BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲਧੰਰ ਵਿੱਚ ਪੁਲਿਸ ਨਾਲ ਸਾਂਝ ਬਣਾਉ, ਅਭਿਯਾਨ ਦੇ ਅੰਤਰਗਤ ਮਾਨਯੋਗ ਪੁਲਿਸ ਕਮਿਸ਼ਨਰ ਸ਼੍ਰੀ ਸ਼ਰਪਿਤ ਸ਼ੁਕਲਾ ਜੀ ਦਾ ਵਿਦਿਆਰਥੀਆਂ ਨਾਲ ਵਾਰਤਾਲਾਪ

ਜਲੰਧਰ 7 ਅਕਤੂਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ, ਜਲਧੰਰ ਵਿੱਚ ਪੰਜਾਬ ਪੁਲਿਸ ਥਾਣਾ ਸਾਂਝ ਕੇਂਦਰ ਨਵੀਂ ਬਰਾਦਰੀ ਵਲੋਂ ਪੁਲਿਸ ਤੇ ਆਮ ਜਨਤਾ ਵਿਚ ਸਾਂਝਦਾਰੀ ਦੀ ਭਾਵਨਾ ਪੈਦਾ ਕਰਨ ਲਈ ਮੁਖ ਮਹਿਮਾਨ ਪੁਲਿਸ ਕਮਿਸ਼ਨਰ ਮਾਨਯੋਗ ਸ਼੍ਰੀ ਅਰਪਿਤ ਸ਼ੁਕਲਾ ਅਤੇ ਏ.ਸੀ.ਪੀ ਦੀਪਿਕਾ ਸਿੰਘ ਨੇ ਵਿਦਿਆਰਥਣਾਂ ਨਾਲ ਸੰਵਾਦ ਸਥਾਪਿਤ ਕੀਤਾ। ਇਸ ਮੋਕੇ ਕਾਲਜ ਦੀ ਪ੍ਰਬਧਕ ਕਮੇਟੀ ਦੇ ਮੈਂਬਰ, ਮੈਨੇਜਰ ਡੀ. ਐਸ. ਐਸ. ਡੀ. ਬੋਰਡ ਸ਼੍ਰੀ ਪ੍ਰੀਤਮ ਚੰਦ ਬੁਧੀਆ, ਜੁਆਂਇਟ ਸੈਕਟਰ ਸ਼੍ਰੀ ਵਿਨੋਦ ਦਾਦਾ ਅਤੇ ਮੈਂਬਰ ਸ਼੍ਰੀ. ਡੀ. ਕੇ ਜੋਸ਼ੀ ਦੁਆਰਾ ਮੁਖ ਮਹਿਮਾਨ ਦਾ ਅਤੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਦੁਆਰਾ ਏ.ਸੀ.ਪੀ ਦੀਪਿਕਾ ਸਿੰਘ ਜੀ ਦਾ ਫੁਲਾਂ ਨਾਲ ਅਭਿਨੰਦਨ ਕੀਤਾ ਗਿਆ । ਪ੍ਰਿੰਸੀਪਲ ਜੀ ਨੇ ਮੁਖ ਮਹਿਮਾਨ ਦੇ ਵਿਅਕਤੀਕਰਣ ਦੀ ਜਾਣਕਾਰੀ ਦਿੰਦੇ ਹੋਏ ਸਵਾਗਤ ਕੀਤਾ । ਪ੍ਰੌਗਰਾਮ ਦਾ ਆਗਾਜ ਭਜਨ ਗਾਇਨ ਦੁਆਰਾ ਕੀਤਾ ਗਿਆ ।  ਉਸ ਤੋਂ ਬਾਅਦ ਮੁਖ ਮਹਿਮਾਨ ਨੇ ਵਿਦਿਆਰਥਣਾਂ ਤੋਂ ਪੁਲਿਸ ਪ੍ਰਤੀ ਉਨਾਂ ਦੇ ਵਿਚਾਰ ਸੁਣੇ । ਵਿਦਿਆਰਥਣਾਂ ਨੇ ਸਿੱਧੀ ਗਾਲੱਬਾਤ ਦੁਆਰਾ ਦੈਨਿਕ ਜੀਵਨ ਵਿੱਚ ਦਰਪੇਸ਼ ਸਮਸਿਆਵਾਂ ਵਿੱਚ ਪੁਲਿਸ ਦੀ  ਸਾਂਝੇਦਾਰੀ ਦਾ ਖੁਲਾਸਾ ਕੀਤਾ ਤੇ ਹਲ ਪ੍ਰਾਪਤ ਕੀਤੇ । ਪੁਲਿਸ ਦੇ ਪ੍ਰਤੀ ਆਮ ਡਰ, ਭ੍ਰਿਸ਼ਟਾਚਾਰ ਬ੍ਰਿਤੀ, ਪੁਲਿਸ ਵਿਚ ਭਰਤੀ ਲਈ ਸਿਫਾਰਿਸ਼ ਤੇ ਟ੍ਰੈਫਿਕ ਨਿਯਮਾਂ ਸੰਬੰਧੀ ਸ਼ਿਕਾਇਤਾਂ ਵਿਦਿਆਰਥਣਾਂ ਤੇ ਪ੍ਰਧਿਆਪਕਾਂ ਨੇ ਕੀਤੀਆਂ । ਸ਼੍ਰੀ ਅਰਪਿਤ ਸ਼ੁਕਲਾ ਜੀ ਨੇ ਲੋਕਾਂ ਨੂੰ ਜਾਗਰਿਤ ਕਰਦੇ ਹੋਏ ਸਮਸਿਆਵਾਂ ਆਉਣ ਤੇ ਪੁਲਿਸ ਨੂੰ ਉਸੇ ਵੇਲੇ ਬੁਲਾਉਣ ਤੇ ਭਰਤੀ ਵਿਚ ਨਿਰਪਖਤਾ ਦੇ ਸਬੰਧ ਵਿੱਚ ਆਪਣੇ ਵਿਚਾਰ ਪ੍ਰਸਤੁਤ ਕੀਤੇ । ਉਨਾਂ ਨੇ ਕਿਹਾ ਕਿ ਆਮ ਜਨਤਾ ਨੂੰ ਅਨਿਆਏ ਤੇ ਭ੍ਰਿਸ਼ਟਾਚਾਰ  ਦੇ ਵਿਰੁੱਧ ਆਵਾਜ ਉਠਾਉਣੀ ਚਾਹੀਦੀ ਹੈ । ਏ.ਸੀ.ਪੀ. ਦੀਪਿਕਾ ਸਿੰਘ ਨੇ ਵੀ ਵਿਦਿਆਰਥਣਾਂ ਨੂੰ ਪੁਲਿਸ ਨਾਲ ਸੰਪਰਕ ਬਣਾਈ ਰਖਣ ਅਤੇ ਉਨਾਂ ਤੋਂ ਨਾ ਡਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਪੁਲਿਸ ਜਨਤਾ ਦੀ ਸੁੱਰਖਿਆ ਲਈ ਯਤਨ ਕਰਦੀ ਹੈ। ਕਾਲਜ ਦੀ ਪ੍ਰਬਧਕ ਕਮੇਟੀ ਵਲੋਂ ਮੁਖ ਮਹਿਮਾਨ ਅਰਪਿਤ ਸ਼ੁਕਲਾ ਜੀ ਅਤੇ ਏ. ਸੀ. ਪੀ. ਦੀਪਿਕਾ ਸਿੰਘ ਨੂੰ ਸੰਸਕ੍ਰਿਤੀ ਚਿੰਨ ਭੇਂਟ ਕੀਤਾ ਗਿਆ। ਅੋਰਤਾਂ ਦਾ ਸਸ਼ਕਤੀਕਰਣ ਅਤੇ ਸੁੱਰਖਿਆ ਨੂੰ ਮਦੇਨਜਰ ਰੱਖਦੇ ਹੋਏ ਸੀ. ਟੀ. ਇੰਨਸਟੀਊਟ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਚਿੱਲੀ ਸਪਰੇਅ ਵੰਡਿਆ ਗਿਆ। ਵਾਤਾਵਰਣ ਬਚਾਉ ਅਭਿਯਾਨ ਦੇ ਅੰਤਰਗਤ ਸ਼੍ਰੀ ਅਰਪਿਤ ਸ਼ੁਕਲਾ ਅਤੇ ਦੀਪਿਕਾ ਸਿੰਘ ਨੇ ਕਾਲਜ ਦੇ ਵਿਹੜੇ ਰੁਖ ਲਗਾਉਣ ਦੀ ਰਸਮਅਦਾ ਕੀਤੀ।

No comments: