BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਸਟਰ ਆਟੋ ਸਟੋਰ ਗੁਰੂਹਰਸਹਾਏ ਵਿਖੇ ਐਮਰੋਨ ਬੈਟਰੀ ਵੱਲੋ ਮੈਰਾਥਨ ਮੀਟ ਦਾ ਆਯੋਜਨ

ਐਮਰੋਨ ਬੈਟਰੀ ਬਾਰੇ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਮੈਨੇਜਰ ਤੇ ਵਿਕਰੇਤਾ
ਗੁਰੂਹਰਸਹਾਏ 25 ਅਕਤੂਬਰ (ਮਨਦੀਪ ਸਿੰਘ ਸੋਢੀ)- ਅਮਰਾਰਾਜਾ ਬੈਟਰੀ ਲਿਮਟਿਡ (ਐਮਰੋਨ ਬੈਟਰੀ )ਤੇ ਫਰੈਨਚਾਈਜ ਕੋਹਲੀ ਇੰਟਰਪ੍ਰਾਈਜਸ ਮੋਗਾ ਅਤੇ ਗੁਰੂਹਰਸਹਾਏ ਦੇ ਡੀਲਰ ਮਾਸਟਰ ਆਟੋ ਸਟੋਰ ਵੱਲੋ ਮੈਰਾਥਨ ਮੀਟ ਦਾ ਆਯੋਜਨ ਕੀਤਾ ਗਿਆ।ਇਸ ਦੋਰਾਨ ਆਏ ਹੋਏ ਮਕੈਨਿਕ ਭਰਾਵਾਂ ਨੂੰ ਐਮਰੋਨ ਬੈਟਰੀ ਦੀ ਜਾਣਕਾਰੀ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਗਿਆ।ਇਸ ਐਮਰੋਨ ਬੈਟਰੀ ਬਾਰੇ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਮੈਨੇਜਰ ਸੁਨੀਲ ਵਰਮਾ ਤੇ ਮਾਸਟਰ ਆਟੋ ਸਟੋਰ ਦੇ ਮਾਲਕ ਨਰਿੰਦਰ ਸਿੰਘ ਕਪੂਰ ਨੇ ਦੱਸਿਆ ਕਿ ਇਹ ਬੈਟਰੀ (ਜੋਨਸਨ ਕੰਟਰੋਲ ਜੂ.ਐਸ.ਏ)ਦਾ ਗੱਠਜੋੜ ਹੈ।ਜੋਨਸਨ ਕੰਟਰੋਲ ਅਮੈਰਿਕਾ ਦੀ ਨੰ.1 ਕੰਪਨੀ ਹੈ।ਅਮੈਰੋਨ ਬੈਟਰੀ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਫਿੱਟ ਹੋ ਕੇ ਆਉਦੀ ਹੈ,ਜਿਵੇ ਮਰੂਤੀ, ਹੋਂਡਾ,ਟਾਟਾ,ਟੋਆਟਾ,ਮਹਿੰਦਰਾ ਅਤੇ ਹੋਰ ਵੀ ਬਹੁਤ ਸਾਰੀਆਂ ਗੱਡੀਆ ਵਿੱਚ ਵਰਤੀ ਜਾਂਦੀ ਹੈ।ਚਾਰ ਪਹੀਆ ਵਾਹਨ ਦੇ ਨਾਲ ਨਾਲ ਟੂ ਵੀਲਰ ਜਿਵੇ ਕਿ ਹੋਂਡਾ,ਬੁਲਟ ਆਦਿ ਵਿੱਚ ਲਗਾਈ ਜਾਂਦੀ ਹੈ। ਇਹਨਾਂ  ਬੈਟਰੀਆ ਵਿੱਚ ਪਾਣੀ ਪਾਉਣ ਦੀ ਜਰੂਰਤ ਨਹੀ ਹੁੰਦੀ,ਕਿਉਕਿ ਇਹ ਜੀਰੋ ਮੈਨਟੈਨਸ ਬੈਟਰੀਆ ਹਨ।ਇਸ ਦੋਰਾਨ ਕੰਪਨੀ ਤੋ ਆਏ ਹੋਏ ਸੁਨੀਲ ਵਰਮਾ(ਅਸਿਸਟੈਂਟ ਮੈਨੇਜਰ) ਅਤੇ ਕੋਹਲੀ ਇੰਟਰਪ੍ਰਾਈਜਸ ਦੇ ਮਾਲਕ ਰਜਿੰਦਰ ਕੋਹਲੀ ਦੇ ਨਾਲ ਕਮਲਦੀਪ ਸਿੰਘ ਸਹਿਗਲ,ਨਿਤਿਨ ਗੋਇਲ ਅਤੇ ਡੀਲਰ ਨਰਿੰਦਰ ਸਿੰਘ ਜੀ ਨੇ ਆਏ ਹੋਏ ਮਕੈਨਿਕ ਭਰਾਂਵਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ ਦਿੱਤੇ।

No comments: