਹੈ। ਨਵਾਂ ਬਿਜ਼ਨਸ ਤਾਂ ਕੋਈ ਟਿੱਕ ਵੀ ਨਹੀਂ ਰਿਹਾ। ਬਿਜ਼ਨਸਮੈਨਾਂ ਨੂੰ ਠੱਗੀਆਂ ਮਾਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਿਰਫ ਸਮਾਜਵਾਦ ਹੀ ਹੈ, ਜੋ ਇਹ ਸੱਭ ਰੋਕ ਸਕਦਾ ਹੈ।
-ਸਾਹਿਤਕਾਰ ਅਮਨਪ੍ਰੀਤ ਸਿੰਘ, ਵਟਸ ਅਪ 09465554088

No comments: