BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁਕੰਦਪੁਰ ਕਾਲਜ ਦੇ ਵਿਹੜੇ ਵਿਖਰੇ ਗੀਤਾਂ/ਗ਼ਜ਼ਲਾਂ ਦੇ ਰੰਗ

ਜਲੰਧਰ 17 ਅਕਤੂਬਰ (ਜਸਵਿੰਦਰ ਆਜ਼ਾਦ)- ਐਤਵਾਰ ਨੂੰ ਮੁਕੰਦਪੁਰ ਕਾਲਜ ਵਿੱਚ ਸੰਗੀਤ ਚੇਤਨਾ ਸਭਾ ਵੱਲੋਂ ਸੰਜੀਦਾ ਗਾਇਕੀ ਦੀ ਇੱਕ ਮਹਿਫ਼ਿਲ ਦਾ ਅਯੋਜਨ ਕਾਲਜ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਵਿੱਚ ਪੰਜਾਬੀ ਗੀਤਾਂ ਅਤੇ ਉਰਦੂ/ਪੰਜਾਬ ਗ਼ਜ਼ਲਾਂ ਨਾਲ ਰੰਗ ਬੰਨ੍ਹਿਆ।ਪ੍ਰੋ. ਸ਼ਮਸ਼ਾਦ ਅਲੀ ਦੁਆਰਾ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਆਏ ਮਹਿਮਾਨਾਂ ਦਾ ਸਵਾਗਤ ਕਰਨ ਤੋਂ ਬਾਅਦ ਸੰਗੀਤ ਚੇਤਨਾ ਸਭਾ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਾਡੀ ਇਸ ਸਭਾ ਦਾ ਮੁੱਖ ਮੰਤਵ ਆਮ ਲੋਕਾਂ ਵਿੱਚ ਸੰਗੀਤ ਪ੍ਰਤੀ ਚੇਤਨਾ ਪੈਦਾ ਕਰਨਾ ਹੈ। ਇਸ ਮਕਸਦ ਲਈ ਸਭਾ ਵੱਲੋਂ ਬਾਰਤੀ ਸੰਗੀਤ ਦੀਆਂ ਵੱਖੋ-ਵੱਖਰੀਆਂ ਵੰਨਗੀਆਂ ਦੀਆਂ ਪੇਸ਼ਕਾਰੀਆਂ ਕਰਵਾਈਆਂ ਜਾਂਦੀਆਂ ਹਨ। ਇਸ ਬਾਰ ਦਾ ਪ੍ਰੋਗਰਾਮ ਗੀਤ ਅਤੇ ਗ਼ਜ਼ਲ ਸਬੰਧੀ ਜਾਣਕਾਰੀ ਅਤੇ ਪੇਸ਼ਕਾਰੀ ਸੀ। ਇਸ ਮਹਿਫ਼ਿਲ ਵਿੱਚ ਬੈਨਟ ਦੁਸਾਂਝ ਨੇ ਨੁਸਰਤ ਸਾਹਿਬ ਦਾ ਗੀਤ 'ਸੱਜਣਾ ਰੇ ਤੇਰੇ ਬਿਨ ਜੀਆ ਮੋਰਾ ਨਾਹੀਂ ਲਾਗੇ,ਸੁਰਸਾਗਰ ਨੇ 'ਬਿਗੜ ਗਈ ਏ ਥੋੜੇ ਦਿਨਾਂ ਤੋਂ, ਪ੍ਰੋ.ਪਰਮਜੀਤ ਨੇ 'ਉਡ ਕਾਲਿਆ ਕਾਵਾਂ ਵੇ'ਸਖ਼ਾਵਤ ਅਲੀ ਨੇ 'ਕਦੀ ਆ ਮਿਲ ਸਾਂਵਲ ਯਾਰ ਵੇ'ਬਹੁਤ ਹੀ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕੀਤੇ।ਇਸ ਤੋਂ ਬਾਅਦ ਗ਼ਜ਼ਲ ਗਾਇਕੀ ਵਿੱਚ ਪ੍ਰੋ. ਰਾਇ ਬਹਾਦਰ ਸਿੰਘ ਨੇ ਉਰਦੂ ਗ਼ਜ਼ਲ 'ਜੋ ਸ਼ਜਰ ਸੂਕ ਗਿਆ' ਅਤੇ ਗ਼ੁਲਾਮ ਅਲੀ ਨੇ 'ਗ਼ਮ ਉਠਊਂਗਾ ਤੋ ਕੁੱਛ ਔਰ ਸੰਵਰ ਜਾਊਂਗਾ' ਅਤੇ ਪ੍ਰੋ.ਸ਼ਮਸ਼ਾਦ ਅਲੀ ਨੇ ਸੁਰਜੀਤ ਪਾਤਰ ਸਹਿਬ ਦਾ ਕਲਾਮ 'ਬਲਦਾ ਬਿਰਖ ਹਾਂ ਖ਼ਤਮ ਹਾਂ' ਗਾ ਕੇ ਪੰਜਾਬੀ ਗ਼ਜ਼ਲ ਦੀ ਹਾਜ਼ਰੀ ਲਗਵਾਈ ਅਤੇ ਮਹਿਫ਼ਿਲ ਨੂੰ ਸਿਖਰ ਤੇ ਪਹੁੰਚਾਇਆ।ਪ੍ਰੋਗਰਾਮ ਦੇ ਅਖੀਰ ਵਿੱਚ ਕਾਲਜ ਪ੍ਰਿੰਸੀਪਲ ਡਾ.ਇਕਬਾਲ ਸਿੰਘ ਭੋਮਾ ਜੀ ਨੇ ਪ੍ਰੋਗਰਾਮ ਸਬੰਧੀ ਆਪਣੀ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਬਹੁਤ ਵੱਡੇ ਪੱਧਰ ਤੇ ਅਯੋਜਨ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਸੰਗੀਤ ਵਿਭਾਗ ਦੀ ਸਰਾਹਨਾ ਕਰਦੇ ਹੋਏ ਸਭਾ ਦੇ ਸਮੂਹ ਵਲੰਟੀਅਰਾਂ ਅਤੇ ਵਿਭਾਗ ਦੇ ਤਬਲਾ ਵਾਦਕ ਸ਼੍ਰੀ ਕੇਵਲ ਕ੍ਰਿਸ਼ਨ ਅਤੇ ਉਨ੍ਹਾਂ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਅਣਥੱਕ ਮੇਹਨਤ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਤਨਦੇਹੀ ਨਾਲ ਮੇਹਨਤ ਕੀਤੀ। ਸਭਾ ਵੱਲੋਂ ਪ੍ਰਿੰਸੀਪਲ ਸਹਿਬ ਦਾ ਸਨਮਾਨ ਕਰਨ ਉਪਰੰਤ ਡਾ.ਗੁਰਜੰਟ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਸ ਨੇ ਪ੍ਰੋ. ਸ਼ਮਸ਼ਾਦ ਅਲੀ ਦੀ ਪ੍ਰੇਰਨਾ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਡਾ ਗੁਰਜੰਟ ਸਿੰਘ ਨੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਕਾਲਜ ਨੇ ਡਾ.ਸਰਦਾਰਾ ਸਿੰਘ ਜੌਹਲ ਹੁਰਾਂ ਦੀ ਪ੍ਰੇਰਨਾ ਸਦਕਾ ਸੰਗੀਤ ਦੇ ਖੇਤਰ ਵਿੱਚ ਹਮੇਸ਼ਾਂ ਹੀ ਚੰਗੀਆਂ ਪਰੰਪਰਾਵਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਉਸ ਨੂੰ ਨਿਭਾਇਆ ਹੈ। ਇਸ ਮੌਕੇ ਤੇ ਸਭਾ ਦੇ ਸਰਪ੍ਰਸਤਾਂ ਵਿੱਚੋਂ ਸ.ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਕਾਲਜ ਅਤੇ ਸ.ਸੁਰਿੰਦਰ ਸਿਘ ਢੀਂਡਸਾ ਤੋਂ ਇਲਾਵਾ ਐਡਵੋਕੇਟ ਪਰਮਜੀਤ ਸਿੰਘ ਖਟੜਾ,ਡਾ ਆਸ਼ਿਮਾ ਪਾਸੀ ਅਤੇ ਮੈਨੇਜਰ ਰਾਜੀਵ ਸਿੰਘ, ਪਿ੍ਰੰਸੀਪਲ ਹਰਜੋਗ ਸਿੰਘ ਚਾਹਲ, ਸ਼੍ਰੀ ਕਮਲਜੀਤ ਕੰਵਰ ਅਤੇ ਕਾਲਜ ਪੀ.ਟੀ.ਏ.ਦੇ ਮੈਂਬਰ ਸ਼੍ਰੀ ਸੋਮਨਾਥ ਜੀ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ।

No comments: